ਇਸ ਨੂੰ ਕਹਿੰਦੇ ਹਨ ਕਿਸਮਤ। ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਇਕ ਜੋੜੇ ਨਾਲ ਹੋਇਆ ਸੀ। ਦਰਅਸਲ, ਪਿਛਲੇ ਸ਼ੁੱਕਰਵਾਰ ਨੂੰ ਇੱਕ ਜੋੜੇ ਨੇ ਘੁੰਮਣ-ਫਿਰਨ ਦੀ ਯੋਜਨਾ ਬਣਾਈ ਸੀ। ਪਰ ਪਤਨੀ ਨੂੰ ਦਫ਼ਤਰ ਵਿੱਚ ਦੇਰ ਹੋ ਗਈ ਸੀ।
ਇਸ ਦੌਰਾਨ ਪਤਨੀ ਨੂੰ ਲੈਣ ਆਇਆ ਪਤੀ ਖੜ੍ਹਾ-ਖੜ੍ਹਾ ਪਰੇਸ਼ਾਨ ਹੋਣ ਲੱਗਾ। ਫਿਰ ਉਸ ਨੇ ਏਟੀਐਮ ਵਿੱਚੋਂ ਪੈਸੇ ਕੱਢਵਾਏ ਅਤੇ ਲਾਟਰੀ ਦੀ ਟਿਕਟ ਖਰੀਦ ਲਈ। ਇਸ ਲਾਟਰੀ ਟਿਕਟ ਨੇ ਜੋੜੇ ਨੂੰ ਮਾਲੋਮਾਲ ਕਰ ਦਿੱਤਾ।
ਇਹ ਕਹਾਣੀ ਹੈ ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਇਕ ਜੋੜੇ ਦੀ। UPI.com ਵੈੱਬਸਾਈਟ ਦੇ ਮੁਤਾਬਕ, ਜੋੜੇ ਨੇ ਸ਼ੁੱਕਰਵਾਰ ਸ਼ਾਮ ਨੂੰ ਦਫਤਰ ਛੱਡਣ ਤੋਂ ਬਾਅਦ ਘੁੰਮਣ-ਫਿਰਨ ਦੀ ਯੋਜਨਾ ਬਣਾਈ ਸੀ। ਪਰ ਔਰਤ ਨੂੰ ਦਫ਼ਤਰ ਵਿਚ ਦੇਰ ਹੋ ਗਈ ਸੀ।
ਇਸ ਕਾਰਨ ਉਸ ਦੀ ਉਡੀਕ ਵਿਚ ਖੜ੍ਹਾ ਪਤੀ ਪਰੇਸ਼ਾਨ ਹੋਣ ਲੱਗਾ। ਉਸ ਨੇ ਟਾਇਮ ਪਾਸ ਕਰਨ ਲਈ ਏਟੀਐਮ ਜਾ ਕੇ ਪੈਸੇ ਕਢਵਾਏ ਅਤੇ ਲਾਟਰੀ ਦੀਆਂ ਦੋ ਟਿਕਟਾਂ ਖਰੀਦੀਆਂ। ਇਸ ਵਿਚ ਉਸ ਨੇ 50-50 ਹਜ਼ਾਰ ਡਾਲਰ ਦੀਆਂ ਦੋ ਲਾਟਰੀਆਂ ਜਿੱਤੀਆਂ। ਇਸ ਤਰ੍ਹਾਂ ਉਸ ਨੂੰ ਇਕ ਲੱਖ ਡਾਲਰ (ਕਰੀਬ 80 ਲੱਖ ਰੁਪਏ) ਦੀ ਲਾਟਰੀ ਲੱਗ ਗਈ।
ਇਹ ਜੋੜਾ ਮੈਰੀਲੈਂਡ ਦੇ ਪ੍ਰਿੰਸ ਜਾਰਜ ਕਾਉਂਟੀ ਵਿੱਚ ਰਹਿੰਦਾ ਹੈ। ਪਤੀ ਨੇ ਮੈਰੀਲੈਂਡ ਲਾਟਰੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਨਿਯਮਿਤ ਤੌਰ 'ਤੇ ਲਾਟਰੀ ਖਰੀਦ ਰਹੇ ਸਨ, ਪਰ ਉਨ੍ਹਾਂ ਨੇ ਕਦੇ ਉਮੀਦ ਨਹੀਂ ਕੀਤੀ ਕਿ ਉਹ ਇੰਨੇ ਖੁਸ਼ਕਿਸਮਤ ਹੋਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lottery, The Punjab State Lottery