HOME » NEWS » World

ਧੀਆਂ ਨਾਲ ਬਲਾਤਕਾਰ ਤੇ ਤਸ਼ੱਦਦ ਕਰਦੀ ਸੀ ਮਾਂ, 723 ਸਾਲ ਦੀ ਮਿਲੀ ਸਜ਼ਾ

News18 Punjabi | News18 Punjab
Updated: November 3, 2020, 2:33 PM IST
share image
ਧੀਆਂ ਨਾਲ ਬਲਾਤਕਾਰ ਤੇ ਤਸ਼ੱਦਦ ਕਰਦੀ ਸੀ ਮਾਂ, 723 ਸਾਲ ਦੀ ਮਿਲੀ ਸਜ਼ਾ
ਧੀਆਂ ਨਾਲ ਬਲਾਤਕਾਰ ਤੇ ਤਸ਼ੱਦਦ ਕਰਦੀ ਸੀ ਮਾਂ, 723 ਸਾਲ ਦੀ ਮਿਲੀ ਸਜ਼ਾ (Source: WAFF)

ਲੀਜ਼ਾ 'ਤੇ ਬਲਾਤਕਾਰ, ਬਦਤਮੀਜ਼ੀ ਅਤੇ ਜਿਨਸੀ ਤਸੀਹੇ ਵਰਗੇ ਗੰਭੀਰ ਇਲਜ਼ਾਮ ਲੱਗੇ ਸਨ। ਖਬਰਾਂ ਅਨੁਸਾਰ ਲੀਜ਼ਾ ਨੇ ਆਪਣੇ ਪਤੀ ਨਾਲ ਮਿਲ ਕੇ ਕਈ ਸਾਲਾਂ ਤੋਂ ਆਪਣੀ ਧੀ ਅਤੇ ਉਸਦੀ ਮਤਰੇਈ ਲੜਕੀ ਨਾਲ ਜਿਨਸੀ ਸ਼ੋਸ਼ਣ ਕੀਤਾ।

  • Share this:
  • Facebook share img
  • Twitter share img
  • Linkedin share img
ਅਮਰੀਕਾ ਵਿਚ ਇਕ ਔਰਤ ਨੂੰ ਆਪਣੀ ਧੀ ਅਤੇ ਉਸਦੀ ਮਤਰੇਈ ਧੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ 700 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਇਸ ਔਰਤ ਲੀਜ਼ਾ ਲੈਸ਼ਰ ਦੇ ਪਤੀ ਮਾਈਕਲ ਲਸ਼ੇਰ ਨੂੰ ਇਸ ਮਾਮਲੇ ਵਿਚ 438 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। cbs42 ਦੀ ਰਿਪੋਰਟ ਅਨੁਸਾਰ  41 ਸਾਲਾ ਲੀਜ਼ਾ ਲਸ਼ੇਰ ਨੂੰ 2 ਨਵੰਬਰ ਨੂੰ 723 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦਾ ਫੈਸਲਾ ਜੱਜ ਸਟੀਫਨ ਬਰਾਊਨ ਦੁਆਰਾ ਸੁਣਾਇਆ ਗਿਆ ਸੀ ਅਤੇ ਅਮਰੀਕੀ ਕਾਨੂੰਨਾਂ ਦੇ ਅਨੁਸਾਰ, ਅਜਿਹੇ ਮਾਮਲਿਆਂ ਵਿੱਚ ਇਹ ਸਭ ਤੋਂ ਵੱਧ ਸਜ਼ਾ ਹੈ।

ਲੀਜ਼ਾ 'ਤੇ ਬਲਾਤਕਾਰ, ਬਦਤਮੀਜ਼ੀ ਅਤੇ ਜਿਨਸੀ ਤਸੀਹੇ ਵਰਗੇ ਗੰਭੀਰ ਇਲਜ਼ਾਮ ਲੱਗੇ ਸਨ। ਖਬਰਾਂ ਅਨੁਸਾਰ ਲੀਜ਼ਾ ਨੇ ਆਪਣੇ ਪਤੀ ਨਾਲ ਮਿਲ ਕੇ ਕਈ ਸਾਲਾਂ ਤੋਂ ਆਪਣੀ ਧੀ ਅਤੇ ਉਸਦੀ ਮਤਰੇਈ ਲੜਕੀ ਨਾਲ ਯੌਨ ਸ਼ੋਸ਼ਣ ਕੀਤਾ।

ਲੀਜ਼ਾ ਲੈਸ਼ਰ ਤੇ ਪਤੀ ਮਾਈਕਲ ਲਸ਼ੇਰ (Source: WAFF)(Source: WAFF)
ਇਹ ਕੇਸ ਪਹਿਲੀ ਵਾਰ ਸਾਲ 2007 ਵਿਚ ਸਾਹਮਣੇ ਆਇਆ ਸੀ ਪਰ ਇਸ ਤੋਂ ਬਾਅਦ ਪੀੜਤਾਂ ਦੀ ਬੇਨਤੀ ‘ਤੇ ਇਸ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ। ਇਸ ਕੇਸ ਬਾਰੇ ਗੱਲ ਕਰਦਿਆਂ ਸਹਾਇਕ ਅਟਾਰਨੀ ਕੋਰਟਨੀ ਸ਼ਲੇਕ ਨੇ ਕਿਹਾ ਕਿ ਪੀੜਤ ਕਈ ਸਾਲਾਂ ਤੋਂ ਇਨ੍ਹਾਂ ਜ਼ਾਲਮਾਂ ਦੇ ਨਾਲ ਰਹਿੰਦੀਆਂ ਹਨ। ਉਸਨੇ ਅੱਗੇ ਕਿਹਾ ਕਿ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ, ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਹਨ। ਇਨ੍ਹਾਂ ਲੋਕਾਂ ਨੂੰ ਇਸ ਕੇਸ ਵਿੱਚ ਸਜ਼ਾ ਮਿਲੀ ਹੈ ਅਤੇ ਇਸ ਕੇਸ ਵਿੱਚ ਉਨ੍ਹਾਂ ਨੂੰ ਨਿਆਂ ਮਿਲਿਆ ਹੈ।
Published by: Sukhwinder Singh
First published: November 3, 2020, 2:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading