Home /News /international /

ਕੈਮਰੇ ਉਤੇ ਦਿਖਾ-ਦਿਖਾ ਕੇ ਚਮਗਿੱਦੜ ਦਾ ਸੂਪ ਪੀ ਰਹੀ ਮਹਿਲਾ ਅਧਿਆਪਕ ਗ੍ਰਿਫਤਾਰ

ਕੈਮਰੇ ਉਤੇ ਦਿਖਾ-ਦਿਖਾ ਕੇ ਚਮਗਿੱਦੜ ਦਾ ਸੂਪ ਪੀ ਰਹੀ ਮਹਿਲਾ ਅਧਿਆਪਕ ਗ੍ਰਿਫਤਾਰ

ਕੈਮਰੇ ਉਤੇ ਦਿਖਾ-ਦਿਖਾ ਕੇ ਚਮਗਿੱਦੜ ਦਾ ਸੂਪ ਪੀ ਰਹੀ ਮਹਿਲਾ ਪਹੁੰਚੀ ਜੇਲ੍ਹ (Credit- YouTube)

ਕੈਮਰੇ ਉਤੇ ਦਿਖਾ-ਦਿਖਾ ਕੇ ਚਮਗਿੱਦੜ ਦਾ ਸੂਪ ਪੀ ਰਹੀ ਮਹਿਲਾ ਪਹੁੰਚੀ ਜੇਲ੍ਹ (Credit- YouTube)

ਡੇਲੀ ਮੇਲ ਦੀ ਰਿਪੋਰਟ ਮੁਤਾਬਕ 1 ਮਿੰਟ 40 ਸੈਕਿੰਡ ਦੇ ਇਸ ਕਲਿੱਪ ਵਿੱਚ ਔਰਤ ਸੂਪ ਨੂੰ ਸਵਾਦਿਸ਼ਟ ਅਤੇ ਪੌਸ਼ਟਿਕ ਦੱਸ ਰਹੀ ਸੀ। ਇਸ ਨੂੰ ਦੇਖ ਕੇ ਸ਼ਿਕਾਇਤ ਕਰਨ ਵਾਲਿਆਂ ਦੀ ਲਾਈਨ ਲੱਗ ਗਈ। ਲੋਕਾਂ ਨੇ ਟਿੱਪਣੀਆਂ ਕੀਤੀਆਂ ਅਤੇ ਲਿਖਿਆ ਕਿ ਉਹ ਇਕੱਲੇ ਹੀ ਮਰੇ, ਪਰ ਜੇਕਰ ਕੋਈ ਮਹਾਂਮਾਰੀ ਫੈਲ ਗਈ ਤਾਂ ਇਹ ਬਹੁਤ ਬੁਰਾ ਹੋਵੇਗਾ।

ਹੋਰ ਪੜ੍ਹੋ ...
  • Share this:

Corona Virus:  ਮਾਸ ਖਾਣਾ ਕਿੰਨਾ ਖਤਰਨਾਕ ਹੋ ਸਕਦਾ ਹੈ ਅਤੇ ਜੰਗਲੀ ਜਾਨਵਰਾਂ ਨੂੰ ਖਾਣ ਨਾਲ ਕੀ-ਕੀ ਹੋ ਸਕਦਾ ਹੈ, ਇਹ ਦੁਨੀਆ ਨੇ ਕੋਰੋਨਾ ਵਾਇਰਸ ਦੇ ਰੂਪ ਵਿਚ ਦੇਖਿਆ ਹੈ। ਚਮਗਿੱਦੜਾਂ ਰਾਹੀਂ ਫੈਲੇ ਇਸ ਵਾਇਰਸ ਨੇ ਦੁਨੀਆ ਦੇ ਤਕਰੀਬਨ ਸਾਰੇ ਦੇਸ਼ਾਂ ਵਿੱਚ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਪਾ ਦਿੱਤਾ।

ਇਸ ਤੋਂ ਬਾਅਦ ਚਮਗਿੱਦੜ ਦਾ ਨਾਂ ਸੁਣ ਕੇ ਲੋਕ ਡਰਨ ਲੱਗ ਪਏ ਪਰ ਕੁਝ ਲੋਕ ਅਜੇ ਵੀ ਇਸ ਜਾਨਵਰ (Woman Drank Bat Soup On Camera) ਨੂੰ ਆਪਣੇ ਖਾਣੇ 'ਚ ਸ਼ਾਮਲ ਕਰ ਰਹੇ ਹਨ।

ਹਾਲ ਹੀ 'ਚ ਇਕ ਔਰਤ ਦਾ ਚਮਗਿੱਦੜਾਂ ਦਾ ਸੂਪ ਪੀਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੇ ਮੁਆਫੀ ਵੀ ਮੰਗ ਲਈ ਹੈ। ਪੇਸ਼ੇ ਵਜੋਂ ਟੀਚਰ, ਇਹ ਮਹਿਲਾ ਯੂਟਿਊਬਰ ਵੀ ਹੈ ਅਤੇ ਲੱਖਾਂ ਲੋਕ ਉਸ ਨੂੰ ਫਾਲੋ ਕਰਦੇ ਹਨ। ਅਜਿਹੇ 'ਚ ਉਸ ਦੀ ਵੀਡੀਓ ਨੇ ਇੰਟਰਨੈੱਟ 'ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ।

Thethaiger ਦੀ ਰਿਪੋਰਟ ਦੇ ਅਨੁਸਾਰ ਔਰਤ ਨੇ 9 ਨਵੰਬਰ ਨੂੰ ਸਖੋਨ ਨਖੋਨ ਸੂਬੇ ਵਿੱਚ ਚਮਗਿੱਦੜ ਦਾ ਸੂਪ ਪੀਂਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਸੀ। ਵੀਡੀਓ ਵਿੱਚ ਉਹ ਹੋਰ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰ ਰਹੀ ਸੀ।

ਉਸ ਨੇ ਇਹ ਵਿਵਾਦਿਤ ਵੀਡੀਓ Gin Zap Bep Nua Nua (Eat spicy and delicious) ਨਾਮ ਦੇ ਆਪਣੇ ਚੈਨਲ 'ਤੇ ਪਾਈ ਸੀ, ਜਿਸ ਵਿੱਚ ਉਹ ਸੂਪ ਵਿੱਚੋਂ ਚਮਗਿੱਦੜ ਫੜ ਕੇ ਖਾ ਰਹੀ ਸੀ। ਜਦੋਂ ਪੁਲਿਸ ਨੇ ਇਹ ਵੀਡੀਓ ਦੇਖਿਆ ਤਾਂ ਉਨ੍ਹਾਂ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੁਣ ਉਸ ਨੂੰ ਜਾਂ ਤਾਂ 5 ਸਾਲ ਦੀ ਕੈਦ ਜਾਂ 11 ਲੱਖ ਜੁਰਮਾਨਾ ਭਰਨਾ ਪੈ ਸਕਦਾ ਹੈ।

ਡੇਲੀ ਮੇਲ ਦੀ ਰਿਪੋਰਟ ਮੁਤਾਬਕ 1 ਮਿੰਟ 40 ਸੈਕਿੰਡ ਦੇ ਇਸ ਕਲਿੱਪ ਵਿੱਚ ਔਰਤ ਸੂਪ ਨੂੰ ਸਵਾਦਿਸ਼ਟ ਅਤੇ ਪੌਸ਼ਟਿਕ ਦੱਸ ਰਹੀ ਸੀ। ਇਸ ਨੂੰ ਦੇਖ ਕੇ ਸ਼ਿਕਾਇਤ ਕਰਨ ਵਾਲਿਆਂ ਦੀ ਲਾਈਨ ਲੱਗ ਗਈ।

ਲੋਕਾਂ ਨੇ ਟਿੱਪਣੀਆਂ ਕੀਤੀਆਂ ਅਤੇ ਲਿਖਿਆ ਕਿ ਉਹ ਇਕੱਲੇ ਹੀ ਮਰੇ, ਪਰ ਜੇਕਰ ਕੋਈ ਮਹਾਂਮਾਰੀ ਫੈਲ ਗਈ ਤਾਂ ਇਹ ਬਹੁਤ ਬੁਰਾ ਹੋਵੇਗਾ। ਇਸ ਦੇ ਨਾਲ ਹੀ ਮਾਹਿਰਾਂ ਦੀ ਮੰਨੀਏ ਤਾਂ ਚਮਗਿੱਦੜ ਦੇ ਮਾਸ 'ਚ ਇਨਫੈਕਸ਼ਨ ਹੋਣ ਦਾ ਖਤਰਾ ਪਕਾਉਣ 'ਤੇ ਵੀ ਬਣਿਆ ਰਹਿੰਦਾ ਹੈ। ਚਿਆਂਗ ਮਾਈ ਯੂਨੀਵਰਸਿਟੀ ਦੇ ਮੈਡੀਸਨ ਵਿਭਾਗ ਦੇ ਡਾਕਟਰ ਰੰਗਸਰੇਤ ਦਾ ਕਹਿਣਾ ਹੈ ਕਿ ਇਸ ਵਿੱਚ 10,000 ਕਿਸਮ ਦੇ ਵਾਇਰਸ ਹਨ।

Published by:Gurwinder Singh
First published:

Tags: Ajab Gajab, Ajab Gajab News, China coronavirus, Corona vaccine, Viral, Viral news, Viral video