• Home
  • »
  • News
  • »
  • international
  • »
  • AMERICA ANGRY CUSTOMER THROWS STEAMING SOUP IN RESTAURANT MANAGERS FACE SHOCKING VIDEO GOES VIRAL

Video- ਔਰਤ ਨੇ ਰੈਸਟੋਰੈਂਟ ਦੀ ਮੈਨੇਜਰ ਦੇ ਚਿਹਰੇ 'ਤੇ ਗਰਮ ਸੂਪ ਸੁੱਟਿਆ

ਵੀਡੀਓ ਵਿੱਚ ਇੱਕ ਔਰਤ ਰੈਸਟੋਰੈਂਟ ਦੀ ਮੈਨੇਜਰ ਉਤ ਗਰਮ ਸੂਪ ਸੁੱਟਦੀ ਨਜ਼ਰ ਆ ਰਹੀ ਹੈ। ਇਹ ਸਾਰਾ ਮਾਮਲਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਿਆ ਹੈ, ਜੋ ਕਿ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਅਮਰੀਕਾ ਦੇ ਟੈਕਸਾਸ ਦਾ ਹੈ।

Video- ਔਰਤ ਨੇ ਰੈਸਟੋਰੈਂਟ ਦੀ ਮੈਨੇਜਰ ਦੇ ਚਿਹਰੇ 'ਤੇ ਗਰਮ ਸੂਪ ਸੁੱਟਿਆ

Video- ਔਰਤ ਨੇ ਰੈਸਟੋਰੈਂਟ ਦੀ ਮੈਨੇਜਰ ਦੇ ਚਿਹਰੇ 'ਤੇ ਗਰਮ ਸੂਪ ਸੁੱਟਿਆ

  • Share this:
    ਸੋਸ਼ਲ ਮੀਡੀਆ ਉਤੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਔਰਤ ਰੈਸਟੋਰੈਂਟ ਦੀ ਮੈਨੇਜਰ ਉਤ ਗਰਮ ਸੂਪ ਸੁੱਟਦੀ ਨਜ਼ਰ ਆ ਰਹੀ ਹੈ। ਇਹ ਸਾਰਾ ਮਾਮਲਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਿਆ ਹੈ, ਜੋ ਕਿ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਅਮਰੀਕਾ ਦੇ ਟੈਕਸਾਸ ਦਾ ਹੈ।

    ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾ 7 ਨਵੰਬਰ ਦੀ ਸ਼ਾਮ ਨੂੰ ਇਕ ਔਰਤ ਨੇ ਸੋਲ ਡੀ ਜੈਲਿਸਕੋ ਨਾਮਕ ਰੈਸਟੋਰੈਂਟ ਵਿੱਚ ਫੋਨ ਕਰਕੇ ਉਥੋਂ ਭੇਜੇ ਗਏ ਸੂਪ ਬਾਰੇ ਸ਼ਿਕਾਇਤ ਕੀਤੀ। ਥੋੜੀ ਦੇਰ ਬਾਅਦ ਔਰਤ ਰੈਸਟੋਰੈਂਟ ਵਿੱਚ ਪਹੁੰਚੀ ਅਤੇ ਉਥੇ ਰੈਸਟੋਰੈਂਟ ਦੀ ਮੈਨੇਜਰ ਨਾਲ ਬਹਿਸ ਕਰਨ ਲੱਗੀ। ਇਸ ਦੌਰਾਨ ਔਰਤ ਨੇ ਗੁੱਸੇ 'ਚ ਆ ਕੇ ਮੈਨੇਜਰ 'ਤੇ ਗਰਮ ਸੂਪ ਸੁੱਟ ਦਿੱਤਾ ਅਤੇ ਤੁਰੰਤ ਮੌਕੇ ਤੋਂ ਭੱਜ ਗਈ। ਇਸ ਮੌਕੇ ਮਹਿਲਾ ਮੈਨੇਜਰ ਬੁਰੀ ਤਰ੍ਹਾਂ ਡਰ ਗਈ ਅਤੇ ਉਸਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।



    ਮੇਲ ਔਨਲਾਈਨ ਟੂਡੇ ਦੇ ਅਨੁਸਾਰ, ਰੈਸਟੋਰੈਂਟ ਦੇ ਮੈਨੇਜਰ ਦੀ ਪਛਾਣ ਜੈਨੇਲ ਬ੍ਰੋਲੈਂਡ ਵਜੋਂ ਹੋਈ ਹੈ। ਪਰ ਪੁਲਿਸ ਹੁਣ ਤੱਕ ਸੂਪ ਸੁੱਟਣ ਵਾਲੀ ਔਰਤ ਬਾਰੇ ਕੁਝ ਵੀ ਪਤਾ ਨਹੀਂ ਲਗਾ ਸਕੀ ਹੈ। ਇਸ ਘਟਨਾ ਤੋਂ ਬਾਅਦ ਰੈਸਟੋਰੈਂਟ ਦੇ ਕਰਮਚਾਰੀਆਂ 'ਚ ਡਰ ਅਤੇ ਗੁੱਸੇ ਦਾ ਮਾਹੌਲ ਹੈ।

    ਮੈਨੇਜਰ ਨੇ ਦੱਸਿਆ ਕਿ ਸੂਪ ਸੁੱਟਣ ਵਾਲੀ ਔਰਤ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਸੂਪ ਨੂੰ ਪੀਣ ਲਈ ਚੁੱਕਿਆ ਤਾਂ ਉਹ ਇੰਨਾ ਗਰਮ ਸੀ ਕਿ ਉਸ 'ਤੇ ਪਿਆ ਪਲਾਸਟਿਕ ਦਾ ਢੱਕਣ ਪਿਘਲ ਰਿਹਾ ਸੀ। ਇਸ 'ਤੇ ਰੈਸਟੋਰੈਂਟ ਦੇ ਕਰਮਚਾਰੀ ਨੇ ਮੁਆਫੀ ਮੰਗੀ ਅਤੇ ਉਸ ਨੂੰ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਵੀ ਕੀਤੀ। ਪਰ ਉਹ ਗੁੱਸੇ 'ਚ ਆ ਗਈ ਅਤੇ ਸੂਪ ਸੁੱਟ ਕੇ ਰੈਸਟੋਰੈਂਟ ਤੋਂ ਚਲੀ ਗਈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਔਰਤ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਸੂਪ ਠੰਡਾ ਸੀ ਇਸ ਲਈ ਮੈਨੇਜਰ ਨੂੰ ਸੱਟ ਨਹੀਂ ਲੱਗੀ ਹੈ। ਪੁਲਿਸ ਨੇ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
    Published by:Ashish Sharma
    First published: