Husband Wife Relationship: ਕਿਹਾ ਜਾਂਦਾ ਹੈ ਕਿ ਪਤੀ-ਪਤਨੀ ਦਾ ਰਿਸ਼ਤਾ ਅਜਿਹਾ ਹੁੰਦਾ ਹੈ ਜਿਸ ਵਿਚ ਇਮਾਨਦਾਰੀ ਅਤੇ ਵਫ਼ਾਦਾਰੀ ਹੋਣੀ ਸਭ ਤੋਂ ਜ਼ਰੂਰੀ ਹੈ। ਪਿਆਰ ਅਤੇ ਭਰੋਸੇ ਦੇ ਇਸ ਰਿਸ਼ਤੇ ਵਿਚ ਜੇਕਰ ਕੋਈ ਕਮੀ ਆਵੇ ਤਾਂ ਟੁੱਟਣ 'ਚ ਜ਼ਿਆਦਾ ਸਮਾਂ ਨਹੀਂ ਲੱਗਦਾ।
ਹਰ ਜੋੜੇ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਸਾਥੀ ਉਸ ਪ੍ਰਤੀ ਵਫ਼ਾਦਾਰ ਰਹੇ। ਅਜਿਹੇ 'ਚ ਜੇਕਰ ਅਸੀਂ ਤੁਹਾਨੂੰ ਅਜਿਹੀ ਪਤਨੀ ਬਾਰੇ ਦੱਸਦੇ ਹਾਂ, ਜੋ ਖੁਦ ਆਪਣੇ ਪਤੀ ਨੂੰ ਦੂਜੀਆਂ ਔਰਤਾਂ ਕੋਲ ਭੇਜਦੀ ਹੈ, ਤਾਂ ਤੁਸੀਂ ਸ਼ਾਇਦ ਹੈਰਾਨ ਰਹਿ ਜਾਓਗੇ।
ਇਹ ਅਜੀਬ ਮਾਮਲਾ ਅਮਰੀਕਾ ਦਾ ਹੈ। ਇੱਥੇ ਪਤਨੀ ਦਾ ਦਾਅਵਾ ਹੈ ਕਿ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖਣ ਲਈ ਉਹ ਆਪਣੇ ਪਤੀ ਦੀਆਂ ਸਾਰੀਆਂ ਖੁਸ਼ੀਆਂ ਦਾ ਧਿਆਨ ਰੱਖਦੀ ਹੈ। ਅਜਿਹੀਆਂ ਖੁਸ਼ੀਆਂ ਵਿਚੋਂ ਇਕ ਹੈ ਪਤੀ ਦਾ ਦੂਜੀਆਂ ਔਰਤਾਂ ਨਾਲ ਫਲਰਟ ਕਰਨਾ। ਉਸ ਦੀ ਪਤਨੀ ਵੀ ਉਸ ਦੀ ਇੱਛਾ ਪੂਰੀ ਕਰਦੀ ਹੈ ਅਤੇ ਉਹ ਪਤੀ ਨੂੰ ਦੂਜੀਆਂ ਔਰਤਾਂ ਨਾਲ ਸਾਂਝਾ ਕਰਨ ਤੋਂ ਕਦੇ ਵੀ ਨਹੀਂ ਝਿਜਕਦੀ।
ਪਤੀ ਖੁਸ਼ ਤਾਂ ਮੈਂ ਵੀ ਖੁਸ਼
ਮਿਰਰ ਦੀ ਰਿਪੋਰਟ ਮੁਤਾਬਕ Monica Huldt ਨਾਂ ਦੀ ਔਰਤ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਅਜੀਬ ਵਿਆਹੁਤਾ ਜ਼ਿੰਦਗੀ ਬਾਰੇ ਦੱਸਿਆ ਹੈ। ਉਹ ਕਹਿੰਦੀ ਹੈ ਕਿ ਉਹ ਇੱਕ ਸਮਰਪਿਤ ਪਤਨੀ ਹੈ ਅਤੇ ਉਸ ਦਾ ਇੱਕੋ ਇੱਕ ਕੰਮ ਹੈ ਆਪਣੇ ਪਤੀ ਦੀ ਦੇਖਭਾਲ ਕਰਨਾ। ਉਹ ਅਜਿਹੇ ਸਾਰੇ ਕੰਮ ਕਰਦੀ ਹੈ, ਜਿਸ ਵਿਚ ਉਸ ਦੇ ਪਤੀ ਨੂੰ ਖੁਸ਼ੀ ਮਿਲਦੀ ਹੈ। ਉਹ ਉਸ ਦੀਆਂ ਸਾਰੀਆਂ ਲੋੜਾਂ ਦਾ ਧਿਆਨ ਰੱਖਦੀ ਹੈ।
ਅਜਿਹੇ 'ਚ ਉਸ ਨੇ ਆਪਣੇ ਪਤੀ ਨੂੰ ਦੂਜੀਆਂ ਔਰਤਾਂ ਨਾਲ ਇਸ਼ਕ ਲੜਾਉਣ ਤੋਂ ਵੀ ਨਹੀਂ ਰੋਕਿਆ। ਜਦੋਂ ਤੱਕ ਉਹ ਘਰ ਦੀ ਸਫ਼ਾਈ ਤੇ ਹੋਰ ਕੰਮ ਕਰਦੀ ਹੈ, ਉਹ ਆਪਣੇ ਪਤੀ ਨੂੰ ਹੋਰ ਔਰਤਾਂ ਕੋਲ ਭੇਜਦੀ ਹੈ ਅਤੇ ਕੰਮ ਖ਼ਤਮ ਹੁੰਦੇ ਹੀ ਪਤੀ ਵਾਪਸ ਆ ਜਾਂਦਾ ਹੈ। ਮੋਨਿਕਾ ਦਾ ਕਹਿਣਾ ਹੈ ਕਿ ਜੇਕਰ ਇਸ 'ਚ ਪਤੀ ਖੁਸ਼ ਹੈ ਤਾਂ ਉਹ ਵੀ ਖੁਸ਼ ਹੈ।
ਮੋਨਿਕਾ ਮੁਤਾਬਕ ਜਦੋਂ ਤੱਕ ਉਹ ਘਰ ਦਾ ਕੰਮ ਕਰਦੀ ਹੈ, ਉਹ ਆਪਣੇ ਪਤੀ ਨੂੰ ਸਮਾਂ ਨਹੀਂ ਦੇ ਪਾਉਂਦੀ, ਇਸ ਲਈ ਪਤੀ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਉਸ ਦਾ ਫਰਜ਼ ਹੈ। ਯੂ-ਟਿਊਬ ਚੈਨਲ ਲਵ ਡੋਂਟ ਜਜ 'ਤੇ ਇਕ ਇੰਟਰਵਿਊ ਦਿੱਤਾ ਅਤੇ ਇਸ 'ਚ ਆਪਣੀ ਅਸਲ ਜ਼ਿੰਦਗੀ ਦੀ ਕਹਾਣੀ ਦੱਸੀ। ਉਸ ਦਾ ਕਹਿਣਾ ਹੈ ਕਿ ਘਰ ਦਾ ਕੰਮ ਕਰਦੇ ਹੋਏ ਵੀ ਉਹ ਮੇਕਅੱਪ ਕਰਦੀ ਹੈ ਅਤੇ ਚੰਗੇ ਕੱਪੜੇ ਪਾਉਂਦੀ ਹੈ, ਜਿਸ ਨਾਲ ਉਸ ਦੇ ਪਤੀ ਨੂੰ ਸੁੰਦਰ ਨਜ਼ਰ ਆਉਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Healthy Relationship, How to strengthen relationship, How to strengthen the relationship, Live-in relationship, Relationship, Relationship Tips, Relationships, Space in a Relationship