ਦੁਨੀਆਂ ਵਿਚ ਕੁਝ ਅਜਿਹੇ ਪੇਸ਼ੇ ਹਨ, ਜਿਨ੍ਹਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਵਾਰ ਉਨ੍ਹਾਂ ਨਾਲ ਜੁੜੇ ਲੋਕਾਂ ਦੀ ਇਕ ਖਾਸ ਤਰ੍ਹਾਂ ਦੀ ਛਵੀ ਬਣ ਜਾਂਦੀ ਹੈ। ਉਦਾਹਰਣ ਵਜੋਂ, ਜੇਕਰ ਕਿਸੇ ਕਿਸਾਨ ਬਾਰੇ ਗੱਲ ਹੋਵੇ ਤਾਂ ਤੁਸੀਂ ਖੇਤਾਂ ਵਿੱਚ ਕੰਮ ਕਰਨ ਵਾਲੀ ਔਰਤ ਜਾਂ ਆਦਮੀ ਬਾਰੇ ਹੀ ਕਲਪਨਾ ਕਰੋਗੇ, ਜਿਸ ਦੇ ਕੱਪੜੇ ਪੁਰਾਣੇ ਅਤੇ ਫਟੇ ਹੋਣ। ਪਰ ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਇਸ ਤਰ੍ਹਾਂ ਹੀ ਰਹੇ।
ਇਨ੍ਹੀਂ ਦਿਨੀਂ ਇੰਗਲੈਂਡ ਦੀ ਇੱਕ ਡੇਅਰੀ ਫਾਰਮਰ (Beautiful dairy farmer photos viral) ਕਾਫੀ ਚਰਚਾ ਵਿੱਚ ਹੈ। ਕਾਰਨ ਹੈ ਔਰਤ ਦੀ ਖੂਬਸੂਰਤੀ। ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਇੰਗਲੈਂਡ ਦੇ ਚੇਸ਼ਾਇਰ (Cheshire, England) ਦੀ ਰਹਿਣ ਵਾਲੀ ਐਲਾ ਬਰਨੇਟ (Ella Burnett) ਡੇਅਰੀ ਫਾਰਮਰ ਹੈ।
View this post on Instagram
ਉਸ ਦੇ ਫਾਰਮ ਉਤੇ ਗਾਵਾਂ ਹਨ, ਜਿਨ੍ਹਾਂ ਦੀ ਉਹ ਖੁਦ ਦੇਖਭਾਲ ਕਰਦੀ ਹੈ। ਪਰ ਉਸ ਨੂੰ ਦੇਖ ਕੇ ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿ ਉਹ ਖੇਤੀ (glamourous dairy farmer viral) ਕਰਦੀ ਹੈ। ਉਹ ਕਿਸੇ ਮਾਡਲ ਤੋਂ ਘੱਟ ਨਹੀਂ ਲੱਗਦੀ ਹੈ। ਰਿਪੋਰਟ ਮੁਤਾਬਕ ਟਿਕਟੋਕ 'ਤੇ ਲੋਕ ਉਸ ਨੂੰ ਕਾਫੀ ਪਸੰਦ ਕਰਦੇ ਹਨ, ਜਦਕਿ ਇੰਸਟਾਗ੍ਰਾਮ 'ਤੇ ਵੀ ਉਸ ਦੇ 12 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ।
ਲੋਕ ਅਕਸਰ ਕਿਸਾਨਾਂ ਨੂੰ ਅਨਪੜ੍ਹ, ਗਰੀਬ ਸਮਝਦੇ ਹਨ ਪਰ ਜਦੋਂ ਗੱਲ ਐੱਲਾ ਦੀ ਹੁੰਦੀ ਹੈ ਤਾਂ ਹਰ ਕੋਈ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਲੋਕ ਉਸ ਦੀ ਡਰੈੱਸ ਨੂੰ ਕਾਫੀ ਪਸੰਦ ਕਰਦੇ ਹਨ। ਕਦੇ ਉਹ ਛੋਟੇ ਕੱਪੜਿਆਂ ਵਿੱਚ ਨਜ਼ਰ ਆਉਂਦੀ ਹੈ ਅਤੇ ਕਦੇ ਉਹ ਕਾਉਬੌਏ ਵਾਂਗ ਬੂਟ, ਟੋਪੀ ਅਤੇ ਜੈਕਟ ਵਿੱਚ ਨਜ਼ਰ ਆਉਂਦੀ ਹੈ।
ਇੰਸਟਾਗ੍ਰਾਮ 'ਤੇ ਉਸ ਦੀਆਂ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਹਨ। ਕੁਝ ਤਸਵੀਰਾਂ 'ਚ ਉਹ ਆਪਣੇ ਦੋ ਪਾਲਤੂ ਕੁੱਤਿਆਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ ਤਾਂ ਕਿਤੇ ਉਹ ਘੋੜੇ ਦੀ ਸਵਾਰੀ ਵੀ ਕਰ ਰਹੀ ਹੈ।
ਕਈਆਂ 'ਚ ਉਹ ਆਪਣੀਆਂ ਗਾਵਾਂ ਨਾਲ ਵੀ ਨਜ਼ਰ ਆ ਰਹੀ ਹੈ ਪਰ ਇਨ੍ਹਾਂ ਸਾਰੀਆਂ ਤਸਵੀਰਾਂ ਤੋਂ ਇਲਾਵਾ ਉਸ ਦੀਆਂ ਉਹ ਤਸਵੀਰਾਂ ਕਾਫੀ ਚਰਚਾ 'ਚ ਹਨ, ਜਿਨ੍ਹਾਂ 'ਚ ਉਸ ਦਾ ਗਲੈਮਰਸ ਅਵਤਾਰ ਨਜ਼ਰ ਆ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Dairy Farmers, Farmer