ਦੁਨੀਆਂ ਦੇ ਸਭ ਤੋਂ ਲੰਬੇ ਨੱਕ ਵਾਲੇ ਵਿਅਕਤੀ ਦੀ ਮੌਤ ਹੋ ਗਈ ਹੈ। ਦੁਨੀਆਂ ਦੇ ਸਭ ਤੋਂ ਲੰਬੇ ਨੱਕ ਦਾ ਖਿਤਾਬ ਰੱਖਣ ਵਾਲੇ Mehmet Özyürek ਦੀ ਮੌਤ ਹੋ ਗਈ ਹੈ। Mehmet Özyürek ਨੂੰ ਦਿਲ ਦਾ ਦੌਰਾ ਪਿਆ ਸੀ।
ਦਿਲ ਦੀ ਸਰਜਰੀ ਹੋਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲੋਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ। Mehmet Özyürek ਦਾ ਨੱਕ 3.5 ਇੰਚ ਸੀ। ਉਹ 75 ਸਾਲ ਦਾ ਸੀ। ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਮੌਤ ਹੋ ਗਈ। ਪਿਛਲੇ ਹਫ਼ਤੇ ਹੀ ਉਸ ਦਾ ਦਿਲ ਦਾ ਆਪ੍ਰੇਸ਼ਨ ਹੋਣ ਵਾਲਾ ਸੀ। ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
Mehmet Özyürek ਦਾ ਦੁਨੀਆਂ ਦਾ ਸਭ ਤੋਂ ਲੰਬਾ ਨੱਕ ਸੀ। ਇਸ ਦੇ ਨਾਲ ਹੀ ਉਸ ਦੀ ਸੁੰਘਣ ਦੀ ਸ਼ਕਤੀ ਬੇਮਿਸਾਲ ਸੀ। 2021 ਵਿੱਚ ਗਿਨੀਜ਼ ਰਿਕਾਰਡਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਸੀ ਕਿ ਉਸ ਦੀ ਸੁੰਘਣ ਸ਼ਖਤੀ ਦੂਜਿਆਂ ਦੇ ਮੁਕਾਬਲੇ ਬੇਮਿਸਾਲ ਹੈ। ਜਿੱਥੇ ਲੋਕ ਥੋੜੀ ਜਿਹੀ ਗੰਧ ਵੀ ਮਹਿਸੂਸ ਨਹੀਂ ਕਰ ਸਕਦੇ ਸਨ, ਇਹ ਉਸ ਦੇ ਨੱਕ ਤੱਕ ਬਹੁਤ ਤੇਜ਼ੀ ਨਾਲ ਆ ਜਾਂਦੀ ਸੀ। ਘਰ ਵੜਦਿਆਂ ਹੀ ਉਹ ਝੱਟ ਸਝਦ ਲੈਂਦਾ ਕਿ ਕੀ ਪਕਾਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News