Home /News /international /

ਅਮਰੀਕਾ 'ਚ ਪਹਿਲੀ ਵਾਰ ਸਿਆਫਾਮ ਬਣੀ ਸੁਪਰੀਮ ਕੋਰਟ ਦੀ ਮਹਿਲਾ ਜੱਜ, ਦੋ ਸਦੀਆਂ ਤੋਂ ਸਿਰਫ਼ ਗੋਰੇ ਪੁਰਸ਼ ਬਣ ਰਹੇ ਸੀ ਜੱਜ

ਅਮਰੀਕਾ 'ਚ ਪਹਿਲੀ ਵਾਰ ਸਿਆਫਾਮ ਬਣੀ ਸੁਪਰੀਮ ਕੋਰਟ ਦੀ ਮਹਿਲਾ ਜੱਜ, ਦੋ ਸਦੀਆਂ ਤੋਂ ਸਿਰਫ਼ ਗੋਰੇ ਪੁਰਸ਼ ਬਣ ਰਹੇ ਸੀ ਜੱਜ

ਅਮਰੀਕਾ: ਕੇਤਨਜੀ ਬ੍ਰਾਊਨ ਜੈਕਸਨ ਨੇ ਰਚਿਆ ਇਤਿਹਾਸ, ਬਣੀ ਸੁਪਰੀਮ ਕੋਰਟ ਦੀ ਪਹਿਲੀ ਸਿਆਹਫਾਮ ਮਹਿਲਾ ਜੱਜ

ਅਮਰੀਕਾ: ਕੇਤਨਜੀ ਬ੍ਰਾਊਨ ਜੈਕਸਨ ਨੇ ਰਚਿਆ ਇਤਿਹਾਸ, ਬਣੀ ਸੁਪਰੀਮ ਕੋਰਟ ਦੀ ਪਹਿਲੀ ਸਿਆਹਫਾਮ ਮਹਿਲਾ ਜੱਜ

Ketanji Brown Jackson: ਕੇਤਨਜੀ ਬ੍ਰਾਊਨ ਜੈਕਸਨ ਅਮਰੀਕਾ ਦੀ ਪਹਿਲੀ ਸਿਆਫਾਮ ਮਹਿਲਾ ਸੁਪਰੀਮ ਕੋਰਟ ਜੱਜ ਬਣ ਗਈ ਹੈ। ਉਨ੍ਹਾਂ ਨੇ ਅਹੁਦੇ ਦੀ ਸਹੁੰ ਚੁੱਕੀ। ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਸਿਆਫਾਮ ਔਰਤ ਦੇਸ਼ ਦੀ ਸਰਵਉੱਚ ਅਦਾਲਤ ਦੀ ਜੱਜ ਬਣੀ। ਅਪ੍ਰੈਲ ਵਿੱਚ, ਸੀਨੇਟ ਨੇ ਜੱਜ ਕੇਤਨ ਜੀ ਬ੍ਰਾਊਨ ਜੈਕਸਨ ਦੇ ਸਮਰਥਨ ਵਿੱਚ 53 ਵਿੱਚੋਂ 47 ਵੋਟ ਦਿੱਤੇ।

ਹੋਰ ਪੜ੍ਹੋ ...
  • Share this:

ਵਾਸ਼ਿੰਗਟਨ: ਕੇਤਨਜੀ ਬ੍ਰਾਊਨ ਜੈਕਸਨ ਅਮਰੀਕਾ ਵਿੱਚ ਸੁਪਰੀਮ ਕੋਰਟ ਦੀ ਪਹਿਲੀ ਸ਼ਿਆਫਾਮ ਮਹਿਲਾ ਜੱਜ ਬਣ ਗਈ ਹੈ। ਉਨ੍ਹਾਂ ਨੇ ਅਹੁਦੇ ਦੀ ਸਹੁੰ ਚੁੱਕੀ। ਅਮਰੀਕਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਸ਼ਿਆਫਾਮ ਔਰਤ ਦੇਸ਼ ਦੀ ਸਰਵਉੱਚ ਅਦਾਲਤ ਦੀ ਜੱਜ ਬਣੀ ਹੈ। ਅਪ੍ਰੈਲ ਵਿੱਚ, ਸੀਨੇਟ ਨੇ ਜੱਜ ਕੇਤਨ ਜੀ ਬ੍ਰਾਊਨ ਜੈਕਸਨ ਦੇ ਸਮਰਥਨ ਵਿੱਚ 53 ਵਿੱਚੋਂ 47 ਵੋਟ ਦਿੱਤੇ।

ਇਸ ਸਾਲ ਫਰਵਰੀ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੇਤਨਜੀ ਬ੍ਰਾਊਨ ਜੈਕਸਨ ਨੂੰ ਸੁਪਰੀਮ ਕੋਰਟ ਵਿੱਚ ਨਾਮਜ਼ਦ ਕੀਤਾ ਸੀ। ਇਸ ਐਲਾਨ ਨਾਲ ਬਾਇਡਨ ਨੇ ਆਪਣਾ ਚੋਣ ਵਾਅਦਾ ਵੀ ਪੂਰਾ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਇੱਕ ਸਿਆਫਾਮ ਔਰਤ ਨੂੰ ਦੇਸ਼ ਦੀ ਸੁਪਰੀਮ ਕੋਰਟ ਵਿੱਚ ਭੇਜਣ ਦੀ ਗੱਲ ਕੀਤੀ ਸੀ।

ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਸੈਨੇਟ ਦੁਆਰਾ ਜੱਜ ਜੈਕਸਨ ਦੀ ਚੋਣ ਅਮਰੀਕਾ ਲਈ ਇਤਿਹਾਸਕ ਪਲ ਹੈ। ਅਸੀਂ ਅਮਰੀਕੀ ਸੁਪਰੀਮ ਕੋਰਟ ਦੀ ਵਿਭਿੰਨਤਾ ਨੂੰ ਦਰਸਾਉਣ ਵੱਲ ਇੱਕ ਹੋਰ ਕਦਮ ਚੁੱਕਿਆ ਹੈ। ਜੈਕਸਨ ਇੱਕ ਸ਼ਾਨਦਾਰ ਜੱਜ ਹੋਵੇਗੀ, ਮੈਂ ਉਸ ਨਾਲ ਇਹ ਪਲ ਸਾਂਝਾ ਕਰਕੇ ਖੁਸ਼ ਹਾਂ।

ਕੇਤਨਜੀ ਬ੍ਰਾਊਨ ਜੈਕਸਨ ਪਹਿਲਾਂ ਫੈਡਰਲ ਕੋਰਟ ਆਫ਼ ਅਪੀਲਜ਼ ਵਿੱਚ ਜੱਜ ਸੀ। ਉਸ ਕੋਲ ਇੱਕ ਸੰਘੀ ਅਦਾਲਤ ਵਿੱਚ ਜੱਜ ਵਜੋਂ ਸੇਵਾ ਕਰਨ ਦਾ 9 ਸਾਲਾਂ ਦਾ ਤਜਰਬਾ ਹੈ। ਅਮਰੀਕੀ ਸੁਪਰੀਮ ਕੋਰਟ ਵਿੱਚ ਪਿਛਲੀਆਂ ਦੋ ਸਦੀਆਂ ਤੋਂ ਸਿਰਫ਼ ਗੋਰੇ ਪੁਰਸ਼ ਜੱਜ ਹਨ।

Published by:Sukhwinder Singh
First published:

Tags: America, Joe Biden, Judge, Supreme Court