Home /News /international /

68 ਸਾਲਾ ਦੇ ਦਾਦੇ 'ਤੇ ਫਿਸਲਿਆ 24 ਸਾਲ ਦੀ ਪੋਤੀ ਦਾ ਦਿਲ, ਗਰਭਵਤੀ ਹੋਣ ਤੋਂ ਬਾਅਦ ਧੂਮ ਧਾਮ ਨਾਲ ਕੀਤਾ ਵਿਆਹ

68 ਸਾਲਾ ਦੇ ਦਾਦੇ 'ਤੇ ਫਿਸਲਿਆ 24 ਸਾਲ ਦੀ ਪੋਤੀ ਦਾ ਦਿਲ, ਗਰਭਵਤੀ ਹੋਣ ਤੋਂ ਬਾਅਦ ਧੂਮ ਧਾਮ ਨਾਲ ਕੀਤਾ ਵਿਆਹ

68 years old man marry his granddaughter

68 years old man marry his granddaughter

68 ਸਾਲ ਦੇ ਅਰਬਪਤੀ ਆਦਮੀ ਅਤੇ 24 ਸਾਲ ਦੀ ਲੜਕੀ ਨੂੰ ਪਿਆਰ ਹੋ ਗਿਆ। ਦੋਹਾਂ ਦਾ ਵਿਆਹ ਵੀ ਹੋ ਗਿਆ। ਪਰਿਵਾਰਕ ਐਲਬਮ ਦੇਖ ਕੇ ਉਸ ਦੀ ਜ਼ਿੰਦਗੀ ਵਿਚ ਭੂਚਾਲ ਆ ਗਿਆ। ਤਸਵੀਰ ਦੇਖ ਕੇ ਲੜਕੀ ਨੇ ਦੱਸਿਆ ਕਿ ਫੋਟੋ 'ਚ ਮੌਜੂਦ ਵਿਅਕਤੀ ਉਸ ਦਾ ਪਿਤਾ ਹੈ।

  • Share this:

ਕਿਹਾ ਜਾਂਦਾ ਹੈ ਕਿ ਪਿਆਰ 'ਚ ਇਨਸਾਨ ਉਮਰ, ਜਾਤ-ਪਾਤ, ਧਰਮ 'ਤੇ ਰੰਗ-ਰੂਪ ਨਹੀਂ ਦੇਖਦਾ। ਇਸ਼ਕ 'ਚ ਇਨਸਾਨ ਹਰ ਹੱਦ ਪਾਰ ਕਰ ਜਾਂਦਾ ਹੈ। ਅਜਿਹੀਆਂ ਕਹਾਣੀਆਂ ਅਕਸਰ ਸੁਨਣ 'ਤੇ ਦੇਖਣ ਨੂੰ ਮਿਲਦੀਆਂ ਹਨ। ਪਰ ਅੱਜ ਅੱਸੀ ਤੁਹਾਨੂੰ ਅਜਿਹੀ ਕਹਾਣੀ ਦੱਸਣ ਜਾ ਰਹੇ ਹਨ ਜਿਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਹੀ ਨਹੀਂ ਬਲਕਿ ਪਰੇਸ਼ਾਨ ਵੀ ਹੋ ਜਾਵੋਗੇ। ਦਰਅਸਲ 68 ਸਾਲਾ ਦਾਦੇ ਨੇ ਆਪਣੀ ਹੀ 24 ਸਾਲਾ ਪੋਤੀ ਨਾਲ ਵਿਆਹ ਕਰਵਾ ਲਿਆ। ਦੋਵਾਂ ਦੀ ਮੁਲਾਕਾਤ ਆਨਲਾਈਨ ਡੇਟਿੰਗ ਸਾਈਟ ਰਾਹੀਂ ਹੋਈ ਸੀ, ਸਰੀਰਕ ਸਬੰਧ ਬਣ ਗਏ ਸਨ। ਇਸ ਤੋਂ ਬਾਅਦ ਜਦੋਂ ਲੜਕੀ ਗਰਭਵਤੀ ਹੋ ਗਈ ਤਾਂ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਹਾਲਾਂਕਿ ਉਦੋਂ ਤੱਕ ਦੋਵਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਦੋਵੇਂ ਦਾਦਾ-ਪੋਤੀ ਹਨ।

ਹਾਲਾਂਕਿ ਇਹ ਮਾਮਲਾ ਸਾਡੇ ਦੇਸ਼ ਦਾ ਨਹੀਂ ਹੈ। ਘਟਨਾ ਅਮਰੀਕਾ ਦੇ ਫਲੋਰੀਡਾ ਸੂਬੇ ਦੇ ਮਿਆਮੀ ਦੀ ਹੈ। ਇਹ 7 ਸਾਲ ਪਹਿਲਾਂ 2016 ਦੀ ਗੱਲ ਹੈ। 68 ਸਾਲ ਦੇ ਅਰਬਪਤੀ ਆਦਮੀ ਅਤੇ 24 ਸਾਲ ਦੀ ਲੜਕੀ ਨੂੰ ਪਿਆਰ ਹੋ ਗਿਆ। ਦੋਹਾਂ ਦਾ ਵਿਆਹ ਵੀ ਹੋ ਗਿਆ। ਪਰਿਵਾਰਕ ਐਲਬਮ ਦੇਖ ਕੇ ਉਸ ਦੀ ਜ਼ਿੰਦਗੀ ਵਿਚ ਭੂਚਾਲ ਆ ਗਿਆ। ਤਸਵੀਰ ਦੇਖ ਕੇ ਲੜਕੀ ਨੇ ਦੱਸਿਆ ਕਿ ਫੋਟੋ 'ਚ ਮੌਜੂਦ ਵਿਅਕਤੀ ਉਸ ਦਾ ਪਿਤਾ ਹੈ। ਬੁੱਢੇ ਦੇ ਹੋਸ਼ ਉੱਡ ਗਏ, ਉਸਨੇ ਦੱਸਿਆ ਕਿ ਉਹ ਉਸਦਾ ਪੁੱਤਰ ਹੈ। 68 ਸਾਲਾ ਇਸ ਵਿਅਕਤੀ ਨੇ ਪਹਿਲਾਂ ਵੀ ਦੋ ਵਿਆਹ ਕਰਵਾਏ ਸਨ। ਆਪਣੀ ਦੂਸਰੀ ਪਤਨੀ ਨੂੰ ਤਲਾਕ ਦੇਣ ਤੋਂ ਬਾਅਦ ਉਸ ਨੂੰ ਅਰਬਾਂ ਰੁਪਏ ਦੀ ਲਾਟਰੀ ਲੱਗ ਗਈ।

ਬਜ਼ੁਰਗ ਅਰਬਪਤੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਅੰਗਰੇਜ਼ੀ ਵੈੱਬਸਾਈਟ 'ਦਿ ਸਨ' ਨੂੰ ਦੱਸਿਆ ਕਿ ਲਾਟਰੀ 'ਚ ਅਰਬਾਂ ਰੁਪਏ ਜਿੱਤਣ ਤੋਂ ਬਾਅਦ ਉਹ ਆਪਣੇ ਲਈ ਸਾਥੀ ਦੀ ਤਲਾਸ਼ ਕਰ ਰਿਹਾ ਸੀ। ਇਸ ਸਿਲਸਿਲੇ 'ਚ ਦੋਵੇਂ ਆਨਲਾਈਨ ਡੇਟਿੰਗ ਸਾਈਟ 'ਤੇ ਮਿਲੇ। 24 ਸਾਲਾ ਲੜਕੀ ਨੇ ਆਨਲਾਈਨ ਡੇਟਿੰਗ ਸਾਈਟ 'ਤੇ ਬਜ਼ੁਰਗ ਨੂੰ ਦੱਸਿਆ ਕਿ ਉਹ ਜੈਕਸਨਵਿਲੇ ਦੀ ਰਹਿਣ ਵਾਲੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ ਹੈ। ਇਸ ਤੋਂ ਬਾਅਦ ਦੋਵੇਂ ਰਿਲੇਸ਼ਨਸ਼ਿਪ 'ਚ ਆ ਗਏ। ਲੜਕੀ ਗਰਭਵਤੀ ਹੋ ਗਈ ਅਤੇ ਦੋਹਾਂ ਦਾ ਵਿਆਹ ਹੋ ਗਿਆ। ਅਚਾਨਕ 3 ਮਹੀਨਿਆਂ ਬਾਅਦ ਲੜਕੀ ਪਰਿਵਾਰ ਦੀ ਐਲਬਮ ਦੇਖ ਕੇ ਹੈਰਾਨ ਰਹਿ ਗਈ। ਤਸਵੀਰ ਵਿੱਚ ਉਸਦੇ ਪਤੀ ਦੇ ਨਾਲ ਉਸਦੇ ਪਿਤਾ ਵੀ ਮੌਜੂਦ ਸਨ। ਬਾਅਦ ਵਿਚ ਪਤਾ ਲੱਗਾ ਕਿ ਲੜਕੀ ਗਲਤੀ ਨਾਲ ਆਪਣੇ ਦਾਦੇ ਤੋਂ ਗਰਭਵਤੀ ਹੋ ਗਈ ਅਤੇ ਵਿਆਹ ਵੀ ਕਰਵਾ ਲਿਆ।

ਦੋਵੇਂ ਵੱਖ ਹੋਣ ਬਾਰੇ ਸੋਚ ਵੀ ਨਹੀਂ ਸਕਦੇ

ਪੋਤੀ ਨਾਲ ਵਿਆਹ ਕਰਨ ਵਾਲੇ ਬਜ਼ੁਰਗ ਨੇ ਕਿਹਾ ਸੀ ਕਿ ਦੋਵਾਂ ਦਾ ਤਲਾਕ ਲੈਣ ਦਾ ਕੋਈ ਇਰਾਦਾ ਨਹੀਂ ਹੈ। ਬਜ਼ੁਰਗ ਅਨੁਸਾਰ ਦੋ ਅਸਫਲ ਵਿਆਹਾਂ ਤੋਂ ਬਾਅਦ ਉਹ ਕਿਸੇ ਤੀਜੇ ਰਿਸ਼ਤੇ ਵਿੱਚ ਨਹੀਂ ਆਉਣਾ ਚਾਹੁੰਦਾ ਸੀ। ਇਸ ਦੇ ਨਾਲ ਹੀ 24 ਸਾਲਾ ਲੜਕੀ ਨੇ ਕਿਹਾ ਕਿ ਹਰ ਜੋੜਾ ਕਿਸੇ ਨਾ ਕਿਸੇ ਰੂਪ ਵਿਚ ਦੂਜਿਆਂ ਤੋਂ ਖਾਸ ਅਤੇ ਵੱਖਰਾ ਹੁੰਦਾ ਹੈ। ਸਾਡਾ ਵੀ ਇਹੋ ਹਾਲ ਹੈ। ਸਾਡਾ ਬਹੁਤ ਮਜ਼ਬੂਤ ​​ਰਿਸ਼ਤਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਵੱਖ ਹੋਣ ਬਾਰੇ ਸੋਚ ਵੀ ਨਹੀਂ ਸਕਦੇ।

Published by:Drishti Gupta
First published:

Tags: Ajab Gajab, Ajab Gajab News, Love Marriage, Marriage