• Home
  • »
  • News
  • »
  • international
  • »
  • AJAB GAJAB WORLD NEWS AMAZING DOG SURPRISINGLY THIS GIRAFFE LIKE DOG IS GOING VIRAL ON SOCIAL MEDIA KS

Amazing Dog: ਸਭ ਨੂੰ ਹੈਰਾਨ ਕਰ ਰਿਹੈ ਇਹ ਜਿਰਾਫ਼ ਵਰਗੀ ਗਰਦਨ ਵਾਲਾ ਕੁੱਤਾ, ਸੋਸ਼ਲ ਮੀਡੀਆ 'ਤੇ ਹੋ ਰਿਹੈ ਵਾਇਰਲ

ਬ੍ਰੋਡੀ ਨਾਂਅ ਦਾ ਇਹ ਕੁੱਤਾ ਅਜ਼ਾਵਾਖ (Azawakh) ਨਸਲ ਦਾ ਹੈ, ਜੋ ਕਿ ਗ੍ਰੇ ਹਾਉਂਡ ਅਤੇ ਵਿਪੇਟ ਨਸਲ ਨਾਲ ਨੇੜਿਓਂ ਸਬੰਧਤ ਹੈ। ਬ੍ਰੋਡੀ ਨੂੰ ਦੇਖ ਕੇ ਲੱਗਦਾ ਹੈ ਕਿ ਕੁੱਤੇ ਦੀ ਸਿਰਫ ਇੱਕ ਗਰਦਨ ਹੈ ਜਿਸ ਨਾਲ ਤਿੰਨ ਲੱਤਾਂ ਜੁੜੀਆਂ ਹੋਈਆਂ ਹਨ।

  • Share this:
    ਦੁਨੀਆ ਵਿੱਚ ਬਹੁਤ ਸਾਰੇ ਅਜੀਬ ਜਾਨਵਰ (Weird Animals) ਹਨ, ਜਿਨ੍ਹਾਂ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ। ਇਹ ਸਾਰੇ ਆਪਣੀ ਬਣਤਰ ਅਤੇ ਵਿਸ਼ੇਸ਼ਤਾਵਾਂ ਕਾਰਨ ਅਜੀਬ ਹਨ, ਪਰ ਹਾਲ ਹੀ ਵਿੱਚ ਇੱਕ ਅਜਿਹੇ ਕੁੱਤੇ ਬਾਰੇ ਚਰਚਾ ਹੈ ਜੋ ਦੂਜੇ ਕੁੱਤਿਆਂ ਤੋਂ ਬਿਲਕੁਲ ਵੱਖਰਾ ਦਿਖਾਈ ਦਿੰਦਾ ਹੈ। ਇਸ ਕੁੱਤੇ ਦੀ ਗਰਦਨ ਜਿਰਾਫ (Dog Neck Like Giraffe) ਦੀ ਗਰਦਨ ਵਰਗੀ ਜਾਂ ਡਾਇਨਾਸੌਰ ਦੀ ਗਰਦਨ ਵਰਗੀ ਲੰਬੀ (Long Neck Dog) ਹੈ, ਇਸ ਲਈ ਇਹ ਕੁੱਤਾ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

    ਬਰੋਡੀ ਨਾਂਅ ਦਾ ਇਹ ਕੁੱਤਾ ਅਜ਼ਾਵਾਖ (Azawakh) ਨਸਲ ਦਾ ਹੈ, ਜੋ ਕਿ ਗ੍ਰੇ ਹਾਉਂਡ ਅਤੇ ਵਿਪੇਟ ਨਸਲ ਨਾਲ ਨੇੜਿਓਂ ਸਬੰਧਤ ਹੈ। ਬ੍ਰੋਡੀ ਜਦੋਂ ਬੱਚਾ ਸੀ ਤਾਂ ਉਸ ਦੀ ਤੇਜ਼ ਰਫਤਾਰ ਕਾਰ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਫਿਰ ਲੁਈਸਾ ਕਰੂਕ (Louisa Crook) ਨਾਂਅ ਦੀ ਔਰਤ ਨੇ ਉਸ ਦੀ ਜਾਨ ਬਚਾਈ। ਇਸ ਹਾਦਸੇ ਤੋਂ ਬਾਅਦ, ਬ੍ਰੋਡੀ ਨੂੰ ਮੋਢੇ ਸਣੇ ਇੱਕ ਅਗਲੀ ਲੱਤ ਕੱਟਣੀ ਪਈ। ਦੱਸ ਦੇਈਏ ਕਿ ਅਜ਼ਾਵਾਖ ਨਸਲ ਦੇ ਕੁੱਤਿਆਂ ਦੀ ਗਰਦਨ ਪਹਿਲਾਂ ਹੀ ਬਹੁਤ ਲੰਬੀ ਹੁੰਦੀ ਹੈ ਅਤੇ ਜਦੋਂ ਕੁੱਤੇ ਦੀ ਇੱਕ ਲੱਤ ਮੋਢੇ ਸਮੇਤ ਕੱਟ ਦਿੱਤੀ ਗਈ ਤਾਂ ਉਸ ਦੀ ਗਰਦਨ ਹੋਰ ਵੀ ਲੰਬੀ ਦਿਖਾਈ ਦੇਣ ਲੱਗੀ।








    View this post on Instagram






    A post shared by Louisa (@crooklock)





    ਲੁਈਸਾ ਨੇ ਦੱਸਿਆ ਕਿ ਜਦੋਂ ਉਸ ਨੇ ਪਹਿਲੀ ਵਾਰ ਬ੍ਰੋਡੀ ਨੂੰ ਦੇਖਿਆ ਤਾਂ ਉਹ ਆਪਣੇ ਪੈਰਾਂ 'ਤੇ ਚੱਲ ਵੀ ਨਹੀਂ ਸਕਦੀ ਸੀ ਪਰ ਉਸ ਨੂੰ ਉਸੇ ਸਮੇਂ ਉਹ ਬਹੁਤ ਖੂਬਸੂਰਤ ਲੱਗ ਗਈ ਸੀ। ਡੇਲੀ ਸਟਾਰ ਦੀ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਲੁਈਸਾ ਨੇ ਦੱਸਿਆ ਕਿ ਅਜ਼ਵਾਖ ਕੁੱਤਿਆਂ ਦੀ ਗਰਦਨ ਪਹਿਲਾਂ ਹੀ ਲੰਬੀ ਹੁੰਦੀ ਹੈ ਪਰ ਜਦੋਂ ਤੋਂ ਮੋਢੇ ਸਮੇਤ ਇੱਕ ਲੱਤ ਕੱਟੀ ਗਈ ਹੈ, ਉਸ ਦੀ ਗਰਦਨ ਲੰਬੀ ਦਿਖਾਈ ਦੇਣ ਲੱਗੀ ਹੈ।

    ਬ੍ਰੋਡੀ ਨੂੰ ਦੇਖ ਕੇ ਲੱਗਦਾ ਹੈ ਕਿ ਕੁੱਤੇ ਦੀ ਸਿਰਫ ਇੱਕ ਗਰਦਨ ਹੈ ਜਿਸ ਨਾਲ ਤਿੰਨ ਲੱਤਾਂ ਜੁੜੀਆਂ ਹੋਈਆਂ ਹਨ। ਲੁਈਸਾ ਨੇ ਦੱਸਿਆ ਕਿ ਉਹ ਬ੍ਰੋਡੀ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਸ ਨਾਲ ਉਸਦਾ ਸਬੰਧ ਬਹੁਤ ਖਾਸ ਹੈ। ਲੁਈਸਾ ਦੇ ਕਈ ਹੋਰ ਕੁੱਤੇ ਹਨ ਪਰ ਉਹ ਬ੍ਰੋਡੀ ਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ। ਉਸਨੇ ਕਿਹਾ ਕਿ ਜਦੋਂ ਉਹ ਰਸੋਈ ਵਿੱਚ ਖਾਣਾ ਬਣਾਉਂਦੀ ਰਹਿੰਦੀ ਹੈ, ਤਾਂ ਬ੍ਰੋਡੀ ਉਸਦੇ ਨਾਲ ਖੜ੍ਹੀ ਹੁੰਦੀ ਹੈ। ਉਸਨੇ ਬ੍ਰੌਡੀ ਨੂੰ ਇੱਕ ਲੜਾਕੂ ਵਾਂਗ ਪਾਲਿਆ ਹੈ, ਇਸ ਲਈ ਉਹ ਆਪਣੀ ਹਾਲਤ ਤੋਂ ਹਾਰ ਨਹੀਂ ਮੰਨਦਾ।
    Published by:Krishan Sharma
    First published: