VIDEO: ਕਬੱਡੀ ਵਿਚ ਭਾਰਤੀ ਜਵਾਨਾਂ ਨਾਲ ਭਿੜ ਗਏ ਅਮਰੀਕੀ ਸੈਨਿਕ, ਵੇਖੋ ਕੌਣ ਜਿੱਤਿਆ...(ਫੋਟੋ ਕੈ. ANI) ਭਾਰਤੀ ਜਵਾਨਾਂ (Indian Army) ਅਤੇ ਅਮਰੀਕੀ ਸੈਨਿਕਾਂ (US Army) ਵਿਚਕਾਰ ਕਬੱਡੀ ਦੇ ਇੱਕ ਮੁਕਾਬਲੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ, ਭਾਰਤੀ ਫੌਜ ਦੇ ਜਵਾਨਾਂ ਦੀ ਇੱਕ ਟੀਮ ਇਨ੍ਹਾਂ ਦਿਨਾਂ ਵਿੱਚ ਦੁਵੱਲੇ ਸਿਖਲਾਈ ਅਭਿਆਸਾਂ ਲਈ ਅਮਰੀਕਾ ਦੇ ਅਲਾਸਕਾ ਵਿੱਚ ਮੌਜੂਦ ਹੈ।
ਇੱਥੇ ਅਮਰੀਕੀ ਫੌਜ ਦੀ ਅਲਾਸਕਾ ਟੀਮ ਭਾਰਤੀ ਫੌਜ ਦੀ ਮੇਜ਼ਬਾਨੀ ਕਰੇਗੀ। ਯੁੱਧ ਅਭਿਆਸ ਨਾਂ ਦੀ ਇਹ ਐਕਸਰਸਾਇਜ਼ 15 ਤੋਂ 29 ਅਕਤੂਬਰ ਤੱਕ ਜੁਆਇੰਟ ਬੇਸ ਏਲਮੇਨਡੋਰਕ ਰਿਚਰਡਸਨ ਵਿਚ ਚੱਲੇਗੀ। ਦੋਹਾਂ ਦੇਸ਼ਾਂ ਵਿਚਾਲੇ ਇਹ 17ਵੀਂ ਐਕਸਰਸਾਇਜ਼ ਹੈ।
ਇਸ ਦੌਰਾਨ ਦੋਵਾਂ ਦੇਸ਼ਾਂ ਦੇ ਸੈਨਿਕ ਆਪਸ ਵਿੱਚ ਕਬੱਡੀ, ਫੁਟਬਾਲ, ਵਾਲੀਬਾਲ ਵਰਗੇ ਦੋਸਤਾਨਾ ਮੈਚ ਖੇਡਦੇ ਵੇਖੇ ਗਏ ਹਨ। ਭਾਰਤੀ ਫੌਜ ਨੇ ਦੱਸਿਆ ਕਿ ਇੱਥੇ ਚਾਰ ਮਿਕਸਡ ਟੀਮਾਂ ਸਨ, ਜਿਸ ਵਿੱਚ ਦੋਵਾਂ ਪਾਸਿਆਂ ਦੇ ਸੈਨਿਕ ਸ਼ਾਮਲ ਸਨ।
ਦੋਵੇਂ ਟੀਮਾਂ ਇਕ ਦੂਜੇ ਤੋਂ ਉਨ੍ਹਾਂ ਦੀਆਂ ਖੇਡਾਂ ਸਿੱਖ ਰਹੀਆਂ ਹਨ। ਇਥੇ ਭਾਰਤੀ ਸੈਨਿਕਾਂ ਨੇ ਅਮਰੀਕੀ ਫੁਟਬਾਲ ਵਿੱਚ ਹੱਥ ਅਜ਼ਮਾਏ, ਅਮਰੀਕੀ ਫੌਜੀਆਂ ਨੇ ਵੀ ਕਬੱਡੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਖੇਡਾਂ ਰਾਹੀਂ ਫੌਜਾਂ ਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ। ਇਸ ਸਾਲ ਦੇ ਯੁੱਧ ਅਭਿਆਸ ਵਿੱਚ ਭਾਰਤੀ ਫੌਜ ਦੀ ਮਦਰਾਸ ਰੈਜੀਮੈਂਟ ਦੀ 7ਵੀਂ ਬਟਾਲੀਅਨ ਦੇ 350 ਜਵਾਨਾਂ ਨੇ ਹਿੱਸਾ ਲਿਆ ਹੈ।
Published by: Gurwinder Singh
First published: October 17, 2021, 16:30 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।