• Home
  • »
  • News
  • »
  • international
  • »
  • AJAB GAJAB WORLD NEWS THIS VILLAGE IS UNIQUE FROM HOUSE TO CREMATION WOMEN TAKE CARE OF ALL WORK KS

ਅਨੋਖਾ ਹੈ ਇਹ ਪਿੰਡ! ਘਰ ਸੰਭਾਲਣ ਤੋਂ ਲੈ ਕੇ ਸਸਕਾਰ ਤੱਕ ਔਰਤਾਂ ਕਰਦੀਆਂ ਹਨ ਸਾਰੇ ਕੰਮ

ਐਸਟੋਨੀਆ ਦਾ ਕੀਹਨੂੰ ਆਈਲੈਂਡ (Kihnu Island of Women), ਔਰਤਾਂ ਦੇ ਆਈਲੈਂਡ ਦੇ ਨਾਂਅ ਤੋਂ ਮਸ਼ਹੂਰ ਹੈ। ਆਈਲੈਂਡ ਦਾ ਨਾਂਅ ਯੂਨੈਸਕੋ ਦੇ ਇੰਟੈਜੀਬਿਲ ਕਲਚਰਲ ਹੈਰੀਟੇਜ ਆਫ਼ ਹਿਊਮੈਨਿਟੀ (UNESCO’s Intangible Cultural Heritage of Humanity) ਦੀ ਸੂਚੀ ਵਿੱਚ ਸ਼ਾਮਲ ਹੈ।

  • Share this:
    ਮਰਦ ਪ੍ਰਧਾਨ ਸਮਾਜ (patriarchal society) ਵਿੱਚ ਔਰਤਾਂ ਨੂੰ ਸਿਰਫ਼ ਘਰ ਸੰਭਾਲਣ ਲਈ ਹੀ ਸਹੀ ਮੰਨਿਆ ਜਾਂਦਾ ਹੈ। ਕਈ ਪਛੜੀ ਸੋਚ ਵਾਲੇ ਲੋਕਾਂ ਦਾ ਤਾਂ ਇਹ ਵੀ ਮੰਨਣਾ ਹੁੰਦਾ ਹੈ ਕਿ ਔਰਤਾਂ ਨੌਕਰੀ ਨਹੀਂ ਕਰ ਸਕਦੀਆਂ, ਰੋਜ਼ਾਨਾ ਦੇ ਹੋਰ ਕੰਮ ਨਹੀਂ ਕਰ ਸਕਦੀਆਂ, ਸਿਰਫ਼ ਘਰ ਹੀ ਸੰਭਾਲ ਸਕਦੀਆਂ ਹਨ। ਇਨ੍ਹਾਂ ਲੋਕਾਂ ਦੇ ਮੂੰਹ 'ਤੇ ਤਾਲੇ ਲਗਾਉਂਦਾ ਹੈ ਐਸਟੋਨੀਆ (Estonia Island of Women) ਦੇਸ਼ ਦਾ ਅਨੋਖਾ ਪਿੰਡ ਜਿਥੇ 90ਫ਼ੀਸਦੀ ਤੋਂ ਵੱਧ ਆਬਾਦੀ ਔਰਤਾਂ ਦੀ ਹੈ। ਇਸ ਆਈਲੈਂਡ ਦੀ ਖਾਸੀਅਤ ਇਹ ਹੈ ਕਿ ਆਈਲੈਂਡ ਵਿੱਚ ਵਧੇਰੇ ਔਰਤਾਂ (Island of Women) ਰਹਿੰਦੀਆਂ ਹਨ, ਜਿਹੜੀਆਂ ਪੂਰੇ ਦੀਪ ਦੀ ਜ਼ਿੰਮੇਵਾਰੀ ਸੰਭਾਲੀ ਬੈਠੀਆਂ ਹਨ।

    ਐਸਟੋਨੀਆ ਦਾ ਕੀਹਨੂੰ ਆਈਲੈਂਡ (Kihnu Island of Women), ਔਰਤਾਂ ਦੇ ਆਈਲੈਂਡ ਦੇ ਨਾਂਅ ਤੋਂ ਮਸ਼ਹੂਰ ਹੈ। ਆਈਲੈਂਡ ਦਾ ਨਾਂਅ ਯੂਨੈਸਕੋ ਦੇ ਇੰਟੈਜੀਬਿਲ ਕਲਚਰਲ ਹੈਰੀਟੇਜ ਆਫ਼ ਹਿਊਮੈਨਿਟੀ (UNESCO’s Intangible Cultural Heritage of Humanity) ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਆਈਲੈਂਡ 'ਤੇ ਲਗਭਗ 300 ਲੋਕ ਰਹਿੰਦੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਹਨ। ਤੁਸੀ ਸੋਚ ਰਹੇ ਹੋਵੇਗਾ ਕਿ ਸਿਰਫ਼ ਔਰਤਾਂ ਹੀ ਕਿਉਂ ਰਹਿੰਦੀਆਂ ਹਨ। ਮਰਦ ਕਿਥੇ ਹਨ ਅਤੇ ਕੀ ਇਹ ਔਰਤਾਂ ਅਣਵਿਆਹੁਤਾ ਹਨ। ਜੇਕਰ ਨਚਹੀਂ ਤਾਂ ਇਨ੍ਹਾਂ ਦਾ ਪਰਿਵਾਰ ਕਿੱਥੇ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਅੱਗੇ ਹੈ।

    ਔਰਤਾਂ ਕਰਦੀਆਂ ਹਨ ਧਾਰਮਿਕ ਯੱਗ

    ਇਨ੍ਹਾਂ ਔਰਤਾਂ ਦੇ ਪਤੀ ਅਤੇ ਪਰਿਵਾਰ ਦੇ ਮਰਦ ਐਸਟੋਨੀਆ ਵਿੱਚ ਨੌਕਰੀ ਕਰਨ ਦੇ ਮਕਸਦ ਨਾਲ ਰਹਿੰਦੇ ਹਨ। ਇਸ ਲਈ ਆਈਲੈਂਡ ਵਿੱਚ ਜ਼ਿਆਦਾਤਰ ਔਰਤਾਂ ਹੀ ਰਹਿ ਜਾਂਦੀਆਂ ਹਨ। ਪਰ ਇਨ੍ਹਾਂ ਔਰਤਾਂ ਨੇ ਇਸ ਪੂਰੇ ਦੀਪ ਨੂੰ ਇਸ ਤਰ੍ਹਾਂ ਸੰਭਾਲਿਆ ਹੈ ਕਿ ਸਾਰੇ ਇਨ੍ਹਾਂ ਦੀ ਤਾਰੀਫ਼ ਕਰਦੇ ਹਨ। ਇਹ ਆਪਣੀਆਂ ਪਰੰਪਰਾਵਾਂ ਅਤੇ ਰੀਤੀਆਂ ਨੂੰ ਬਣਾ ਕੇ ਰੱਖਦੀਆਂ ਹਨ। ਤਿਉਹਾਰ ਨੂੰ ਜੋਸ਼ ਨਾਲ ਮਨਾਉਂਦੀਆਂ ਹਨ, ਨੱਚਦੀਆਂ ਹਨ, ਗਾਉਂਦੀਆਂ ਹਨ ਅਤੇ ਮਰਦਾਂ ਦੇ ਪੈਸਿਆਂ ਤੋਂ ਇਲਾਵਾ ਹੱਥ ਕਲਾ ਕਰਕੇ ਪੈਸੇ ਕਮਾਉਂਦੀਆਂ ਹਨ। ਔਰਤਾਂ ਹੀ ਇਸ ਦੀਪ 'ਤੇ ਵਿਆਹ ਕਰਵਾਉਂਦੀਆਂ ਹਨ। ਇੱਥੋਂ ਤੱਕ ਕਿ ਅੰਤਿਮ ਸਸਕਾਰ ਦਾ ਵੀ ਇਨ੍ਹਾਂ ਦਾ ਜ਼ਿੰਮਾ ਹੁੰਦਾ ਹੈ।

    ਔਰਤਾਂ ਦੇ ਇਸ ਆਈਲੈਂਡ ਦੇ ਰਿਵਾਜਾਂ ਦੀ ਖਾਸ ਗੱਲ ਇਹ ਹੈ ਕਿ ਇਥੇ ਲੋਕ ਆਪਣੀਆਂ ਪਰੰਪਰਾਵਾਂ ਨਾਲ ਵੰਡੇ ਹੋਏ ਨਹੀਂ ਹਨ। ਰਿਪੋਰਟ ਦੀ ਮੰਨੀਏ ਤਾਂ ਆਈਲੈਂਡ 'ਤੇ ਅਪਰਾਧ ਅਤੇ ਦੇਸ਼ ਨਿਕਾਲੇ ਦੀ ਸਜ਼ਾ ਭੁਗਤ ਰਹੇ ਲੋਕ ਹੀ ਰਿਹਾ ਕਰਦੇ ਸਨ। ਲਗਭਗ 50 ਸਾਲਾਂ ਤੱਕ ਆਈਲੈਂਡ ਨੂੰ ਸੋਵੀਅਤ ਸੰਘ ਨੇ ਆਪਣੇ ਕਬਜ਼ੇ ਵਿੱਚ ਰੱਖਿਆ। ਉਸ ਸਮੇਂ ਤੋਂ ਹੀ ਇਥੇ ਔਰਤਾਂ ਦਾ ਕਬਜ਼ਾ ਸੀ। ਹਾਲਾਂਕਿ ਹੁਣ ਬਦਲਦੇ ਹਾਲਾਤ ਨਾਲ ਨੌਜਵਾਨਾਂ ਕੁੜੀਆਂ-ਮੁੰਡੇ ਆਈਲੈਂਡ ਤੋਂ ਬਾਹਰ ਜਾ ਕੇ ਪੜ੍ਹਾਈ ਅਤੇ ਨੌਕਰੀ ਕਰਨੀ ਚਾਹੁੰਦੇ ਹਨ, ਜਿਸ ਕਾਰਨ ਹੁਣ ਹੌਲੀ-ਹੌਲੀ ਇਥੋਂ ਦੀ ਪਰੰਪਰਾ ਖਤਮ ਹੁੰਦੀ ਜਾ ਰਹੀ ਹੈ।
    Published by:Krishan Sharma
    First published: