Home /News /international /

ਪਤੀ ਨੂੰ ਝਟਕਾ! ਲਾਟਰੀ 'ਚ ਜਿੱਤੀ ਕਰੋੜਾਂ ਦੀ ਨਕਦੀ ਲੈ ਕੇ ਪ੍ਰੇਮੀ ਨਾਲ ਫਰਾਰ ਹੋ ਗਈ ਪਤਨੀ

ਪਤੀ ਨੂੰ ਝਟਕਾ! ਲਾਟਰੀ 'ਚ ਜਿੱਤੀ ਕਰੋੜਾਂ ਦੀ ਨਕਦੀ ਲੈ ਕੇ ਪ੍ਰੇਮੀ ਨਾਲ ਫਰਾਰ ਹੋ ਗਈ ਪਤਨੀ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

 • Share this:

  Viral News: ਪੈਸਾ ਦੇਖ ਕੇ ਕਈ ਵਾਰ ਲੋਕਾਂ ਦੇ ਰੰਗ ਬਦਲ ਜਾਂਦੇ ਹਨ। ਅਜਿਹਾ ਹੀ ਕੁਝ ਥਾਈਲੈਂਡ 'ਚ ਇਕ ਸ਼ਖਸ ਨਾਲ ਹੋਇਆ। ਲਾਟਰੀ ਵਿਚ ਕਰੋੜਾਂ ਦੀ ਨਕਦੀ ਜਿੱਤਣ ਵਾਲੇ ਦਾ ਜਸ਼ਨ ਕੁਝ ਦਿਨਾਂ ਬਾਅਦ ਹੀ ਸੋਗ ਵਿਚ ਬਦਲ ਗਿਆ।

  ਦਰਅਸਲ, ਥਾਈਲੈਂਡ ਵਿਚ ਇਕ ਵਿਅਕਤੀ ਨੇ ਲਾਟਰੀ ਵਿਚ 60 ਲੱਖ ਬਾਟ ਯਾਨੀ ਭਾਰਤੀ ਪੈਸੇ ਵਿਚ ਤਕਰੀਬਨ 1 ਕਰੋੜ 36 ਲੱਖ ਭਾਰਤੀ ਰੁਪਏ ਜਿੱਤੇ। ਪਰ ਉਸ ਦੀ ਪਤਨੀ ਇਹ ਪੈਸੇ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਦੋਂ ਕਿ ਇਨ੍ਹਾਂ ਦੋਵਾਂ ਦੇ ਵਿਆਹ ਨੂੰ 26 ਸਾਲ ਹੋ ਚੁੱਕੇ ਸਨ।

  ਸ਼ਖਸ ਪਹਿਲਾਂ ਹੀ ਆਪਣੀ ਪਤਨੀ ਨਾਲ ਯੋਜਨਾ ਬਣਾ ਰਿਹਾ ਸੀ ਕਿ ਉਹ ਜਿੱਤ ਦਾ ਇੱਕ ਹਿੱਸਾ ਮੰਦਰ ਨੂੰ ਦਾਨ ਕਰੇਗਾ ਅਤੇ ਫਿਰ ਪਰਿਵਾਰ ਵਿਚ ਵੰਡਣ ਲਈ ਇੱਕ ਸਮਾਰੋਹ ਦਾ ਆਯੋਜਨ ਕਰੇਗਾ। ਠੀਕ ਅਜਿਹਾ ਹੀ ਹੋਇਆ, ਮੰਦਰ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਪਰ ਪਤਨੀ ਨੇ ਪਹਿਲਾਂ ਹੀ ਆਪਣੀ ਇੱਕ ਖਾਸ ਯੋਜਨਾ ਤਿਆਰ ਕਰ ਲਈ ਸੀ।

  ਮੰਦਰ 'ਚ ਆਯੋਜਿਤ ਸਮਾਗਮ 'ਚ ਮਨਿਤ ਨੇ ਕਿਸੇ ਅਜਿਹੇ ਵਿਅਕਤੀ ਨੂੰ ਦੇਖਿਆ, ਜਿਸ ਨੂੰ ਉਹ ਪਹਿਲਾਂ ਨਹੀਂ ਜਾਣਦਾ ਸੀ। ਇਸ ਲਈ ਉਸ ਨੇ ਆਪਣੀ ਪਤਨੀ ਅੰਗਕਨਾਰਤ ਨੂੰ ਪੁੱਛਿਆ ਕਿ ਉਹ ਕੌਣ ਹੈ? ਇਸ ਤੋਂ ਬਾਅਦ ਪਤਨੀ ਨੇ ਕਿਹਾ ਕਿ ਉਹ ਉਸ ਦਾ ਰਿਸ਼ਤੇਦਾਰ ਹੈ। ਪਰ ਅਸਲ ਵਿੱਚ ਇਹ ਅਜਨਬੀ ਅੰਗਕਨਾਰਤ ਦਾ ਪ੍ਰੇਮੀ ਸੀ ਅਤੇ ਜੋੜਾ ਨਕਦੀ ਲੈ ਕੇ ਸਮਾਰੋਹ ਤੋਂ ਭੱਜ ਗਿਆ।

  ਵਿਆਹ ਨੂੰ 26 ਸਾਲ ਅਤੇ 3 ਬੱਚੇ

  ਪੁਲਿਸ ਨੇ ਕਿਹਾ ਹੈ ਕਿ ਉਹ ਮਨਿਤ ਦੀ ਮਦਦ ਕਰਨ ਵਿਚ ਅਸਮਰੱਥ ਹਨ ਕਿਉਂਕਿ ਉਸ ਨੇ ਅਤੇ ਅੰਗਕਨਾਰਤ ਨੇ 26 ਸਾਲਾਂ ਤੱਕ ਇਕੱਠੇ ਰਹਿਣ ਅਤੇ ਤਿੰਨ ਬੱਚੇ ਹੋਣ ਦੇ ਬਾਵਜੂਦ ਕਦੇ ਵੀ ਅਧਿਕਾਰਤ ਵਿਆਹ ਦੇ ਸਰਟੀਫਿਕੇਟ 'ਤੇ ਦਸਤਖਤ ਨਹੀਂ ਕੀਤੇ। ਮਨਿਤ ਨੇ ਕਿਹਾ ਕਿ ਉਸ ਨੂੰ ਆਪਣੀ ਪਤਨੀ ਦੇ ਫੈਸਲੇ ਤੋਂ ਪਹਿਲਾਂ ਰਿਸ਼ਤੇ ਵਿੱਚ ਕਿਸੇ ਸਮੱਸਿਆ ਦਾ ਪਤਾ ਨਹੀਂ ਸੀ। ਉਸ ਮੁਤਾਬਕ ਸਭ ਕੁਝ ਠੀਕ ਚੱਲ ਰਿਹਾ ਸੀ।

  ਉਧਰ, ਮਨਿਤ ਦੇ ਪੁੱਤਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਇਸ ਮਾਮਲੇ ਬਾਰੇ ਪਤਾ ਸੀ ਅਤੇ ਉਸ ਨੇ ਆਪਣੀ ਮਾਂ ਨਾਲ ਵੀ ਸੰਪਰਕ ਕੀਤਾ। ਪਰ ਉਦੋਂ ਤੱਕ ਉਹ ਚਾਰ ਘੰਟੇ ਗੱਡੀ ਚਲਾ ਕੇ ਅੱਗੇ ਨਿਕਲ ਚੁੱਕੀ ਸੀ। ਪੁਲਿਸ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਸਕਦੇ।

  Published by:Gurwinder Singh
  First published:

  Tags: Ajab Gajab, Ajab Gajab News, Lottery, The Punjab State Lottery, Viral, Viral news, Viral video