HOME » NEWS » World

ਬਿੱਲੀ ਨੇ ਆਪਣੀ ਜਾਨ 'ਤੇ ਖੇਡ ਕੇ ਬਚਾਈ 1 ਸਾਲਾ ਬੱਚੇ ਦੀ ਜਾਨ, ਵੇਖੋ VIDEO

News18 Punjab
Updated: November 11, 2019, 6:31 PM IST
ਬਿੱਲੀ ਨੇ ਆਪਣੀ ਜਾਨ 'ਤੇ ਖੇਡ ਕੇ ਬਚਾਈ 1 ਸਾਲਾ ਬੱਚੇ ਦੀ ਜਾਨ, ਵੇਖੋ VIDEO
ਬਿੱਲੀ ਨੇ ਆਪਣੀ ਜਾਨ 'ਤੇ ਖੇਡ ਕੇ ਬਚਾਈ 1 ਸਾਲਾ ਬੱਚੇ ਦੀ ਜਾਨ, ਵੇਖੋ VIDEO

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਿੱਲੀ ਬੱਚੇ ਨੂੰ ਪੌੜੀਆਂ ਵੱਲੋਂ ਧੱਕਦੀ ਹੈ। ਜੇ ਬਿੱਲੀ ਨੇ ਬੱਚੇ ਨੂੰ ਸਹੀ ਸਮੇਂ ਉਤੇ ਰੋਕਿਆ ਨਾ ਹੁੰਦਾ ਤਾਂ ਉਹ ਪੌੜੀਆਂ ਤੋਂ ਹੇਠਾਂ ਡਿੱਗ ਸਕਦਾ ਹੈ।

  • Share this:
ਆਮ ਤੌਰ 'ਤੇ ਕੁੱਤੇ ਸਭ ਤੋਂ ਵੱਧ ਵਫ਼ਾਦਾਰ ਜਾਨਵਰ ਮੰਨੇ ਜਾਂਦੇ ਹਨ, ਪਰ ਅਮਰੀਕਾ ਵਿਚ ਇੱਕ ਬਿੱਲੀ ਨੇ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਜਿਸ ਦੀ ਸੋਸ਼ਲ ਮੀਡੀਆ' ਤੇ ਵਿਆਪਕ ਤੌਰ 'ਤੇ ਚਰਚਾ ਹੋ ਰਹੀ ਹੈ। ਅਮਰੀਕਾ ਦੇ ਕੋਲੰਬੀਆ ਵਿਚ ਬਿੱਲੀ ਨੇ ਇੱਕ ਸਾਲ ਦੇ ਬੱਚੇ ਦੀ ਜਾਨ ਬਚਾਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦਰਅਸਲ, ਘਟਨਾ ਸਮੇਂ ਬੱਚਾ ਕਮਰੇ ਵਿੱਚ ਇਕੱਲਾ ਸੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਕਮਰੇ ਵਿਚ ਰਿੜ੍ਹ ਰਿਹਾ ਹੈ ਅਤੇ ਬਿੱਲੀ ਸੋਫੇ 'ਤੇ ਬੈਠੀ ਹੈ। ਉਹ ਖੇਡਦੇ ਹੋਏ ਪੌੜੀਆਂ 'ਤੇ ਪਹੁੰਚ ਗਿਆ। ਪੌੜੀਆਂ ਤੋਂ ਹੇਠਾਂ ਡਿੱਗਣ ਹੀ ਵਾਲਾ ਸੀ ਕਿ ਬਿੱਲੀ ਨੇ ਤੇਜ਼ੀ ਨਾਲ ਛਾਲ ਮਾਰ ਦਿੱਤੀ ਅਤੇ ਉਸ ਨੂੰ ਪਿੱਛੇ ਧੱਕ ਦਿੱਤਾ। ਇਸ ਤੋਂ ਬਾਅਦ ਬਿੱਲੀ ਕੁਝ ਸਮੇਂ ਲਈ ਪੌੜੀਆਂ 'ਤੇ ਖੜ੍ਹੀ ਸੀ।


ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਿੱਲੀ ਬੱਚੇ ਨੂੰ ਪੌੜੀਆਂ ਵੱਲੋਂ ਧੱਕਦੀ ਹੈ। ਜੇ ਬਿੱਲੀ ਨੇ ਬੱਚੇ ਨੂੰ ਸਹੀ ਸਮੇਂ ਉਤੇ ਰੋਕਿਆ ਨਾ ਹੁੰਦਾ ਤਾਂ ਉਹ ਪੌੜੀਆਂ ਤੋਂ ਹੇਠਾਂ ਡਿੱਗ ਸਕਦਾ ਹੈ। ਇਸ 45 ਸੈਕਿੰਡ ਦੀ ਵੀਡੀਓ ਕਲਿੱਪ ਨੂੰ ਡੇਲੋਰ ਅਲਵਰੇਜ਼ ਨਾਮ ਦੇ ਇੱਕ ਫੇਸਬੁੱਕ ਯੂਜਰ ਦੁਆਰਾ ਸਾਂਝਾ ਕੀਤਾ ਗਿਆ ਹੈ। ਇਹ ਸੰਗਠਨ ਬਿੱਲੀਆਂ ਦੇ ਬਚਾਅ ਅਤੇ ਗੋਦ ਲੈਣ ਦੀ ਵਕਾਲਤ ਕਰਦਾ ਹੈ।

First published: November 11, 2019
ਹੋਰ ਪੜ੍ਹੋ
ਅਗਲੀ ਖ਼ਬਰ