Home /News /international /

19 ਸਾਲਾ ਕੁੜੀ ਨੇ 70 ਸਾਲ ਦੇ ਬਾਬੇ ਨਾਲ ਕੀਤਾ ਵਿਆਹ, ਹੈਰਾਨ ਕਰਨ ਵਾਲੀ ਪ੍ਰੇਮ ਕਹਾਣੀ

19 ਸਾਲਾ ਕੁੜੀ ਨੇ 70 ਸਾਲ ਦੇ ਬਾਬੇ ਨਾਲ ਕੀਤਾ ਵਿਆਹ, ਹੈਰਾਨ ਕਰਨ ਵਾਲੀ ਪ੍ਰੇਮ ਕਹਾਣੀ

19 ਸਾਲਾ ਕੁੜੀ ਨੇ 70 ਸਾਲ ਦੇ ਬਾਬੇ ਨਾਲ ਕੀਤਾ ਵਿਆਹ, ਹੈਰਾਨ ਕਰਨ ਵਾਲੀ ਪ੍ਰੇਮ ਕਹਾਣੀ (Credit- YouTube/Syed Basit Ali)

19 ਸਾਲਾ ਕੁੜੀ ਨੇ 70 ਸਾਲ ਦੇ ਬਾਬੇ ਨਾਲ ਕੀਤਾ ਵਿਆਹ, ਹੈਰਾਨ ਕਰਨ ਵਾਲੀ ਪ੍ਰੇਮ ਕਹਾਣੀ (Credit- YouTube/Syed Basit Ali)

Unique Wedding in Pakistan:  ਪਾਕਿਸਤਾਨ ਦੇ ਇਕ ਜੋੜੇ ਦੀ ਪ੍ਰੇਮ ਕਹਾਣੀ ਕਾਫੀ ਚਰਚਾ ਵਿਚ ਹੈ। ਲੋਕ ਇਹ ਜਾਣਨ ਲਈ ਕਾਹਲੇ ਹਨ ਕਿ ਕੋਈ ਆਪਣੇ ਤੋਂ 51 ਸਾਲ ਵੱਡੇ ਵਿਅਕਤੀ ਨਾਲ ਕਿਵੇਂ ਵਿਆਹ ਕਰਵਾ ਸਕਦਾ ਹੈ।

  • Share this:

Unique Wedding in Pakistan:  ਪਾਕਿਸਤਾਨ ਦੇ ਇਕ ਜੋੜੇ ਦੀ ਪ੍ਰੇਮ ਕਹਾਣੀ ਕਾਫੀ ਚਰਚਾ ਵਿਚ ਹੈ। ਲੋਕ ਇਹ ਜਾਣਨ ਲਈ ਕਾਹਲੇ ਹਨ ਕਿ ਕੋਈ ਆਪਣੇ ਤੋਂ 51 ਸਾਲ ਵੱਡੇ ਵਿਅਕਤੀ ਨਾਲ ਕਿਵੇਂ ਵਿਆਹ ਕਰਵਾ ਸਕਦਾ ਹੈ।

ਵਿਆਹਾਂ ਵਿਚ ਉਮਰ ਦਾ 5-6 ਸਾਲ ਦਾ ਅੰਤਰ ਠੀਕ ਹੈ ਪਰ ਜੇਕਰ ਇਹ ਅੰਤਰ 51 ਸਾਲ ਦਾ ਹੋਵੇ ਤਾਂ ਅਜਿਹੇ ਵਿਆਹ ਨੂੰ ਕੀ ਕਹੋਗੇ? ਖੈਰ, ਪਾਕਿਸਤਾਨ ਵਿੱਚ (19 Year Old Girl arried to 70 Year Old Man) ਵਿੱਚ ਦਾਦਾ ਤੇ ਪੋਤੀ ਦੀ ਤਰ੍ਹਾਂ ਦਿਖਣ ਵਾਲੀ ਇਹ ਜੋੜੀ ਸੁਰਖੀਆਂ ਵਿੱਚ ਹੈ। ਇਸ ਜੋੜੇ ਦਾ ਇੰਟਰਵਿਊ ਪਾਕਿਸਤਾਨ ਦੇ ਇਕ ਯੂਟਿਊਬ ਚੈਨਲ 'ਤੇ ਵਾਇਰਲ ਹੋਇਆ ਹੈ।

ਇੱਜ਼ਤ ਅਤੇ ਮਰਿਆਦਾ ਦੀ ਖ਼ਾਤਰ 'ਪਿਆਰ'

ਪਾਕਿਸਤਾਨੀ ਯੂਟਿਊਬਰ ਸਈਦ ਬਾਸਿਤ ਅਲੀ ਨੇ ਇਸ ਪ੍ਰੇਮ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਹੈ, ਜੋ ਕਿ 19 ਸਾਲ ਦੀ ਸ਼ੁਮਾਇਲਾ ਅਤੇ 70 ਸਾਲ ਦੇ ਲਿਆਕਤ ਅਲੀ ਦੀ ਕਹਾਣੀ ਹੈ।

ਉਹ ਲਾਹੌਰ ਵਿੱਚ ਸਵੇਰ ਦੀ ਸੈਰ ਦੌਰਾਨ ਮਿਲੇ ਸਨ। ਸ਼ੁਮਾਇਲਾ ਦਾ ਕਹਿਣਾ ਹੈ ਕਿ ਪਿਆਰ ਉਮਰ ਨਹੀਂ ਦੇਖਦਾ, ਬੱਸ ਜੋ ਜਾਂਦਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪਹਿਲਾਂ ਤਾਂ ਰਿਸ਼ਤੇ 'ਤੇ ਇਤਰਾਜ਼ ਸੀ ਪਰ ਬਾਅਦ 'ਚ ਉਹ ਮੰਨ ਗਏ। ਸ਼ੁਮਾਇਲਾ ਖੁਦ ਦੱਸਦੀ ਹੈ ਕਿ ਵਿਆਹ ਵਿੱਚ ਸਭ ਤੋਂ ਉੱਪਰ ਇੱਜ਼ਤ ਅਤੇ ਮਰਿਆਦਾ ਹੁੰਦੀ ਹੈ। ਅਜਿਹੇ 'ਚ ਮਾੜੇ ਰਿਸ਼ਤੇ ਨਾਲੋਂ ਸਹੀ ਵਿਅਕਤੀ ਨਾਲ ਵਿਆਹ ਕਰਨਾ ਬਿਹਤਰ ਹੈ।

ਬਜ਼ੁਰਗ ਪਤੀ ਪਤਨੀ ਦੇ ਖਾਣੇ ਦਾ ਸ਼ੌਕੀਨ

ਲਿਆਕਤ ਦਾ ਕਹਿਣਾ ਹੈ ਕਿ ਉਹ 70 ਸਾਲ ਦੇ ਹੋਣ ਦੇ ਬਾਵਜੂਦ ਦਿਲ ਤੋਂ ਬਹੁਤ ਜਵਾਨ ਹੈ। ਉਹ ਆਪਣੀ ਪਤਨੀ ਦੇ ਖਾਣੇ ਦਾ ਇੰਨਾ ਸ਼ੌਕੀਨ ਹੈ ਤੇ ਉਸ ਨੇ ਰੈਸਟੋਰੈਂਟਾਂ ਵਿੱਚ ਖਾਣਾ ਬੰਦ ਕਰ ਦਿੱਤਾ ਹੈ।

ਦੂਜੇ ਪਾਸੇ 51 ਸਾਲ ਦੇ ਫਰਕ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਾਨੂੰਨ ਕਿਸੇ ਨੂੰ ਵਿਆਹ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਉਸ ਦੇ ਬੁੱਢੇ ਜਾਂ ਜਵਾਨ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਜੋੜੇ ਤੋਂ ਪਹਿਲਾਂ ਵੀ ਸਈਅਦ ਬਾਸਿਤ ਪਾਕਿਸਤਾਨ ਵਿੱਚ ਉਮਰ ਦੇ ਵੱਡੇ ਅੰਤਰ ਨਾਲ ਵਿਆਹਾਂ ਦੀਆਂ ਕਹਾਣੀਆਂ ਸੁਣਾ ਚੁੱਕੇ ਹਨ।

Published by:Gurwinder Singh
First published:

Tags: Ajab Gajab, Ajab Gajab News, Pakistan, Pre-Wedding Photoshoot, Wedding