ਕੁਝ ਦਿਨ ਪਹਿਲਾਂ ਇੱਕ ਖਬਰ ਆਈ ਸੀ ਕਿ ਇੱਕ ਅਮਰੀਕੀ ਕੰਪਨੀ ਨੇ 50 ਲੋਕਾਂ ਦੇ ਦਿਮਾਗ ਵਿੱਚ ਇੱਕ ਚਿੱਪ ਲਗਾ ਦਿੱਤੀ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ ਨਾਲ ਸਿਰਫ਼ ਅੰਨ੍ਹਾਪਣ, ਬੋਲ਼ਾਪਣ ਹੀ ਨਹੀਂ ਅਧਰੰਗ, ਡਿਪਰੈਸ਼ਨ ਸਮੇਤ ਤਮਾਮ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਦਾ ਨਤੀਜਾ ਆਉਣਾ ਬਾਕੀ ਹੈ।
ਇਸ ਦੌਰਾਨ ਇਕ ਹੋਰ ਚਮਤਕਾਰ ਹੋਇਆ। ਨੀਦਰਲੈਂਡ ਵਿਚ ਇੱਕ 40 ਸਾਲਾ ਵਿਅਕਤੀ, ਜਿਸ ਨੂੰ ਕਿ ਇੱਕ ਦੁਰਘਟਨਾ ਕਾਰਨ ਅਧਰੰਗ ਹੋ ਗਿਆ ਸੀ ਅਤੇ 12 ਸਾਲਾਂ ਤੋਂ ਮੰਜੇ 'ਤੇ ਪਿਆ ਸੀ। ਉਹ ਬਿਲਕੁਲ ਪੈਰ ਵੀ ਹਿਲਾ ਨਹੀਂ ਸਕਦਾ ਸੀ, ਉਹ ਅਚਾਨਕ ਤੁਰਨ ਲੱਗਾ। ਪਤਾ ਲੱਗਾ ਹੈ ਕਿ ਵਿਗਿਆਨੀਆਂ ਨੇ ਉਸ ਦੇ ਦਿਮਾਗ 'ਚ ਮਨ ਨੂੰ ਪੜ੍ਹਣ ਵਾਲੀ ਇਲੈਕਟ੍ਰਾਨਿਕ ਚਿੱਪ ਫਿੱਟ ਕਰ ਦਿੱਤੀ ਸੀ, ਜਿਸ ਦੀ ਮਦਦ ਨਾਲ ਉਹ ਆਪਣੇ ਦਿਮਾਗ 'ਤੇ ਕਾਬੂ ਪਾ ਸਕਦਾ ਹੈ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਗਰਟ-ਜਾਨ ਓਸਕਮ ਨਾਂ ਦੇ ਇਸ ਵਿਅਕਤੀ ਨੂੰ ਖੜ੍ਹੇ ਹੋ ਕੇ ਤੁਰਦੇ ਹੋਏ ਅਤੇ ਪੌੜੀਆਂ ਚੜ੍ਹਦੇ ਵੀ ਦਿਖਾਇਆ ਗਿਆ ਹੈ। ਮਾਹਿਰਾਂ ਅਨੁਸਾਰ ਓਸਕਮ ਚੀਨ ਵਿੱਚ ਕੰਮ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਦੀ ਰੀੜ੍ਹ ਦੀ ਹੱਡੀ ਜ਼ਖ਼ਮੀ ਹੋ ਗਈ ਸੀ। ਉਹ ਆਪਣੇ ਪੈਰ ਵੀ ਨਹੀਂ ਹਿਲਾ ਸਕਦਾ ਸੀ।
ਉਹ ਪੂਰੀ ਤਰ੍ਹਾਂ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ। ਕਿਉਂਕਿ ਰੀੜ੍ਹ ਦੀ ਹੱਡੀ ਦੀ ਸੱਟ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਖੇਤਰ ਵਿਚਕਾਰ ਸੰਚਾਰ (communication) ਵਿੱਚ ਵਿਘਨ ਪਾ ਰਹੀ ਸੀ। ਇਸ ਕਾਰਨ ਅਕਸਰ ਅਧਰੰਗ ਹੋ ਜਾਂਦਾ ਹੈ। ਇਸ ਤੋਂ ਬਾਅਦ ਨਿਊਰੋਸਾਇੰਟਿਸਟ ਗ੍ਰੇਗੋਇਰ ਕੋਰਟੀਨ (gregoire courtine) ਦੀ ਖੋਜ 'ਤੇ ਕੰਮ ਕੀਤਾ ਗਿਆ।
ਦਿਮਾਗ ਵਿਚ ਇਕ ਇਲੈਕਟ੍ਰਾਨਿਕ ਮਸ਼ੀਨ ਫਿੱਟ ਕਰ ਦਿੱਤੀ
ਵਿਗਿਆਨੀਆਂ ਦੀ ਇਕ ਟੀਮ ਨੇ ਇਸ ਸੰਚਾਰ ਨੂੰ ਬਹਾਲ ਕਰਨ ਲਈ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਵਿਚਕਾਰ ਇੱਕ 'ਵਾਇਰਲੈੱਸ ਡਿਜੀਟਲ ਬ੍ਰਿਜ' ਵਿਕਸਿਤ ਕਰਨ 'ਤੇ ਕੰਮ ਕੀਤਾ। ਉਨ੍ਹਾਂ ਨੇ ਓਸਕੈਮ ਦੇ ਦਿਮਾਗ ਵਿੱਚ ਇੱਕ ਇਲੈਕਟ੍ਰਾਨਿਕ ਮਸ਼ੀਨ ਫਿੱਟ ਕਰ ਦਿੱਤੀ।
ਇਸ ਨੇ ਪੈਰਾਂ ਦੀ ਹਰਕਤ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ। ਖੋਜ ਟੀਮ ਨੇ ਕਿਹਾ ਕਿ ਜਦੋਂ ਅਸੀਂ ਸੈਰ ਕਰਨ ਬਾਰੇ ਸੋਚਦੇ ਹਾਂ ਤਾਂ ਇਹ ਡਿਵਾਈਸ ਦਿਮਾਗ ਦੁਆਰਾ ਉਤਪੰਨ ਇਲੈਕਟ੍ਰੀਕਲ ਸਿਗਨਲਾਂ ਨੂੰ ਡੀਕੋਡ ਕਰਦਾ ਹੈ। ਫਿਰ ਦਿਮਾਗ ਤੋਂ ਸਿਗਨਲ ਇਲੈਕਟ੍ਰਾਨਿਕ ਸੰਚਾਰ ਰਾਹੀਂ ਰੀੜ੍ਹ ਦੀ ਹੱਡੀ ਨੂੰ ਭੇਜੇ ਜਾਂਦੇ ਹਨ। ਇਸ ਨਾਲ ਮਾਸਪੇਸ਼ੀਆਂ ਸਰਗਰਮ ਹੋ ਜਾਂਦੀਆਂ ਹਨ ਅਤੇ ਦੁਬਾਰਾ ਸੰਕੇਤ ਮਿਲਣ ਤੋਂ ਬਾਅਦ ਲੱਤਾਂ ਹਿੱਲਣ ਲੱਗ ਪੈਂਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Brain chips, Mind