Pakistani couple love story: ਕਿਹਾ ਜਾਂਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ। ਇਹ ਕਦੇ ਵੀ ਸੋਚ ਕੇ ਨਹੀਂ ਹੁੰਦਾ। ਪਿਆਰ ਨਾ ਹੀ ਰੰਗ ਦੇਖਦਾ ਹੈ ਨਾ ਹੀ ਪੈਸਾ। ਅਜਿਹਾ ਹੀ ਇੱਕ ਪਾਕਿਸਤਾਨੀ ਔਰਤ ਨਾਲ ਹੋਇਆ ਜਿਸਨੂੰ ਆਪਣੇ ਡਰਾਈਵਰ ਨਾਲ ਪਿਆਰ ਹੋ ਗਿਆ। ਇਸ ਦਾ ਕਾਰਨ ਸੀ ਗੇਅਰ ਬਦਲਣ ਦੀ ਉਸ ਦੀ ਮਨਮੋਹਕ ਸ਼ੈਲੀ।
ਪਾਕਿਸਤਾਨ 'ਚ ਕਰੋੜਪਤੀ ਔਰਤ ਨੂੰ ਡਰਾਈਵਰ ਨਾਲ ਪਿਆਰ ਹੋ ਗਿਆ। ਔਰਤ ਨੂੰ ਨਾ ਮਰਦ ਦਾ ਸੁਭਾਅ ਪਸੰਦ ਆਇਆ ਨਾ ਹੀ ਦਿੱਖ। ਬਲਕਿ ਉਸ ਨੂੰ ਡਰਾਈਵਰ ਦਾ ਗੇਅਰ ਬਦਲਣ ਦਾ ਅੰਦਾਜ਼ ਪਸੰਦ ਆਇਆ। ਡੇਲੀ ਪਾਕਿਸਤਾਨ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਔਰਤ ਨੇ ਦੱਸਿਆ ਕਿ ਉਹ ਡਰਾਈਵਿੰਗ ਸਿੱਖਣ ਜਾਂਦੀ ਸੀ। ਉੱਥੇ ਉਸ ਨੂੰ ਆਪਣਾ ਪਤੀ, ਸਾਬਕਾ ਡਰਾਈਵਰ ਮਿਲਿਆ ਜੋ ਉਸ ਨੂੰ ਡਰਾਈਵਿੰਗ ਦੀਆਂ ਕਲਾਸਾਂ ਦਿੰਦਾ ਸੀ।
ਔਰਤ ਨੇ ਦੱਸਿਆ ਕਿ ਜਦੋਂ ਉਹ ਗੇਅਰ ਬਦਲਦਾ ਸੀ ਤਾਂ ਉਸ ਦਾ ਲੁੱਕ ਬਹੁਤ ਆਕਰਸ਼ਕ ਸੀ। ਟਾਈਮਜ਼ ਨਾਓ ਦੀ ਇਕ ਰਿਪੋਰਟ ਦੇ ਅਨੁਸਾਰ, ਔਰਤ ਨੇ ਕਿਹਾ ਕਿ ਜਦੋਂ ਵੀ ਡਰਾਈਵਰ ਗੇਅਰ ਬਦਲਦਾ ਹੈ, ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਉਸਦਾ ਹੱਥ ਫੜ ਰਿਹਾ ਹੈ। ਬਸ ਉਸ ਦੇ ਸਟਾਈਲ ਕਾਰਨ, ਔਰਤ ਪਿਆਰ ਵਿੱਚ ਪੈ ਗਈ ਅਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇੰਟਰਵਿਊ ਦੇ ਦੌਰਾਨ, ਜਦੋਂ ਔਰਤ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਪਤੀ ਲਈ ਕਿਹੜਾ ਗੀਤ ਸਮਰਪਿਤ ਕਰੇਗੀ, ਤਾਂ ਉਸਨੇ ਭਾਰਤੀ ਗੀਤ - ਹਮ ਤੁਮ ਇਕ ਕਮਰੇ ਮੇਂ ਬੰਦ ਨੂੰ ਗਾਇਆ । ਫਿਰ ਪਤੀ ਨੇ ਦੱਸਿਆ ਕਿ ਔਰਤ ਜਿਸ ਕਾਰ ਤੋਂ ਡਰਾਈਵਿੰਗ ਸਿੱਖਦੀ ਸੀ, ਉਹ ਵੀ ਹੁਣ ਗੁੰਮ ਹੋ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, OMG, Pakistan