ਬੀਤੇ ਦਿਨੀਂ ਅਮਰੀਕਾ ਦੇ ਆਰਕਟਿਕ ਬਲਾਸਟ ਤੋਂ ਬਾਅਦ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਵਿੱਚ ਬਹੁਤ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕਾ ਦੇ ਕੁਝ ਇਲਾਕਿਆਂ ਦੇ ਵਿੱਚ ਤਾਪਮਾਨ -79 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਮੀਡੀਆ ਦੇ ਵਿੱਚ ਆ ਰਹੀਆਂ ਰਿਪੋਰਟਾਂ ਮੁਤਾਬਕ ਆਰਕਟਿਕ ਧਮਾਕੇ ਤੋਂ ਬਾਅਦ ਬਰਫੀਲੀਆਂ ਹਵਾਵਾਂ ਕੈਨੇਡਾ ਦੇ ਰਸਤੇ ਅਮਰੀਕਾ ਤੱਕ ਪਹੁੰਚ ਗਈਆਂ ਹਨ, ਜਿਸ ਦੇ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਕਈ ਸੂਬਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਅਚਾਨਕ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਨਿਊ ਹੈਂਪਸ਼ਾਇਰ ਵਿੱਚ ਮਾਊਂਟ ਵਾਸ਼ਿੰਗਟਨ ਦਾ ਤਾਪਮਾਨ -79 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ।
ਇਸ ਦੇ ਨਾਲ ਹੀ ਨਿਊਯਾਰਕ, ਮੈਸਾਚੁਸੇਟਸ, ਕਨੈਕਟੀਕਟ, ਰ੍ਹੋਡ ਆਈਲੈਂਡ, ਨਿਊ ਹੈਂਪਸ਼ਾਇਰ, ਵਰਮੋਂਟ ਅਤੇ ਮੇਨ ਵਿੱਚ ਲਗਭਗ 16 ਮਿਲੀਅਨ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਭਿਆਨਕ ਠੰਢ ਦੇ ਹਾਲਾਤ ਥੋੜ੍ਹੇ ਸਮੇਂ ਲਈ ਰਹਿਣਗੇ, ਪਰ ਹੱਡੀਆਂ ਨੂੰ ਠੰਢਾ ਕਰਨ ਵਾਲੀ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ। ਇਨ੍ਹਾਂ ਸੂਬਿਆਂ ਦੇ ਵਿੱਚ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਿਦਾਇਤ ਜਾਰੀ ਕੀਤੀ ਗਈ ਹੈ। ਮੇਨ ਸੂਬੇ 'ਚ ਠੰਡ ਦਾ ਕਰੀਬ 40 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਆਰਕਟਿਕ ਤੋਂ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਕਾਰਨ ਤਾਪਮਾਨ 'ਚ ਬਹੁਤ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ। ਮਿਨੀਸੋਟਾ ਅਤੇ ਕੁਝ ਹੋਰ ਥਾਵਾਂ 'ਤੇ ਤਾਪਮਾਨ -39 ਡਿਗਰੀ ਤੱਕ ਘੱਟ ਦਰਜ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ ਮੈਸੇਚਿਉਸੇਟਸ ਦੇ ਦੋ ਵੱਡੇ ਸ਼ਹਿਰ ਬੋਸਟਨ ਅਤੇ ਵਰਸੇਸਟਰ ਦੇ ਸਕੂਲ ਕੜਾਕੇ ਦੀ ਠੰਡ ਕਾਰਨ ਬੰਦ ਰਹੇ। ਬੋਸਟਨ ਦੇ ਮੇਅਰ ਮਿਸ਼ੇਲ ਵੂ ਨੇ ਐਤਵਾਰ ਨੂੰ ਸ਼ਹਿਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। NWS ਅਲਰਟ ਤੋਂ ਬਾਅਦ ਸ਼ਹਿਰ ਦੇ ਵਸਨੀਕਾਂ ਦੀ ਮਦਦ ਲਈ ਵਾਰਮਿੰਗ ਸੈਂਟਰ ਬਣਾਏ ਗਏ ਹਨ।
ਇਸ ਦੇ ਨਾਲ ਹੀ ਮੀਡੀਆ ਦੇ ਵਿੱਚ ਆਈਆਂ ਰਿਪੋਰਟਾਂ ਦੇ ਮੁਤਾਬਕ ਆਰਕਟਿਕ ਧਮਾਕੇ ਕਾਰਨ ਨਿਊ ਹੈਂਪਸ਼ਾਇਰ 'ਚ 96-140 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ । ਇਸ ਕਾਰਨ ਮਾਊਂਟ ਵਾਸ਼ਿੰਗਟਨ ਦੇ ਤਾਪਮਾਨ ਵਿੱਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ।ਇੱਥੇ 1934 ਤੋਂ ਬਾਅਦ ਪਹਿਲੀ ਵਾਰ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਬੋਸਟਨ 'ਚ ਤਾਪਮਾਨ -20 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਮਰੀਕਾ 'ਚ ਐਤਵਾਰ ਨੂੰ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: America, Arctic blast, Temperature