2100 ਤੱਕ ਪਾਣੀ ‘ਚ ਡੁੱਬ ਜਾਣਗੇ ਭਾਰਤ ਦੇ ਇਹ 12 ਸ਼ਹਿਰ, NASA ਦੀ ਰਿਪੋਰਟ ਦਾ ਦਾਅਵਾ

ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਰਿਪੋਰਟ ਦੇ ਅਨੁਸਾਰ ਭਾਰਤ ਦੇ ਓਖਾ, ਮੋਰਮੁਗਾਓ, ਭਾਵਨਗਰ, ਮੁੰਬਈ, ਮੰਗਲੌਰ, ਚੇਨਈ, ਵਿਸ਼ਾਖਾਪਟਨਮ, ਤੂਤੀਕੋਰਨ, ਕੋਚੀ, ਪਰਾਦੀਪ ਅਤੇ ਕਿਦਰੋਪੋਰ ਤੱਟਵਰਤੀ ਇਲਾਕਿਆਂ ਉੱਤੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਕਾਰਨ ਬਰਫ਼ ਪਿਘਲਣ ਦਾ ਅਸਰ ਜ਼ਿਆਦਾ ਦਿਸੇਗਾ।

ਮੁੰਬਈ ਵਿਖੇ ਗੇਟਵੇ ਆਫ਼ ਇੰਡੀਆ (ਏਪੀ)

 • Share this:
  ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਨੇ ਭਾਰਤ ਬਾਰੇ ਹੈਰਾਨ ਕਰਨ ਵਾਲੀ ਰਿਪੋਰਟ ਦਿੱਤੀ ਹੈ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅੱਜ ਤੋਂ 80 ਸਾਲ ਬਾਅਦ ਭਾਵ 2100 ਤੱਕ ਭਾਰਤ ਦੇ 12 ਸ਼ਹਿਰ 3 ਫੁੱਟ ਪਾਣੀ ਵਿੱਚ ਡੁੱਬ ਜਾਣਗੇ। ਇਸ ਰਿਪੋਰਟ ਦੇ ਅਨੁਸਾਰ ਮੈਦਾਨੀ ਇਲਾਕਿਆਂ ਵਿੱਚ ਭਾਰੀ ਤਬਾਹੀ ਹੋਵੇਗੀ। ਇਹ ਸਭ ਗਲੋਬਲ ਵਾਰਮਿੰਗ (Global Warming) ਦੇ ਕਾਰਨ ਧਰੁਵਾਂ ਉਤੇ ਜੰਮੀ ਹੋਈ ਬਰਫ਼ ਦੇ ਪਿਘਲਣ ਦੇ ਕਾਰਨ ਹੋਵੇਗਾ।

  ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਦੀ ਰਿਪੋਰਟ ਅਨੁਸਾਰ ਭਾਰਤ ਦੇ ਓਖਾ, ਮੋਰਮੁਗਾਓ, ਭਾਵਨਗਰ, ਮੁੰਬਈ, ਮੰਗਲੌਰ, ਚੇਨਈ, ਵਿਸ਼ਾਖਾਪਟਨਮ, ਤੂਤੀਕੋਰਨ, ਕੋਚੀ, ਪਰਾਦੀਪ ਅਤੇ ਕਿਦਰੋਪੋਰ ਤੱਟਵਰਤੀ ਇਲਾਕਿਆਂ ਉੱਤੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਕਾਰਨ ਬਰਫ਼ ਪਿਘਲਣ ਦਾ ਅਸਰ ਹੋਰ ਜ਼ਿਆਦਾ ਦਿਖਾਈ ਦੇਵੇਗਾ। ਅਜਿਹੀ ਸਥਿਤੀ ਵਿੱਚ ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਵਿੱਖ ਵਿੱਚ ਸੁਰੱਖਿਅਤ ਸਥਾਨਾਂ ਉਤੇ ਜਾਣਾ ਪਏਗਾ।

  ਰਿਪੋਰਟ ਵਿੱਚ ਕਿਹਾ ਹੈ ਕਿ ਪੱਛਮੀ ਬੰਗਾਲ ਦਾ ਕਿਦਰੋਪੋਰ ਖੇਤਰ, ਜਿੱਥੇ ਪਿਛਲੇ ਸਾਲ ਤੱਕ ਸਮੁੰਦਰ ਦਾ ਪੱਧਰ ਵਧਣ ਦਾ ਕੋਈ ਖਤਰਾ ਨਹੀਂ ਹੈ। ਉੱਥੇ ਵੀ, ਸਾਲ 2100 ਤੱਕ ਅੱਧਾ ਫੁੱਟ ਪਾਣੀ ਵਧ ਜਾਵੇਗਾ।

  ਨਾਸਾ ਨੇ ਸਮੁੰਦਰ ਦੇ ਪੱਧਰ ਦਾ ਪ੍ਰੋਜੈਕਸ਼ਨ ਟੂਲ ਬਣਾਇਆ

  ਦਰਅਸਲ, ਨਾਸਾ ਨੇ ਇੱਕ ਸਮੁੰਦਰ ਦੇ ਪੱਧਰ ਦਾ ਪ੍ਰੋਜੈਕਸ਼ਨ ਟੂਲ ਬਣਾਇਆ ਹੈ। ਇਹ ਲੋਕਾਂ ਨੂੰ ਸਮੇਂ ਸਿਰ ਬਾਹਰ ਕੱਣ ਅਤੇ ਸਮੁੰਦਰੀ ਤੱਟਾਂ 'ਤੇ ਆਫ਼ਤ ਤੋਂ ਲੋੜੀਂਦੇ ਪ੍ਰਬੰਧ ਕਰਨ ਵਿੱਚ ਸਹਾਇਤਾ ਕਰੇਗਾ। ਇਸ ਆਨਲਾਈਨ ਟੂਲ ਦੇ ਜ਼ਰੀਏ, ਕੋਈ ਵੀ ਭਵਿੱਖ ਦੀ ਤਬਾਹੀ ਨੂੰ ਜਾਣ ਸਕਦਾ ਹੈ ਅਰਥਾਤ ਸਮੁੰਦਰ ਦੇ ਵੱਧ ਰਹੇ ਪੱਧਰ ਬਾਰੇ ਪਤਾ ਲਗਾ ਸਕੇਗਾ।

  ਜਲਵਾਯੂ ਤਬਦੀਲੀ ਬਾਰੇ ਅੰਤਰ -ਸਰਕਾਰੀ ਪੈਨਲ (ਆਈਪੀਸੀਸੀ) ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਨਾਸਾ ਨੇ ਸਮੁੰਦਰ ਵਿੱਚ ਕਈ ਸ਼ਹਿਰਾਂ ਦੇ ਡੁੱਬਣ ਦੀ ਚਿਤਾਵਨੀ ਦਿੱਤੀ ਹੈ। ਇਹ ਆਈਪੀਸੀਸੀ ਦੀ ਛੇਵੀਂ ਮੁਲਾਂਕਣ ਰਿਪੋਰਟ ਹੈ, ਜੋ 9 ਅਗਸਤ ਨੂੰ ਜਾਰੀ ਕੀਤੀ ਗਈ ਸੀ।

  ਨਾਸਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2100 ਤੱਕ ਵਿਸ਼ਵ ਦਾ ਤਾਪਮਾਨ ਕਾਫੀ ਵਧ ਜਾਵੇਗਾ। ਲੋਕਾਂ ਨੂੰ ਭਿਆਨਕ ਗਰਮੀ ਸਹਿਣੀ ਪਵੇਗੀ। ਜੇ ਕਾਰਬਨ ਦੇ ਨਿਕਾਸ ਅਤੇ ਪ੍ਰਦੂਸ਼ਣ ਨੂੰ ਨਾ ਰੋਕਿਆ ਗਿਆ ਤਾਂ ਤਾਪਮਾਨ ਔਸਤਨ 4.4 ਡਿਗਰੀ ਸੈਲਸੀਅਸ ਵਧੇਗਾ। ਅਗਲੇ ਦੋ ਦਹਾਕਿਆਂ ਵਿੱਚ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਜੇ ਪਾਰਾ ਇਸ ਗਤੀ ਨਾਲ ਵਧਦਾ ਹੈ ਤਾਂ ਗਲੇਸ਼ੀਅਰ ਵੀ ਪਿਘਲ ਜਾਣਗੇ। ਉਨ੍ਹਾਂ ਦਾ ਪਾਣੀ ਮੈਦਾਨੀ ਅਤੇ ਸਮੁੰਦਰੀ ਖੇਤਰਾਂ ਵਿੱਚ ਤਬਾਹੀ ਲਿਆਏਗਾ।
  Published by:Ashish Sharma
  First published: