Amazon Sell Pakistan Flag Bikini-Swim Suit: ਈ-ਕਾਮਰਸ ਸਾਈਟ ਐਮਾਜ਼ਾਨ ਕੱਪੜਿਆਂ ਤੋਂ ਲੈ ਕੇ ਬਰਤਨਾਂ ਤੱਕ ਅਤੇ ਸਜਾਵਟ ਤੋਂ ਲੈ ਕੇ ਖਾਣ-ਪੀਣ ਦੀਆਂ ਚੀਜ਼ਾਂ ਵੇਚਦੀ ਹੈ, ਪਰ ਅਕਸਰ ਇਹ ਸਾਈਟ ਆਪਣੇ ਸਮਾਨ ਕਾਰਨ ਵਿਵਾਦਾਂ ਵਿੱਚ ਘਿਰ ਜਾਂਦੀ ਹੈ। ਹੁਣ ਐਮਾਜ਼ਾਨ 'ਤੇ ਬਿਕਨੀ ਸੈੱਟ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ, ਹਾਲਾਂਕਿ, ਹੁਣ ਤੱਕ ਇਸ ਨੇ ਕੋਈ ਵੱਡਾ ਵਿਵਾਦ ਨਹੀਂ ਛੇੜਿਆ ਹੈ। ਐਮਾਜ਼ਾਨ ਦੀ ਸਾਈਟ 'ਤੇ ਪਾਕਿਸਤਾਨ ਦੇ ਰਾਸ਼ਟਰੀ ਝੰਡੇ ਦੇ ਡਿਜ਼ਾਈਨ ਦੀ ਬਿਕਨੀ ਪਾਈ ਜਾ ਰਹੀ ਹੈ, ਜਿਸ ਨੂੰ ਲੋਕ ਕ੍ਰਿਕਟ (Asia Cup Pakistan vs Sri Lanka) 'ਚ ਇਸ ਦੀ ਹਾਰ ਨਾਲ ਜੋੜ ਰਹੇ ਹਨ।
ਕੱਲ੍ਹ ਯਾਨੀ ਕਿ 11 ਸਤੰਬਰ ਨੂੰ ਕ੍ਰਿਕਟ 'ਚ ਏਸ਼ੀਆ ਕੱਪ ਦਾ ਫਾਈਨਲ ਮੈਚ ਖੇਡਿਆ ਗਿਆ, ਜਿਸ 'ਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਮੁਕਾਬਲਾ ਹੋਇਆ। ਇਸ ਮੈਚ 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 171 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਪਾਕਿਸਤਾਨ ਦੀ ਪੂਰੀ ਟੀਮ 147 ਦੌੜਾਂ 'ਤੇ ਹੀ ਸਿਮਟ ਗਈ। ਖੇਡ 'ਚ ਪਾਕਿਸਤਾਨੀ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ Amazong 'ਤੇ ਅਜੀਬ ਬਿਕਨੀ ਵੀ ਸੁਰਖੀਆਂ 'ਚ ਆ ਗਈ ਹੈ, ਜੋ ਪਾਕਿਸਤਾਨ ਦੇ ਝੰਡੇ ਦੇ ਡਿਜ਼ਾਈਨ ਦੀ ਹੈ।
2300 ਰੁਪਏ ਵਿੱਚ ਵਿਕਣ ਵਾਲੀ ਇਹ ਬਿਕਨੀ 3ਡੀ ਪ੍ਰਿੰਟਿਡ ਹੈ ਅਤੇ ਇਸ ਦੇ ਉਪਰਲੇ ਅਤੇ ਹੇਠਲੇ ਹਿੱਸੇ ਵਿੱਚ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ ਹੈ। ਇਹ ਬਿਕਨੀ ਐਮਾਜ਼ਾਨ ਦੀ ਐਪ ਜਾਂ ਐਮਾਜ਼ਾਨ ਇੰਡੀਆ ਦੀ ਸਾਈਟ 'ਤੇ ਉਪਲਬਧ ਨਹੀਂ ਹੈ। ਹਾਲਾਂਕਿ, ਗੂਗਲ 'ਤੇ ਸਰਚ ਕਰਨ 'ਤੇ ਇਹ ਦਿਖਾਈ ਦੇਵੇਗਾ ਕਿ ਇਹ ਦੂਜੇ ਦੇਸ਼ਾਂ ਵਿਚ ਐਮਾਜ਼ਾਨ ਸਾਈਟ ਦੇ ਪਲੇਟਫਾਰਮ 'ਤੇ ਵੇਚਿਆ ਜਾ ਰਿਹਾ ਹੈ।
ਵੈਸੇ, ਇਹ ਪਹਿਲੀ ਵਾਰ ਨਹੀਂ ਹੈ ਕਿ ਅਮੇਜ਼ਨ ਦੁਆਰਾ ਕਿਸੇ ਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ ਹੋਵੇ। ਪਿਛਲੇ ਸਾਲ ਕਰਨਾਟਕ ਦੇ ਰਾਜ ਝੰਡੇ ਨਾਲ ਡਿਜ਼ਾਈਨ ਕੀਤੀਆਂ ਬਿਕਨੀ ਵੇਚਣ ਨੂੰ ਲੈ ਕੇ ਅਮੇਜ਼ਨ ਕੈਨੇਡਾ, ਯੂਕੇ, ਜਾਪਾਨ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿੱਚ ਵਿਵਾਦਾਂ ਵਿੱਚ ਘਿਰ ਗਈ ਸੀ। ਇੰਨਾ ਹੀ ਨਹੀਂ ਪਿਛਲੇ ਸਾਲ ਅਮੇਜ਼ਨ 'ਤੇ ਸ਼੍ਰੀਲੰਕਾ ਦੇ ਰਾਸ਼ਟਰੀ ਝੰਡੇ ਦੀ ਬਣੀ ਬਿਕਨੀ ਵੀ ਵਿਕ ਰਹੀ ਸੀ। Amazon ਨੇ ਕੁਝ ਸਮਾਂ ਪਹਿਲਾਂ ਭਾਰਤੀ ਝੰਡੇ ਵਾਲੇ ਜੁੱਤੇ ਵੇਚਣੇ ਸ਼ੁਰੂ ਕੀਤੇ ਸਨ, ਜਿਸ ਤੋਂ ਬਾਅਦ ਦੇਸ਼ ਵਿੱਚ Amazon ਦੇ ਬਾਈਕਾਟ ਦਾ ਰੁਝਾਨ ਸ਼ੁਰੂ ਹੋ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amazon, Asia Cup Cricket 2022, Bikini, Pakistan government