ਅਮਰੀਕਾ ਵਿਚ ਮਹਿੰਗੇ ਕੁੱਤੇ ਚੋਰੀ ਕਰਨ ਦੀ ਘਟਨਾ ਨੇ ਪੁਲਿਸ ਨੂੰ ਹੈਰਾਨ ਕਰ ਦਿੱਤਾ ਹੈ। ਫਲੋਰੀਡਾ ਵਿਚ ਚੋਰਾਂ ਨੇ ਇੱਕ ਘਰ ਦੀਆਂ ਖਿੜਕੀਆਂ ਤੋੜ ਕੇ 19 ਫ੍ਰੈਂਚ ਬੁਲਡੌਗ ਚੋਰੀ ਕਰ ਲਏ।
ਪੋਰਟ ਸੇਂਟ ਲੂਸੀ ਪੁਲਿਸ ਵਿਭਾਗ ਨੇ ਇੱਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਕੁੱਤਿਆਂ ਦੀ ਕੀਮਤ 100,000 ਡਾਲਰ ਤੋਂ ਵੱਧ ਹੈ। ਫਿਲਹਾਲ ਪੁਲਿਸ ਚੋਰਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਦੱਸਿਆ ਕਿ ਚੋਰੀ ਦੀ ਘਟਨਾ ਸ਼ੁੱਕਰਵਾਰ ਸਵੇਰੇ 11.30 ਵਜੇ ਦੇ ਕਰੀਬ ਵਾਪਰੀ ਜਦੋਂ ਘਰ ਦਾ ਮਾਲਕ ਬਾਹਰ ਗਿਆ ਹੋਇਆ ਸੀ।
ਘਰ ਦੀਆਂ ਫੋਟੋਆਂ ਫੇਸਬੁੱਕ ਉਤੇ ਸਾਂਝੀਆਂ ਕੀਤੀਆਂ ਗਈਆਂ ਸਨ, ਜਿਸ ਵਿਚ ਟੁੱਟੀਆਂ ਖਿੜਕੀਆਂ ਦਿਖਾਈਆਂ ਗਈਆਂ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਇਕ ਵਾਹਨ ਵਿਚ ਫਰਾਰ ਹੋ ਗਏ।
19 Bulldogs, valued at more than $100k, were stolen from a house this morning in the 1000-BLK of SW Fenway Rd. Suspects shattered a bedroom window when residents were not home. Suspects left in a silver 4 door vehicle with front bumper damage. Call PSLPD with any information. pic.twitter.com/QzZeww36C6
— Port St. Lucie PD (@PSLPolice) November 4, 2022
ਪੋਸਟ ਦੀ ਕੈਪਸ਼ਨ ਵਿਚ ਲਿਖਿਆ ਹੈ, "ਘਰ ਵਿੱਚੋਂ 19 ਬੁਲਡੌਗ ਚੋਰੀ ਹੋ ਗਏ ਸਨ। ਅੱਜ ਸਵੇਰੇ 11:21 ਵਜੇ ਪੀਐਸਐਲਪੀਡੀ ਨੂੰ ਚੋਰੀ ਸਬੰਧੀ ਸੂਚਨਾ ਮਿਲੀ। ਸ਼ੱਕੀਆਂ ਨੇ ਬੈੱਡਰੂਮ ਦੀ ਖਿੜਕੀ ਤੋੜ ਕੇ 19 ਫ੍ਰੈਂਚ ਬੁਲਡੌਗ ਚੋਰੀ ਕਰ ਲਏ। ਜਿਸ ਦੀ ਕੀਮਤ $100,000 ਤੋਂ ਵੱਧ ਹੈ।
ਸ਼ੱਕੀ ਇੱਕ ਵਾਹਨ ਵਿੱਚ ਭੱਜ ਗਏ ਜਿਸ ਵਿੱਚ ਅੱਗੇ ਦਾ ਬੰਪਰ ਨੁਕਸਾਨਿਆ ਗਿਆ ਸੀ। ਕਿਰਪਾ ਕਰਕੇ ਇਸ ਮਾਮਲੇ ਸੰਬੰਧੀ ਕਿਸੇ ਵੀ ਜਾਣਕਾਰੀ ਲਈ PSLPD ਨਾਲ ਸੰਪਰਕ ਕਰੋ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।