ਯੂਕਰੇਨ-ਰੂਸ ਯੁੱਧ ਦੇ ਅੱਠ ਮਹੀਨਿਆਂ ਬਾਅਦ ਇਕ ਚੋਟੀ ਦੇ ਅਮਰੀਕੀ ਜਨਰਲ ਨੇ ਬੁੱਧਵਾਰ ਨੂੰ ਅੰਦਾਜ਼ਾ ਲਗਾਇਆ ਕਿ ਰੂਸ ਦੀ ਫੌਜ ਨੂੰ ਘੱਟੋ-ਘੱਟ ਇਕ ਲੱਖ ਤੋਂ ਵੱਧ ਸੈਨਿਕਾਂ ਦਾ ਨੁਕਸਾਨ ਹੋਇਆ ਹੈ।
ਸਮਾਚਾਰ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ ਫੌਜ ਦੇ ਜਨਰਲ ਮਾਰਕ ਮਿਲੇ ਨੇ ਨਿਊਯਾਰਕ ਦੇ ਇਕਨਾਮਿਕ ਕਲੱਬ ਨੂੰ ਦੱਸਿਆ ਕਿ ਯੁੱਧ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਰੂਸੀ ਫੌਜੀਆਂ ਦੀ ਗਿਣਤੀ ਇਕ ਲੱਖ ਤੋਂ ਵੀ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਯੂਕਰੇਨੀ ਪੱਖ ਨੂੰ ਸ਼ਾਇਦ ਇਸੇ ਤਰ੍ਹਾਂ ਦਾ ਨੁਕਸਾਨ ਹੋਇਆ ਹੈ।
ਰੂਸੀ ਹਵਾਈ ਸੈਨਾ ਨੇ ਪਿਛਲੇ ਦਿਨਾਂ ਵਿਚ ਅੱਠ ਯੂਕਰੇਨੀ HIMAR ਅਤੇ ਓਲਖਾ ਰਾਕੇਟ, ਇੱਕ HARM ਐਂਟੀ-ਰਡਾਰ ਮਿਜ਼ਾਈਲ ਦੇ ਨਾਲ-ਨਾਲ ਇੱਕ ਤੋਚਕਾ-ਯੂ ਬੈਲਿਸਟਿਕ ਮਿਜ਼ਾਈਲ ਨੂੰ ਡੇਗ ਦਿੱਤਾ ਹੈ।
ਦੱਸ ਦਈਏ ਕਿ HIMARS ਅਮਰੀਕੀ ਫੌਜ ਦਾ ਇੱਕ ਉੱਨਤ ਰਾਕੇਟ ਲਾਂਚਰ ਹੈ, ਜੋ ਪਿਛਲੇ ਸਮੇਂ ਵਿੱਚ ਰੂਸ ਨੂੰ ਘੇਰ ਰਿਹਾ ਸੀ। ਨਿਊਜ਼ ਏਜੰਸੀ ਮੁਤਾਬਕ ਹੁਣ ਤੱਕ ਰੂਸ ਨੇ ਯੂਕਰੇਨ ਦੇ 21 ਹਜ਼ਾਰ ਤੋਂ ਵੱਧ ਅਤਿ-ਆਧੁਨਿਕ ਫੌਜੀ ਸਾਜ਼ੋ-ਸਾਮਾਨ ਨੂੰ ਤਬਾਹ ਕਰ ਦਿੱਤਾ ਹੈ।
ਰਿਪੋਰਟ ਦੇ ਅਨੁਸਾਰ ਕੁੱਲ ਮਿਲਾ ਕੇ ਰੂਸੀ ਆਰਮਡ ਫੋਰਸਿਜ਼ ਨੇ 331 ਯੂਕਰੇਨੀ ਫੌਜੀ ਜਹਾਜ਼, 169 ਹੈਲੀਕਾਪਟਰ, 2,452 ਮਾਨਵ ਰਹਿਤ ਹਵਾਈ ਵਾਹਨ, 386 ਸਤਹ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲ ਪ੍ਰਣਾਲੀਆਂ, 6,398 ਟੈਂਕ, 883 ਮਲਟੀਪਲ ਰਾਕੇਟ ਲਾਂਚਰ, 3,560 ਫੀਲਡ ਆਰਟ੍ਰੀਲਰੀ ਗਨ, ਮੋਰਟ੍ਰਾਰ ਅਤੇ 7,086 ਵਿਸ਼ੇਸ਼ ਫੌਜੀ ਮੋਟਰ ਗੱਡੀਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।