Woman Rejected 35 Lakh Rupees For Marriage: ਤੁਸੀਂ ਇਹ ਸ਼ਬਦ ਅਕਸਰ ਸੁਣੇ ਹੋਣਗੇ ਕਿ ਪਿਆਰ ਨਾ ਤਾਂ ਜ਼ਬਰਦਸਤੀ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਪੈਸੇ ਨਾਲ ਖਰੀਦਿਆ ਜਾ ਸਕਦਾ ਹੈ।
ਪਰ ਅੱਜ ਦੇ ਜ਼ਮਾਨੇ 'ਚ ਤੁਸੀਂ ਕਈ ਵਾਰ ਕੁੜੀਆਂ ਨੂੰ ਪੈਸਿਆਂ ਲਈ ਬਜ਼ੁਰਗਾਂ ਨਾਲ ਇਸ਼ਕ ਕਰਦੇ ਦੇਖਿਆ ਅਤੇ ਸੁਣਿਆ ਹੋਵੇਗਾ ਪਰ ਜੇਕਰ ਕੋਈ ਪਿਆਰ ਦੀ ਖਾਤਰ ਪੈਸੇ ਨੂੰ ਠੋਕਰ ਮਾਰਦਾ ਹੈ ਤਾਂ ਇਹ ਗੱਲ ਸੱਚਮੁੱਚ ਹੈਰਾਨ ਕਰਨ ਵਾਲੀ ਹੈ। ਅਜਿਹੀ ਹੀ ਇਕ ਖਬਰ ਇਸ ਸਮੇਂ ਚੀਨੀ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਹੈ।
ਇਹ ਕਹਾਣੀ ਚੀਨ ਦੇ ਨਾਨਚਾਂਗ ਸ਼ਹਿਰ ਦੀ ਹੈ। ਜਿੱਥੇ ਇਕ ਲੜਕੀ ਨੂੰ ਵਿਆਹ ਦੇ ਬਦਲੇ 35 ਲੱਖ ਰੁਪਏ ਮਿਲ ਰਹੇ ਸਨ ਪਰ ਉਸ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਲੜਕੀ ਨੇ ਉਸੇ ਲੜਕੇ ਨਾਲ ਵਿਆਹ ਕੀਤਾ ਹੈ ਪਰ ਪੈਸੇ ਲੈਣ ਦੀ ਬਜਾਏ ਉਲਟਾ ਦੇ ਕੇ।
ਲੜਕੀ ਦਾ ਸਰਨੇਮ ਝੋਓ ਦੱਸਿਆ ਜਾ ਰਿਹਾ ਹੈ ਅਤੇ ਚੀਨ ਵਿੱਚ ਉਸ ਦੀ ਕਹਾਣੀ ਕਾਫੀ ਵਾਇਰਲ ਹੋ ਰਹੀ ਹੈ ਕਿਉਂਕਿ ਇੱਥੇ ਕੁੜੀਆਂ ਚੰਗੇ ਪੈਸੇ ਲੈ ਕੇ ਵਿਆਹ ਕਰਵਾਉਂਦੀਆਂ ਹਨ ਅਤੇ ਇਸ ਲੜਕੀ ਨੇ ਪਿਆਰ ਲਈ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਲੜਕੀ ਨੇ 'ਦਾਜ' ਲੈਣ ਤੋਂ ਕੀਤਾ ਇਨਕਾਰ
ਲੜਕੀ ਨੇ ਵਿਆਹ ਦੇ ਬਦਲੇ ਆਪਣੇ ਪ੍ਰੇਮੀ ਤੋਂ 35 ਲੱਖ ਰੁਪਏ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ, ਝੋਓ ਦਾ ਮੰਨਣਾ ਹੈ ਕਿ ਪੈਸਾ ਪਿਆਰ ਦਾ ਆਧਾਰ ਨਹੀਂ ਹੈ।
ਲੜਕੀ ਦਾ ਕਹਿਣਾ ਹੈ ਕਿ ਉਹ ਆਪਣੇ ਮੰਗੇਤਰ ਨਾਲ ਪਿਆਰ ਭਰੀ ਜ਼ਿੰਦਗੀ ਜਿਊਣਾ ਚਾਹੁੰਦੀ ਹੈ ਅਤੇ ਚੰਗੇ ਭਵਿੱਖ ਲਈ ਮਿਲ ਕੇ ਕੰਮ ਕਰੇਗੀ। ਦੋਵੇਂ ਬਲਾਈਂਡ ਡੇਟ 'ਤੇ ਮਿਲੇ ਸਨ ਅਤੇ ਕੁਝ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਹੀ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਵਿਆਹ ਤੋਂ ਪਹਿਲਾਂ ਪ੍ਰੇਮੀ ਨੇ ਆਪਣੀ ਹੋਣ ਵਾਲੀ ਪਤਨੀ ਲਈ ਕੁਝ ਤੋਹਫ਼ੇ ਅਤੇ ਪੈਸੇ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਉਸ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਸੁਣਨ ਤੋਂ ਬਾਅਦ ਤੁਹਾਨੂੰ ਥੋੜਾ ਅਜੀਬ ਲੱਗੇਗਾ ਪਰ ਚੀਨ ਵਿਚ ਲਿੰਗ ਅਸੰਤੁਲਨ ਕਾਰਨ ਲੜਕਿਆਂ ਦੀ ਤਰਫੋਂ ਕੁੜੀਆਂ ਨੂੰ ਦਾਜ ਦਿੱਤਾ ਜਾਂਦਾ ਹੈ। ਇਸ ਵਿੱਚ ਤੋਹਫ਼ੇ ਅਤੇ ਨਕਦੀ ਦਿੱਤੀ ਜਾਂਦੀ ਹੈ। ਇਸ ਰਿਵਾਜ਼ ਤਹਿਤ ਲੜਕੀ ਨੂੰ 35 ਲੱਖ ਰੁਪਏ ਮਿਲ ਰਹੇ ਸਨ, ਜਿਸ ਨੂੰ ਉਸ ਨੇ ਪਿਆਰ ਦਾ ਹਵਾਲਾ ਦੇ ਕੇ ਇਨਕਾਰ ਕਰ ਦਿੱਤਾ। ਉਸ ਨੇ ਕੁੜਮਾਈ ਦੀ ਕੋਈ ਅੰਗੂਠੀ ਵੀ ਨਹੀਂ ਲਈ, ਪਰ 21 ਲੱਖ 51 ਹਜ਼ਾਰ ਰੁਪਏ ਆਪਣੇ ਪਤੀ ਨੂੰ ਦੇ ਦਿੱਤੇ ਹਨ, ਤਾਂ ਜੋ ਉਹ ਆਪਣਾ ਕਰਜ਼ਾ ਮੋੜ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Love Marriage, Marriage