Video- ਡਲਿਵਰੀ ਬੁਆਏ ਵੈਨ ਅੰਦਰ ਕੁੜੀ ਨਾਲ ਰੋਮਾਂਸ ਕਰਦਾ ਫੜਿਆ, ਕੰਪਨੀ ਨੇ ਨੌਕਰੀਓਂ ਕੱਢਿਆ

ਹਾਲ ਹੀ ਵਿੱਚ ਇੱਕ ਵਿਅਕਤੀ ਨੇ ਇੱਕ ਵੀਡੀਓ ਅਪਲੋਡ ਕੀਤਾ ਅਤੇ ਇਸਦੇ ਕੈਪਸ਼ਨ ਵਿੱਚ ਲਿਖਿਆ ਕਿ ਅੱਜ ਉਸਨੂੰ ਪਤਾ ਲੱਗਾ ਕਿ ਉਸਦੇ ਐਮਾਜ਼ਾਨ ਆਰਡਰ ਦੇਰੀ ਨਾਲ ਕਿਉਂ ਆਉਂਦੇ ਹਨ?

Video- ਡਲਿਵਰੀ ਬੁਆਏ ਵੈਨ ਅੰਦਰ ਕੁੜੀ ਨਾਲ ਰੋਮਾਂਸ ਕਰਦਾ ਫੜਿਆ, ਕੰਪਨੀ ਨੇ ਨੌਕਰੀਓਂ ਕੱਢਿਆ

  • Share this:
    ਕੋਰੋਨਾ ਕਾਲ ਦੌਰਾਨ ਤੋਂ ਹੀ ਜ਼ਿਆਦਾਤਰ ਲੋਕ ਆਨਲਾਈਨ ਖਰੀਦਦਾਰੀ ਨੂੰ ਤਰਜੀਹ ਦਿੰਦੇ ਹਨ। ਡਿਲੀਵਰੀ ਬੁਆਏ ਲੋਕਾਂ ਨੂੰ ਲੋੜੀਂਦੀਆਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਘਰ ਪਹੁੰਚਾ ਰਹੇ ਹਨ। ਪਰ ਹਾਲ ਹੀ ਵਿੱਚ ਇੱਕ ਵਿਅਕਤੀ ਨੇ ਇੱਕ ਵੀਡੀਓ ਅਪਲੋਡ ਕੀਤਾ ਅਤੇ ਇਸਦੇ ਕੈਪਸ਼ਨ ਵਿੱਚ ਲਿਖਿਆ ਕਿ ਅੱਜ ਉਸਨੂੰ ਪਤਾ ਲੱਗਾ ਕਿ ਉਸਦੇ ਐਮਾਜ਼ਾਨ ਆਰਡਰ ਦੇਰੀ ਨਾਲ ਕਿਉਂ ਆਉਂਦੇ ਹਨ?

    ਸੋਸ਼ਲ ਮੀਡੀਆ ਸਾਈਟ ਟਿੱਕਟੋਕ 'ਤੇ ਇਕ ਹਫਤੇ ਪਹਿਲਾਂ ਇਕ ਵੀਡੀਓ ਸ਼ੇਅਰ ਕੀਤਾ ਗਿਆ ਸੀ। ਇਹ ਵੀਡੀਓ ਫਲੋਰੀਡਾ ਵਿੱਚ ਕੈਪਚਰ ਕੀਤਾ ਗਿਆ ਸੀ। ਇਸ 'ਚ ਇਕ ਅਮੇਜ਼ਨ ਡਿਲੀਵਰੀ ਵੈਨ ਸੜਕ ਦੇ ਕਿਨਾਰੇ ਖੜ੍ਹੀ ਦਿਖਾਈ ਦਿੱਤੀ। ਕੁਝ ਸਮੇਂ ਬਾਅਦ ਇੱਕ ਔਰਤ ਇਸ ਵੈਨ ਵਿੱਚੋਂ ਬਾਹਰ ਨਿਕਲਦੀ ਦਿਖਾਈ ਦਿੱਤੀ। ਔਰਤ ਨੇ ਕਾਲੇ ਰੰਗ ਦਾ ਕੱਪੜੇ ਪਹਿਨੇ ਹੋਏ ਸਨ। ਡਲਿਵਰੀ ਬੁਆਏ ਨੇ ਇਸ ਔਰਤ ਨੂੰ ਗੱਡੀ ਵਿੱਚੋਂ ਹੇਠਾਂ ਉਤਾਰਨ ਲਈ ਗੇਟ ਫੜਿਆ ਹੋਇਆ ਸੀ। ਔਰਤ ਚੁੱਪਚਾਪ ਹੇਠਾਂ ਉਤਰ ਗਈ ਅਤੇ ਆਪਣੀ ਡਰੈਸ ਵਿੱਚੋਂ ਮੋਬਾਈਲ ਕੱਢ ਕੇ ਸੜਕ ਦੇ ਕਿਨਾਰੇ ਚਲੀ ਗਈ।




    ਸੜਕ ਕਿਨਾਰੇ ਇੱਕ ਅਪਾਰਟਮੈਂਟ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਇਸਦੀ ਵੀਡੀਓ ਬਣਾਈ ਹੈ। ਜਲਦੀ ਹੀ ਵੀਡੀਓ ਵਾਇਰਲ ਹੋ ਗਿਆ। ਜਿਵੇਂ ਹੀ ਇਹ ਵੀਡੀਓ ਅਮੇਜ਼ਨ ਤੱਕ ਪਹੁੰਚੀ, ਉਨ੍ਹਾਂ ਨੇ ਡਿਲੀਵਰੀ ਬੁਆਏ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਐਮਾਜ਼ਾਨ ਨੇ ਇਸ ਮਾਮਲੇ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੇ ਡਿਲੀਵਰੀ ਮੈਨ ਦੇ ਮਾਪਦੰਡ ਨਹੀਂ ਹਨ। ਉਨ੍ਹਾਂ ਨੇ ਵੀਡੀਓ 'ਚ ਨਜ਼ਰ ਆ ਰਹੇ ਮੁਲਾਜ਼ਮ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬਾਕੀ ਵਰਕਰਾਂ ਨੂੰ ਵੀ ਇਸ ਬਾਰੇ ਚੇਤਾਵਨੀ ਦਿੱਤੀ ਹੈ।

    ਵੀਡੀਓ ਨੂੰ ਸਭ ਤੋਂ ਪਹਿਲਾਂ ਟਿਕਟੋਕ 'ਤੇ 24 ਅਕਤੂਬਰ ਨੂੰ ਸ਼ੇਅਰ ਕੀਤਾ ਗਿਆ ਸੀ। ਇਸਨੂੰ ਟਿਕਟੋਕ 'ਤੇ @patrickhook01 ਨਾਮ ਦੇ ਇੱਕ ਉਪਭੋਗਤਾ ਦੁਆਰਾ ਸਾਂਝਾ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਵੀਡੀਓ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਗਿਆ ਹੈ। ਇਕ ਵਿਅਕਤੀ ਨੇ ਟਿੱਪਣੀ ਕੀਤੀ ਕਿ ਇਸ ਕਾਰਨ ਉਸ ਦੇ ਆਰਡਰ ਦੇਰੀ ਨਾਲ ਆਉਂਦੇ ਹਨ।
    Published by:Ashish Sharma
    First published: