ਬਦਲੇ ਦੀ ਭਾਵਨਾ ਨਾਲ ਅਮਰੀਕਾ-ਫਰਾਂਸ-ਬ੍ਰਿਟੇਨ ਨੇ ਕੀਤਾ ਸੀਰੀਆ ਉੱਤੇ ਹਮਲਾ

Sukhdeep Singh
Updated: April 15, 2018, 11:16 AM IST
ਬਦਲੇ ਦੀ ਭਾਵਨਾ ਨਾਲ ਅਮਰੀਕਾ-ਫਰਾਂਸ-ਬ੍ਰਿਟੇਨ ਨੇ ਕੀਤਾ ਸੀਰੀਆ ਉੱਤੇ ਹਮਲਾ
ਸੀਰੀਆ ਉੱਤੇ ਅਮਰੀਕਾ-ਰੂਸ-ਬ੍ਰਿਟੇਨ ਨੇ ਕੀਤਾ ਹਮਲਾ
Sukhdeep Singh
Updated: April 15, 2018, 11:16 AM IST
ਲਗਾਤਾਰ ਹੋ ਰਹੇ ਹਮਲਿਆਂ ਕਾਰਨ ਸਿਰੀਆ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ| ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਅਮਰੀਕਾ ਸੀਰੀਆ ਤੇ ਹਮਲੇ ਕਰਨ ਦੀ ਗੱਲ ਪਹਿਲਾ ਵੀ ਕਰ ਚੁੱਕਿਆ ਸੀ| ਇਸ ਦੇ ਵਿਚ ਸੰਯੁਕਤ ਰਾਸ਼ਟਰ ਦੇ ਲਈ ਰੂਸੀ ਰਾਜਦੂਤ ਵਸੀਲੀ ਨੇਬਨੈਂਸੀਆ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਅਮਰੀਕਾ ਸੀਰੀਆ ਤੇ ਹਮਲਾ ਕਰਦਾ ਹੈ ਤਾਂ ਇਸ ਦੇ ਕਾਰਨ ਰੂਸ ਅਤੇ ਅਮਰੀਕਾ ਦੇ ਵਿਚ ਯੁੱਧ ਛਿੜਨ ਦੇ ਆਸਾਰ ਵੱਧ ਸਕਦੇ ਹਨ|

ਪਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਸੀਰੀਆ ਦੇ ਵਿਚ ਫ਼ੌਜੀ ਕਾਰਵਾਈ ਨੂੰ ਮੰਜੂਰੀ ਦੇ ਦਿੱਤੀ ਹੈ| ਫ਼ੌਜੀ ਉਣ ਸੂਬਿਆਂ 'ਚ ਕਾਰਵਾਈ ਕਰਨਗੇ ਜਿੱਥੇ ਪਿਛਲੇ ਹਫ਼ਤੇ ਕੈਮੀਕਲ ਅਟੈਕ ਹੋਏ ਸਨ| ਟਰੰਪ ਨੇ ਦੱਸਿਆ ਕਿ ਇਸ ਫ਼ੌਜੀ ਕਾਰਵਾਈ ਦੇ ਵਿਚ ਬ੍ਰਿਟੇਨ ਅਤੇ ਫਰਾਂਸ ਵੀ ਅਮਰੀਕਾ ਦਾ ਸਾਥ ਦੇ ਰਿਹਾ ਹੈ|

ਨੈਬੋਨਜਿਆ ਅਮਰੀਕਾ ਅਤੇ ਉਸ ਦੇ ਸਾਥੀ ਮੁਲਕਾਂ ਉੱਤੇ ਆਰੋਪ ਲਾਂਦੇ ਹੋਏ ਕਿਹਾ ਸੀ ਕਿ ਅਗਰੈਸਿਵ ਨੀਤੀਆਂ ਦੇ ਕਾਰਨ ਅੰਤਰਰਾਸ਼ਟਰੀ ਸ਼ਾਂਤੀ ਨੂੰ ਖ਼ਤਰੇ 'ਚ ਪਾ ਰਹੇ ਹਨ| ਓਹਨਾ ਨੇ ਮੌਜੂਦਾ ਸਥਿਤੀ ਨੂੰ ਬਹੁਤ ਹੀ ਖ਼ਤਰਨਾਕ ਦੱਸਿਆ ਸੀ|

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਬਾਰੇ 'ਚ ਸ਼ਨੀਵਾਰ ਨੂੰ ਫਰਾਂਸੀਸੀ ਰਾਸ਼ਟਰ ਪਤੀ ਈਮੈਨੁਅਲ ਮੈਕਰੋ ਅਤੇ ਬ੍ਰਿਟੇਨ ਦੇ ਪ੍ਰਧਾਨਮੰਤਰੀ ਥੇਰੇਸਾ ਦੇ ਨਾਲ ਗੱਲ ਕੀਤੀ ਸੀ| ਇਸ ਦੌਰਾਨ ਤਿੰਨੇ ਵਧਾਇਕਾਂ ਦੇ ਵਿਚ ਵਿਰੋਧੀਆਂ ਵਲੋਂ ਕੀਤੇ ਗਏ ਕੈਮਿਕਲ ਹਮਲੇ ਦੇਦਾ ਬਦਲਾ ਕਿਮੇ ਲੈਣਾ ਹੈ, ਇਸ ਬਾਰੇ ਗੱਲ ਹੋਣ ਦੀ ਸੰਭਾਣਾ ਸੀ


ਅਸਲ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸੀਰੀਆ 'ਚ ਹੁਣੇ ਹੋਏ ਕੈਮੀਕਲ ਅਟੈਕ ਦੇ ਸੀਰੀਆਈ ਸ਼ਾਸਨ ਅਤੇ ਰੂਸ ਨੂੰ ਜ਼ਿੰਮੇਵਾਰ ਦੱਸਿਆ ਸੀ| ਵਾਈਟ ਹਾਊਸ ਦੇ ਅਨੁਸਾਰ ਟਰੰਪ ਸੀਰੀਆ ਦੇ ਨਾਲ ਸੰਬੰਧ 'ਚ ਸਾਰੇ ਰਸਤਿਆਂ ਤੇ ਵਿਚਾਰ ਕਰ ਰਹੇ ਸਨ| ਯੁੱਧ ਦੇ ਹਾਲਾਤ ਪਹਿਲਾ ਹੀ ਬਣ ਚੁਕੇ ਸਨ ਪਰ ਫ਼ੌਜੀ ਪ੍ਰਤੀਕ੍ਰਿਆ ਦੇ ਬਾਰੇ 'ਚ ਕੋਈ ਵੀ ਫ਼ੈਸਲਾ ਨਹੀਂ ਲਿੱਤਾ ਗਿਆ ਸੀ|

ਦਸ ਦਈਏ ਕਿ ਵਰਲਡ ਹੈਲਥ ਆਰਗਨਾਈਜ਼ੇਸ਼ਨ (WHO) ਦੇ ਅਨੁਸਾਰ, ਸੀਰੀਆ ਵਿਚ ਹੋਏ ਹਮਲਿਆਂ ਦੇ ਵਿਚ ਕੈਮੀਕਲ ਅਟੈਕ ਦੇ ਲੱਛਣ ਪਾਏ ਜਾ ਰਹੇ ਸਨ| WHO ਨੇ ਸੀਰੀਆ ਦੇ ਡੂਮਾਂ ਇਲਾਕੇ 'ਚ ਬਿਨਾ ਕਿਸੀ ਰੋਕ ਟੋਕ ਤੋਂ ਜਾਨ ਦੀ ਮੰਗ ਕੀਤੀ ਸੀ| ਇਸ ਤੋਂ ਬਾਅਦ ਅਮਰੀਕਾ ਨੇ ਕੈਮੀਕਲ ਅਟੈਕ ਦੀ ਖ਼ਬਰਾਂ ਤੋਂ ਬਾਅਦ ਸੀਰੀਆ ਤੇ ਜੈਮਲ ਕਰਨ ਦੀ ਧਮਕੀ ਦਿੱਤੀ ਸੀ|

 

ਸੀਰੀਆ ਦੀ ਸਰਕਾਰੀ ਨਿਊਜ਼ ਏਜੈਂਸੀ ਨੇ ਦਾਅਵਾ ਕੀਤਾ ਹੈ ਕਿ ਹਮਲੇ ਦੇ ਵਿਚ ਹੁਣ ਤਕ 3 ਲੋਕ ਘਾਇਲ ਹੋ ਗਏ ਹਨ| ਪਰ ਅਮਰੀਕਾ ਦਾ ਕਹਿਣਾ ਹੈ ਕਿ ਸਿਰਫ਼ ਕੈਮੀਕਲ ਹਥਿਆਰਾਂ ਦੇ ਜ਼ਖੀਰੇ ਨੂੰ ਖ਼ਤਮ ਕਰਨ ਲਈ ਇਹ ਹਮਲਾ ਕੀਤਾ ਹੈ| ਇਸ ਦੇ ਵਿਚ ਰੂਸ ਨੇ ਵੀ ਜਵਾਬੀ ਹਮਲੇ ਦੀ ਚਿਤਾਵਨੀ ਦਿੱਤੀ ਹੈ| ਖ਼ਬਰਾਂ ਦੇ ਅਨੁਸਾਰ ਰੂਸ ਅਤੇ ਅਮਰੀਕਾ ਦੇ ਵਿਚ ਯੁੱਧ ਦੇ ਹਾਲਾਤ ਬਣ ਸਕਦੇ ਹਨ|

ਪੇਂਟਾਗਨ ਨੇ ਕਿਹਾ ਕਿ ਅਮਰੀਕਾ ਨੇ ਸੀਰੀਆ ਦੇ ਤਿੰਨ ਥਾਵਾਂ ਤੇ ਹਮਲਾ ਕੀਤਾ ਹੈ

- ਦਮਿਸ਼ਕ ਦਾ ਰਿਸਰਚ ਸੈਂਟਰ ਜਿੱਥੇ ਕੈਮੀਕਲ ਬਾਇਲੋਜੀਕਲ ਹਥਿਆਰ ਬਣਾਏ ਜਾਂਦੇ ਸਨ|

- ਹੋਮਸ ਦੇ ਪੱਛਮ 'ਚ ਸਥਿਤ ਕੈਮੀਕਲ ਹਥਿਆਰ ਸਟੋਰੇਜ ਸੈਂਟਰ|

-ਹੋਮਸ ਦੇ ਕੋਲ ਇੱਕ ਕਮਾਂਡ ਪੋਸਟ ਜਿੱਥੇ ਹਥਿਆਰ ਦਾ ਜ਼ਖ਼ੀਰਾ ਵੀ ਹੈ|

ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ "ਫਰਾਂਸ ਅਤੇ ਬ੍ਰਿਟੇਨ ਨਾਲ ਮਿਲ ਕੇ ਇੱਕ ਅਭਿਆਨ ਸ਼ੁਰੂ ਕਰ ਦਿੱਤਾ ਹੈ|" ਸੀਰੀਆ ਦੇ ਸਰਕਾਰੀ ਟੈਲੀਵਿਜ਼ਨ ਤੇ ਵੀ ਅਮਰੀਕਾ ਦੇ ਫਰਾਂਸ ਅਤੇ ਬ੍ਰਿਟੇਨ ਨਾਲ ਰਲ ਕੇ ਹਮਲਾ ਕਰਨ ਦੀ ਗੱਲ ਵਿਖਾਈ ਜਾ ਰਹੀ ਹੈ|
First published: April 14, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ