Home /News /international /

ਅਮਰੀਕਾ ਨੇ ਲਿਆ ਕਾਬੁਲ ਧਮਾਕੇ ਦਾ ਬਦਲਾ, ਇਸਲਾਮਿਕ ਸਟੇਟ ਦੇ ਸਾਜ਼ਿਸ਼ਕਾਰਾਂ ਨੂੰ ਮਾਰਨ ਦਾ ਦਾਅਵਾ

ਅਮਰੀਕਾ ਨੇ ਲਿਆ ਕਾਬੁਲ ਧਮਾਕੇ ਦਾ ਬਦਲਾ, ਇਸਲਾਮਿਕ ਸਟੇਟ ਦੇ ਸਾਜ਼ਿਸ਼ਕਾਰਾਂ ਨੂੰ ਮਾਰਨ ਦਾ ਦਾਅਵਾ

ਅਮਰੀਕਾ ਨੇ 48 ਘੰਟਿਆਂ ਵਿਚ ਲਿਆ ਕਾਬੁਲ ਧਮਾਕੇ ਦਾ ਬਦਲਾ

ਅਮਰੀਕਾ ਨੇ 48 ਘੰਟਿਆਂ ਵਿਚ ਲਿਆ ਕਾਬੁਲ ਧਮਾਕੇ ਦਾ ਬਦਲਾ

 • Share this:
  ਅਮਰੀਕਾ ਨੇ ਸ਼ਨੀਵਾਰ ਤੜਕੇ ਆਪਣੇ ਆਪ ਨੂੰ ਇਸਲਾਮਿਕ ਸਟੇਟ (US Drone Strike ISIS) ਕਹਿਣ ਵਾਲੇ ਅੱਤਵਾਦੀ ਸੰਗਠਨ ਵਿਰੁੱਧ ਡਰੋਨ ਹਮਲੇ ਕੀਤੇ ਹਨ। ਖਬਰ ਹੈ ਕਿ ਅਮਰੀਕਾ ਨੇ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ (Kabul Airport) ਦੇ ਨੇੜੇ ਹੋਏ ਧਮਾਕਿਆਂ ਦਾ ਬਦਲਾ ਲੈਣ ਲਈ ਕਾਰਵਾਈ ਕੀਤੀ ਹੈ।

  ਪੈਂਟਾਗਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਹਵਾਈ ਅੱਡੇ 'ਤੇ ਹੋਏ ਆਤਮਘਾਤੀ ਬੰਬ ਧਮਾਕਿਆਂ' ਚ ਘੱਟੋ -ਘੱਟ 169 ਲੋਕ ਮਾਰੇ ਗਏ ਸਨ। ਇਸ ਅੱਤਵਾਦੀ ਹਮਲੇ ਵਿੱਚ ਆਪਣੀ ਜਾਨ ਗੁਆਉਣ ਵਾਲਿਆਂ ਵਿੱਚ 13 ਅਮਰੀਕੀ ਸੈਨਿਕ ਵੀ ਸ਼ਾਮਲ ਹਨ।

  ਇਸਲਾਮਿਕ ਸਟੇਟ ਦੇ ਖੁਰਾਸਾਨ ਮਾਡਲ (ISIS-K) ਨੇ ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਸੀ। ਇਸ ਦੇ ਨਾਲ ਹੀ ਅਮਰੀਕਾ ਨੇ ਕਾਬੁਲ ਹਵਾਈ ਅੱਡੇ 'ਤੇ ਇਕ ਹੋਰ ਹਮਲੇ ਦੀ ਸੰਭਾਵਨਾ ਪ੍ਰਗਟਾਈ ਹੈ ਅਤੇ ਆਪਣੇ ਨਾਗਰਿਕਾਂ ਨੂੰ ਤੁਰੰਤ ਉੱਥੋਂ ਨਿਕਲਣ ਦੀ ਅਪੀਲ ਕੀਤੀ ਹੈ।

  ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਫੌਜ ਨੇ ਇਹ ਹਮਲੇ ਨਾਨਗਹਰ ਸੂਬੇ ਵਿੱਚ ਕੀਤੇ ਹਨ। ਸੁਰੱਖਿਆ ਕਾਰਨਾਂ ਕਰਕੇ ਅਮਰੀਕੀ ਨਾਗਰਿਕਾਂ ਨੂੰ 'ਤੁਰੰਤ' ਹਵਾਈ ਅੱਡੇ ਤੋਂ ਬਾਹਰ ਜਾਣ ਲਈ ਕਿਹਾ ਗਿਆ ਹੈ। ਯੂਐਸ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਬਿਲ ਅਰਬਨ ਨੇ ਇੱਕ ਬਿਆਨ ਜਾਰੀ ਕੀਤਾ, “ਅਮਰੀਕੀ ਫੌਜੀ ਬਲਾਂ ਨੇ ਇੱਕ ISIS-K ਪਲਾਨਰ ਦੇ ਵਿਰੁੱਧ ਅੱਤਵਾਦ ਵਿਰੋਧੀ ਕਾਰਵਾਈ ਕੀਤੀ।”

  ਇਸਲਾਮਿਕ ਸਟੇਟ ਖੁਰਾਸਾਨ ਨੇ ਕਾਬੁਲ ਹਵਾਈ ਅੱਡੇ ਉੱਤੇ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ, ਇਨ੍ਹਾਂ ਡਰੋਨ ਹਮਲਿਆਂ ਨਾਲ ਆਈਐਸ ਨੂੰ ਹੋਏ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ।

  ਕੈਪਟਨ ਅਰਬਨ ਨੇ ਕਿਹਾ, 'ਇਹ ਮਾਨਵ ਰਹਿਤ ਹਮਲਾ ਅਫਗਾਨਿਸਤਾਨ ਦੇ ਨਾਨਗਹਰ ਪ੍ਰਾਂਤ ਵਿੱਚ ਹੋਇਆ।' ਉਨ੍ਹਾਂ ਦੱਸਿਆ, 'ਸ਼ੁਰੂਆਤੀ ਸੰਕੇਤ ਇਹ ਹਨ ਕਿ ਅਸੀਂ ਸਹੀ ਨਿਸ਼ਾਨਾ ਲਾਇਆ ਤੇ ਲਕਸ਼ ਨੂੰ ਖਤਮ ਕਰ ਦਿੱਤਾ ਹੈ। ਕਿਸੇ ਵੀ ਆਮ ਨਾਗਰਿਕ ਦੀ ਮੌਤ ਬਾਰੇ ਜਾਣਕਾਰੀ ਨਹੀਂ ਹਾਂ। ਏਅਰਪੋਰਟ ਉਤੇ ਹੋਏ ਧਮਾਕੇ ਨੂੰ ਦੋ ਦਹਾਕਿਆਂ ਵਿੱਚ ਸਭ ਤੋਂ ਵੱਡਾ ਹਮਲਾ ਕਿਹਾ ਜਾ ਰਿਹਾ ਹੈ।
  Published by:Gurwinder Singh
  First published:

  Tags: Blast, Drone, ISIS, Kabul

  ਅਗਲੀ ਖਬਰ