Amazon Jeff Bezos Statement: ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦੁਨੀਆਂ ਦੇ ਸਭ ਤੋਂ ਅਮੀਰ ਆਦਮੀਆਂ ਵਿੱਚ ਆਉਂਦੇ ਹਨ। ਹਾਲ ਹੀ ਵਿੱਚ ਜੈਫ ਬੇਜੋਸ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਇਸ ਬਿਆਨ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਜੈਫ ਬੇਜੋਸ ਨੇ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਚੈਰਿਟੀ ਲਈ ਦਾਨ ਕਰਨ ਬਾਰੇ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜੈਫ ਬੇਜੋਸ ਕੋਲ 124 ਬਿਲੀਅਨ ਡਾਲਰ ਦੀ ਵੱਡੀ ਜਾਇਦਾਦ ਹੈ। ਉਹ ਆਪਣੀ ਆਮਦਨੀ ਦਾ ਇਕ ਵੱਡਾ ਭਾਗ ਜਲਵਾਯੂ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਕਾਰਜਸ਼ੀਲ ਸੰਸਥਾਵਾਂ ਨੂੰ ਚੈਰਿਟੀ ਵਿੱਚ ਦੇਣਾ ਚਾਹੁੰਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕੰਮ ਲਈ ਜੈਫ ਬੇਜੋਸ ਦੀ ਸਾਥੀ ਸੌਰੇਨ ਸੈਂਚੇਜ ਵੀ ਉਨ੍ਹਾਂ ਦਾ ਪੂਰਾ ਸਾਥ ਦੇ ਰਹੀ ਹੈ। ਜੈਫ ਬੇਜੋਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦਾ ਇਹ ਕਦਮ ਸਮਾਜਿਕ ਤੇ ਰਾਜਨੀਤਿਕ ਵੰਡਾਂ ਦੇ ਬਾਵਜੂਦ ਮਨੁੱਖਤਾ ਨੂੰ ਇੱਕਜੁੱਟ ਕਰਨ ਦਾ ਸਮਰਥਨ ਕਰੇਗਾ ਅਤੇ ਉਨ੍ਹਾਂ ਲੋਕਾਂ ਦੇ ਹੌਸਲੇ ਨੂੰ ਵਧਾਏਗਾ, ਜੋ ਮਨੁੱਖਤਾ ਨੂੰ ਇੱਕਜੁੱਟ ਕਰਨ ਲਈ ਯਤਨਸ਼ੀਲ ਹਨ।
ਜਲਵਾਯੂ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਆਪਣੀ ਜਾਇਦਾਦ ਵਿੱਚੋਂ ਦਿੱਤੀ ਜਾਣ ਵਾਲੀ ਚੈਰਿਟੀ ਸੰਬੰਧੀ ਜੈਫ ਬੇਜੋਸ ਨੇ ਕੋਈ ਖ਼ਾਸ ਵੇਰਵੇ ਸਾਂਝੇ ਨਹੀਂ ਕੀਤੇ। ਉਨ੍ਹਾਂ ਨੇ ਆਪਣੀ ਜਾਇਦਾਦ ਵਿੱਚੋਂ ਦਿੱਤੀ ਜਾਣ ਵਾਲੀ ਚੈਰਿਟੀ ਦੇ ਅੰਕੜੇ ਜਾਂ ਖ਼ਰਚ ਕਰਨ ਸੰਬੰਧੀ ਵੇਰਵੇ ਦੇਣ ਤੋਂ ਅਜੇ ਇਨਕਾਰ ਕੀਤਾ ਹੈ। ਉਨ੍ਹਾਂ ਨੇ ਅਜੇ ਤੱਕ ਆਪਣੇ ਜਿਉਂਦੇ ਜੀਅ ਆਪਣੀ ਜਾਇਦਾਦ ਦਾਨ ਕਰਨ ਦੀ ਹੀ ਹਾਮੀਂ ਭਰੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ 10 ਸਾਲਾਂ ਵਿੱਚ, ਐਮਾਜ਼ਾਨ ਦੇ ਸੰਸਥਾਪਕ ਨੇ ਬੇਜੋਸ Earth Fund ਨੂੰ 10 ਬਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਅਰਥ ਫੰਡ ਨਾਂ ਦੀ ਸੰਸਥਾ ਜਲਵਾਯੂ ਤਬਦੀਲੀ ਨਾਲ ਨਜਿੱਠਣ ਦਾ ਕੰਮ ਕਰਦੀ ਹੈ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਦੁਨੀਆਂ ਦੇ ਕੁਝ ਅਮੀਰ ਲੋਕਾਂ ਦੁਆਰਾ ‘ਦ ਗਿਵਿੰਗ ਪਲੇਜ’ ਨਾਂ ਦੀ ਮੁਹਿੰਮ ਚਲਾਈ ਗਈ ਹੈ ਜਿਸ ਰਾਹੀਂ ਲੋਕ-ਭਲਾਈ ਦੇ ਕੰਮਾਂ ਵਿਚ ਆਰਥਿਕ ਮੱਦਦ ਕੀਤੀ ਜਾਵੇਗੀ, ਪਰ ਬੇਜੋਸ ਨੇ ਇਸ ਮੁਹਿੰਮ ਉੱਪਰ ਦਸਤਖ਼ਤ ਨਹੀਂ ਕੀਤੇ ਹਨ, ਜਿਸ ਕਾਰਨ ਉਸਦੀ ਕਾਫ਼ੀ ਆਲੋਚਨਾ ਵੀ ਦੇਖਣ ਵਿਚ ਮਿਲੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amazon, Jeff Bezos, World