• Home
  • »
  • News
  • »
  • international
  • »
  • AJAB GAJAB VIRAL VIDEO WORLDS MOST STUPID TOURIST OPEN WINDOW AND CATCH LION AFRICA KS

Viral Video: ਦੁਨੀਆ ਦਾ ਸਭ ਤੋਂ ਮੂਰਖ ਸੈਲਾਨੀ, ਬਾਰੀ ਖੋਲ੍ਹ ਕੇ ਸ਼ੇਰ ਨਾਲ ਲਏ ਪੰਗੇ!

ਇੰਟਰਨੈਟ 'ਤੇ ਇੱਕ ਅਜਿਹੇ ਹੀ ਸ਼ਖਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਹੜਾ ਖੁਦ ਮੌਤ ਨੂੰ ਮਾਸੀ ਕਹਿ ਰਿਹਾ ਹੈ। ਇਹ ਸ਼ਖਸ ਚਿੜੀਆ ਘਰ ਵਿੱਚ ਘੁੰਮਦਿਆਂ ਸਿੱਧਾ ਜਗਲ ਦੇ ਰਾਜੇ ਨਾਲ ਹੀ ਪੰਗਾ ਲੈਣ ਲੱਗ ਪਿਆ। ਫਿਰ ਜਿਹੜਾ ਕੁੱਝ ਹੋਇਆ, ਉਹ ਬਹੁਤ ਹੀ ਦਿਲਚਸਪ ਸੀ।

  • Share this:
    ਇੱਕ ਆਦਮੀ ਹੁੰਦਾ ਹੈ, ਜਿਹੜਾ ਮੌਤ ਦੇ ਮੂੰਹ ਵਿੱਚੋਂ ਬਚ ਕੇ ਚਲਾ ਜ਼ਾਂਦਾ ਹੈ ਅਤੇ ਇੱਕ ਉਹ ਵੀ ਹੁੰਦਾ ਹੈ, ਜਿਹੜਾ ਖੁਦ ਮੌਤ ਦੇ ਮੂੰਹ ਵਿੱਚ ਜਾਣ ਲਈ ਕਾਹਲਾ ਹੁੰਦਾ ਹੈ। ਇਸ ਸਮੇਂ ਇੰਟਰਨੈਟ 'ਤੇ ਇੱਕ ਅਜਿਹੇ ਹੀ ਸ਼ਖਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਹੜਾ ਖੁਦ ਮੌਤ ਨੂੰ ਮਾਸੀ ਕਹਿ ਰਿਹਾ ਹੈ। ਇਹ ਸ਼ਖਸ ਚਿੜੀਆ ਘਰ ਵਿੱਚ ਘੁੰਮਦਿਆਂ ਸਿੱਧਾ ਜਗਲ ਦੇ ਰਾਜੇ ਨਾਲ ਹੀ ਪੰਗਾ ਲੈਣ ਲੱਗ ਪਿਆ। ਫਿਰ ਜਿਹੜਾ ਕੁੱਝ ਹੋਇਆ, ਉਹ ਬਹੁਤ ਹੀ ਦਿਲਚਸਪ ਸੀ।

    Maasai Sightings ਨਾਂਅ ਦੇ ਯੂ-ਟਿਊਬ ਚੈਨਲ (YouTube Channel) ਵੱਲੋਂ ਇਸਦੀ ਵੀਡੀਓ ਸ਼ੇਅਰ ਕੀਤੀ ਗਈ ਹੈ। ਵੀਡੀਓ ਅਫਰੀਕਾ ਦੇ ਸੇਰੇਨਗੇਟੀ ਕੌਮੀ ਪਾਰਕ ਦੀ ਹੈ। ਇਥੇ ਬੱਸ ਰਾਹੀਂ ਚਿੜੀਆ ਘਰ ਘੁੰਮ ਰਿਹਾ ਇੱਕ ਯਾਤਰੀ ਅਚਾਨਕ ਉਥੇ ਖੜੇ ਸ਼ੇਰ ਨਾਲ ਪੰਗੇ ਲੈਣ ਲਗ ਪਿਆ। ਉਹ ਬਸ ਦੀ ਬਾਰੀ ਖੋਲ ਕੇ ਸ਼ੇਰ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ, ਉਦੇੋਂ ਹੀ ਅਚਾਨਕ ਸ਼ੇਰ ਪਲਟ ਗਿਆ। ਸੈਲਾਨੀ ਦੀ ਮੂਰਖਤਾ 'ਤੇ ਲੋਕ ਹੈਰਾਨੀ ਜ਼ਾਹਰ ਕਰ ਰਹੇ ਹਨ।

    ਸ਼ੇਰ ਨੂੰ ਵੇਖ ਕੇ ਕੀਤੀ ਸਭ ਤੋਂ ਵੱਡੀ ਮੂਰਖਤਾ

    ਵੀਡੀਓ ਦੀ ਸ਼ੁਰੂਆਤ ਵਿੱਚ ਇੱਕ ਸ਼ਖ਼ਸ ਚਿੜੀਆ ਘਰ ਘੁੰਮਣ ਵਾਲੀ ਬੱਸ ਵਿੱਚ ਘੁੰਮਦਾ ਵਿਖਾਈ ਦਿੰਦਾ ਹੈ। ਜਿਵੇਂ ਹੀ ਸੈਲਾਨੀ, ਬੱਸ ਤੋਂ ਬਾਹਰ ਸ਼ੇਰ ਨੂੰ ਵੇਖਦਾ ਹੈ, ਉਤਸ਼ਾਹਤ ਹੋ ਕੇ ਉਹ ਉਸ ਨੂੰ ਹੱਥ ਕੱਢ ਕੇ ਛੋਹਣ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਉਸ ਦੇ ਹੱਥ ਵਿੱਚ ਕੈਮਰਾ ਹੈ। ਸ਼ਾਇਦ ਸ਼ੇਰ ਦੀ ਸਾਹਮਣੇ ਤੋਂ ਫੋਟੋ ਖਿੱਚਣ ਲਈ ਉਹ ਉਸ ਨੂੰ ਛੋਹ ਰਿਹਾ ਹੈ। ਹਾਲਾਂਕਿ ਸ਼ੇਰ ਵੀ ਇੱਕ ਵਾਰੀ ਉਸ ਦੀ ਇਹ ਮੂਰਖਤਾ ਬਰਦਾਸ਼ਤ ਕਰਦਾ ਹੈ, ਪਰ ਜਿਵੇਂ ਹੀ ਸੈਲਾਨੀ ਉਸ ਨੂੰ ਜ਼ਿਆਦਾ ਪਰੇਸ਼ਨ ਕਰਨ ਲੱਗਿਆ, ਸ਼ੇਰ ਪਿੱਛੇ ਮੁੜ ਜਾਂਦਾ ਹੈ। ਸੈਲਾਨੀ ਨੂੰ ਵੇਖ ਕੇ ਸ਼ੇਰ ਜ਼ੋਰ ਨਾਲ ਗਰਜਦਾ ਹੈ, ਜਿਸ ਨਾਲ ਡਰਦੇ ਅਚਾਨਕ ਸੈਲਾਨੀ ਦੀ ਹਾਲਤ ਖ਼ਰਾਬ ਹੋ ਗਈ।

    ਲੋਕਾਂ ਨੇ ਕਿਹਾ, ਪਾਗਲ ਹੈ ਇਹ ਆਦਮੀ

    ਸ਼ੇਰ ਨੂੰ ਗਰਜਦਾ ਵੇਖ ਉਸ ਸੈਲਾਨੀ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਉਹ ਬਾਰੀ ਬੰੰਦ ਕਰਨ ਵਿੱਚ ਵੀ ਡਰਨ ਲੱਗਿਆ। ਇਹ ਨਜ਼ਾਰਾ ਬਹੁਤ ਖ਼ਤਰਨਾਕ ਸੀ। ਜੇਕਰ ਸ਼ੇਰ ਬਾਰੀ 'ਤੇ ਹਮਲਾ ਕਰਦਾ, ਤਾਂ ਇਸ ਸੈਲਾਨੀ ਨਾਲ ਹੋਰ ਵੀ ਬਸ ਵਿੱਚ ਮੌਜੂਦ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਇਸ ਵੀਡੀਓ ਨੂੰ ਹੁਣ ਤੱਕ ਲਗਭਗ 6 ਲੱਖ ਲੋਕ ਵੇਖ ਚੁੱਕੇ ਹਨ। ਵੀਡੀਓ ਵੇਖ ਕੇ ਲੋਕ ਲਗਾਤਾਰ ਟਿੱਪਣੀਆਂ ਕਰ ਰਹੇ ਹਨ ਅਤੇ ਇਸ ਸਭ ਤੋਂ ਵੱਡੀ ਮੂਰਖਤਾ 'ਤੇ ਭੜਕੇ ਹੋਏ ਹਨ।
    Published by:Krishan Sharma
    First published: