Home /News /international /

63 ਕਿੱਲੋ ਭਾਰੀ ਔਰਤ ਨੂੰ ਦਾੜ੍ਹੀ ਨਾਲ ਚੁੱਕ ਕੇ ਬਣਾਇਆ ਰਿਕਾਰਡ, ਵੀਡੀਓ ਵੇਖ ਕੇ ਦੰਦਾਂ ਹੇਠ ਆ ਜਾਣਗੀਆਂ ਉਂਗਲਾਂ

63 ਕਿੱਲੋ ਭਾਰੀ ਔਰਤ ਨੂੰ ਦਾੜ੍ਹੀ ਨਾਲ ਚੁੱਕ ਕੇ ਬਣਾਇਆ ਰਿਕਾਰਡ, ਵੀਡੀਓ ਵੇਖ ਕੇ ਦੰਦਾਂ ਹੇਠ ਆ ਜਾਣਗੀਆਂ ਉਂਗਲਾਂ

World Record: ਆਮ ਤੌਰ 'ਤੇ ਜੇਕਰ ਵਾਲ ਕਿਤੇ ਗਲਤੀ ਨਾਲ ਖਿਚ ਜਾਣ ਤਾਂ ਬਹੁਤ ਦਰਦ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਆਪਣੀ ਦਾੜ੍ਹੀ ਤੋਂ 63 ਕਿੱਲੋ ਭਾਰ ਚੁੱਕ ਲਵੇ (Man lifted 63 kg woman by his beard) ਤਾਂ ਜ਼ਰਾ ਸੋਚੋ ਕਿ ਉਸ ਦਾ ਕੀ ਹਾਲ ਹੋਵੇਗਾ?

  • Share this:

    World Record: ਇੱਕ ਵਿਅਕਤੀ ਨੇ ਬਣਾਇਆ ਅਜਿਹਾ ਰਿਕਾਰਡ (Guinness World Records), ਜਿਸ ਨੂੰ ਸੁਣ ਕੇ ਹੀ ਤੁਸੀ ਕੰਬਣ ਲੱਗ ਜਾਓਗੇ। ਆਮ ਤੌਰ 'ਤੇ ਜੇਕਰ ਵਾਲ ਕਿਤੇ ਗਲਤੀ ਨਾਲ ਖਿਚ ਜਾਣ ਤਾਂ ਬਹੁਤ ਦਰਦ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਆਪਣੀ ਦਾੜ੍ਹੀ ਤੋਂ 63 ਕਿੱਲੋ ਭਾਰ ਚੁੱਕ ਲਵੇ (Man lifted 63 kg woman by his beard) ਤਾਂ ਜ਼ਰਾ ਸੋਚੋ ਕਿ ਉਸ ਦਾ ਕੀ ਹਾਲ ਹੋਵੇਗਾ? ਇਹ ਸਾਰਾ ਦਰਦ ਉਸ ਸਮੇਂ ਸਾਰਥਕ ਹੋ ਗਿਆ, ਜਦੋਂ ਵਿਸ਼ਵ ਰਿਕਾਰਡ ਅੰਤਾਨਾਸ ਕੋਂਟ੍ਰੀਮਾਸ (Antanas Kontrimas) ਦੇ ਨਾਂਅ ਦਰਜ ਹੋਇਆ।

    ਗਿਨੀਜ਼ ਵਰਲਡ ਰਿਕਾਰਡਜ਼ ਵੱਲੋਂ ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਅੰਤਾਨਾਸ ਅਜਿਹੇ ਕਾਰਨਾਮੇ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਅੰਤਾਨਾਸ ਦੀ ਦਾੜ੍ਹੀ ਦੇ ਵਾਲ ਇੰਨੇ ਮਜ਼ਬੂਤ ​​ਹਨ ਕਿ ਉਹ 63 ਕਿੱਲੋ ਭਾਰ ਚੁੱਕਣ ਤੋਂ ਬਾਅਦ ਵੀ ਉਖੜ ਨਹੀਂ ਸਕੇ। ਹਾਂ, ਇਸ ਸਮੇਂ ਉਸ ਦੀਆਂ ਅੱਖਾਂ ਵਿਚ ਦਰਦ ਸਾਫ਼ ਝਲਕ ਰਿਹਾ ਸੀ।

    63 ਕਿੱਲੋ ਭਾਰੀ ਔਰਤ ਨੂੰ ਚੁੱਕਿਆ

    ਅੰਤਾਨਾਸ ਕੋਨਟ੍ਰੀਮਾਸ (Antanas Kontrimas) ਨਾਮ ਦੇ ਇਸ ਵਿਅਕਤੀ ਦੇ ਕਾਰਨਾਮੇ ਗਿਨੀਜ਼ ਵਰਲਡ ਰਿਕਾਰਡ ਦੇ ਇੰਸਟਾਗ੍ਰਾਮ ਅਕਾਊਂਟ (Instagram) 'ਤੇ ਸ਼ੇਅਰ ਕੀਤੇ ਗਏ ਹਨ। ਉਸ ਨੇ ਵੀਡੀਓ ਦੇ ਨਾਲ ਕੈਪਸ਼ਨ ਲਿਖਿਆ- 'ਅੰਤਾਨਾਸ ਕਾਂਟ੍ਰੀਮਸ ਨੇ ਮਨੁੱਖੀ ਦਾੜ੍ਹੀ ਤੋਂ 63.80 ਕਿਲੋਗ੍ਰਾਮ ਦਾ ਸਭ ਤੋਂ ਭਾਰਾ ਭਾਰ ਚੁੱਕਿਆ'। ਵੀਡੀਓ 'ਚ ਉਸ ਨੂੰ ਲਾਈਵ ਭਾਰ ਚੁੱਕਦੇ ਦੇਖਿਆ ਜਾ ਸਕਦਾ ਹੈ। ਉਸ ਦੀਆਂ ਅੱਖਾਂ ਵਿਚ ਦਰਦ ਹੈ, ਪਰ ਇਕ ਤਸੱਲੀ ਇਹ ਵੀ ਹੈ ਕਿ ਉਸ ਨੇ 63 ਕਿਲੋ ਦੀ ਔਰਤ ਨੂੰ ਦਾੜ੍ਹੀ ਚੁੱਕ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ।

    ਦੰਦਾਂ ਹੇਠ ਆ ਗਈਆਂ ਦਰਸ਼ਕ ਦੀਆਂ ਉਂਗਲਾਂ

    ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਵੀਡੀਓ ਸੋਸ਼ਲ ਮੀਡੀਆ (Viral Video) 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ 'ਤੇ ਇਕ ਯੂਜ਼ਰ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ- ਇਹ ਵਾਕਈ ਪ੍ਰਭਾਵਸ਼ਾਲੀ ਹੈ। ਇਸ ਦੇ ਨਾਲ ਹੀ ਇੱਕ ਹੋਰ ਇੰਸਟਾਗ੍ਰਾਮ ਯੂਜ਼ਰ ਨੇ ਲਿਖਿਆ- ਪਤਾ ਨਹੀਂ ਉਹ ਕਿਸ ਹੇਅਰ ਪ੍ਰੋਡਕਟ ਦੀ ਵਰਤੋਂ ਕਰਦਾ ਹੈ। ਕਈ ਲੋਕਾਂ ਨੇ ਉਸ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਉਸ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਨ। ਇਸਤੋਂ ਪਹਿਲਾਂ ਇੱਕ ਔਰਤ ਨੇ ਆਪਣੇ ਬਾਈਸੈਪਸ ਨਾਲ 10 ਸੇਬਾਂ ਨੂੰ ਕੁਚਲ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਕਾਰਨਾਮੇ ਨੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ।

    Published by:Krishan Sharma
    First published:

    Tags: Ajab Gajab News, Guinness World Records, Life style, Record breaker, Social media, Viral video, World news