ਅਮਰੀਕਾ ਨੇ ਪਾਕਿਸਤਾਨ 'ਤੇ ਹਮਲਾ ਕੀਤੇ ਬਿਨਾਂ ਹੀ 'ਗੁਲਾਮ' ਦੇਸ਼ ਬਣਾ ਦਿੱਤਾ: ਇਮਰਾਨ ਖਾਨ

ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ, ਬਿਜਲੀ ਦਰਾਂ ਵੀ ਘਟਾਈਆਂ (ਫਾਇਲ ਫੋਟੋ)

 • Share this:
  ਪਾਕਿਸਤਾਨ ਵਿਚ ਸੱਤਾ ਖੁੱਸਣ (Pakistan News) ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਅਮਰੀਕਾ 'ਤੇ ਨਿਸ਼ਾਨਾ ਸਾਧ ਰਹੇ ਹਨ। ਹੁਣ ਇਕ ਵਾਰ ਉਨ੍ਹਾਂ ਨੇ ਅਮਰੀਕਾ ਬਾਰੇ ਵੱਡੀ ਗੱਲ ਕਹੀ ਹੈ। ਇਮਰਾਨ ਖਾਨ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ 'ਤੇ ਹਮਲਾ ਕੀਤੇ ਬਿਨਾਂ ਇਸ ਨੂੰ ਗੁਲਾਮ ਬਣਾ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਦਰਾਮਦ ਸਰਕਾਰ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ।

  69 ਸਾਲਾ ਕ੍ਰਿਕਟ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਦੀ ਸਰਕਾਰ ਨੂੰ ਵਿਰੋਧੀ ਧਿਰ ਨੇ ਪਿਛਲੇ ਮਹੀਨੇ ਬੇਭਰੋਸਗੀ ਮਤੇ ਨਾਲ ਡੇਗ ਦਿੱਤਾ ਸੀ। ਇਸ 'ਤੇ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਵਿਰੋਧੀ ਧਿਰ ਨੇ ਅਮਰੀਕਾ ਨਾਲ ਮਿਲ ਕੇ ਉਸ ਵਿਰੁੱਧ ਸਾਜ਼ਿਸ਼ ਰਚੀ ਹੈ।

  ਸਰਕਾਰ ਡਿੱਗਣ ਤੋਂ ਬਾਅਦ ਇਮਰਾਨ ਖਾਨ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਕਈ ਰੈਲੀਆਂ ਕਰ ਚੁੱਕੇ ਹਨ ਅਤੇ ਸ਼ਾਹਬਾਜ਼ ਸਰਕਾਰ 'ਤੇ ਲਗਾਤਾਰ ਦੋਸ਼ ਲਗਾ ਰਹੇ ਹਨ। ਆਪਣੀਆਂ ਕਈ ਰੈਲੀਆਂ ਵਿੱਚ ਉਹ ਨਵੀਂ ਸਰਕਾਰ ਨੂੰ ਦੇਸ਼ ਧ੍ਰੋਹੀ ਅਤੇ ਭ੍ਰਿਸ਼ਟ ਸਰਕਾਰ ਕਰਾਰ ਦੇ ਚੁੱਕੇ ਹਨ।

  ਇਮਰਾਨ ਖਾਨ ਨੇ ਵੀ ਅਮਰੀਕਾ 'ਤੇ ਸਿੱਧੇ ਤੌਰ 'ਤੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦਾ ਦੋਸ਼ ਲਗਾਇਆ ਸੀ, ਪਰ ਅਮਰੀਕਾ ਅਤੇ ਪਾਕਿਸਤਾਨ ਦੀ ਮੌਜੂਦਾ ਸਰਕਾਰ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ।
  Published by:Gurwinder Singh
  First published: