Home /News /international /

ਅਮਰੀਕਾ ਵਿਚ H1B ਵੀਜ਼ਾ ਧਾਰਕਾਂ ਦੇ ਹੱਕ ਵਿਚ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ

ਅਮਰੀਕਾ ਵਿਚ H1B ਵੀਜ਼ਾ ਧਾਰਕਾਂ ਦੇ ਹੱਕ ਵਿਚ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ

ਅਮਰੀਕਾ ਵਿਚ H1B ਵੀਜ਼ਾ ਧਾਰਕਾਂ ਦੇ ਹੱਕ ਵਿਚ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ (PHOTO:ANI)

ਅਮਰੀਕਾ ਵਿਚ H1B ਵੀਜ਼ਾ ਧਾਰਕਾਂ ਦੇ ਹੱਕ ਵਿਚ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ (PHOTO:ANI)

ਯੂਐਸ ਜ਼ਿਲ੍ਹਾ ਜੱਜ ਤਾਨਿਆ ਚਟਕਨ ਨੇ 'ਸੇਵ ਜੌਬਸ ਯੂਐੱਸਏ' ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੇ ਨਿਯਮਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ। ਇਸ ਨਿਯਮ ਦੇ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੀਆਂ ਕੁਝ ਸ਼੍ਰੇਣੀਆਂ ਦੇ ਜੀਵਨ ਸਾਥੀ ਨੂੰ ਰੁਜ਼ਗਾਰ ਅਧਿਕਾਰ ਕਾਰਡ ਜਾਰੀ ਕੀਤੇ ਜਾਂਦੇ ਹਨ।

ਹੋਰ ਪੜ੍ਹੋ ...
  • Share this:

ਅਮਰੀਕੀ ਤਕਨਾਲੋਜੀ ਖੇਤਰ (US tech sector) ਵਿਚ ਕੰਮ ਕਰ ਰਹੇ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਐੱਚ-1ਬੀ ਵੀਜ਼ਾਧਾਰਕਾਂ (H-1B Visa) ਦੇ ਜੀਵਨ ਸਾਥੀ ਅਮਰੀਕਾ ਵਿਚ ਕੰਮ ਕਰ ਸਕਦੇ ਹਨ।

ਯੂਐਸ ਜ਼ਿਲ੍ਹਾ ਜੱਜ ਤਾਨਿਆ ਚਟਕਨ  (District Judge Tanya Chutkan) ਨੇ 'ਸੇਵ ਜੌਬਸ ਯੂਐੱਸਏ'  (Save Jobs USA) ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੇ ਨਿਯਮਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ। ਇਸ ਨਿਯਮ ਦੇ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੀਆਂ ਕੁਝ ਸ਼੍ਰੇਣੀਆਂ ਦੇ ਜੀਵਨ ਸਾਥੀ ਨੂੰ ਰੁਜ਼ਗਾਰ ਅਧਿਕਾਰ ਕਾਰਡ ਜਾਰੀ ਕੀਤੇ ਜਾਂਦੇ ਹਨ।

ਜੱਜ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਸੇਵ ਜੌਬਸ ਯੂਐਸਏ ਦੀ ਪਹਿਲੀ ਦਲੀਲ ਇਹ ਹੈ ਕਿ ਕਾਂਗਰਸ ਨੇ ਕਦੇ ਵੀ ਹੋਮਲੈਂਡ ਸਕਿਉਰਿਟੀ ਵਿਭਾਗ (Department of Homeland Security) ਨੂੰ ਕਦੇ ਐੱਚ-4 ਵੀਜ਼ਾ ਧਾਰਕਾਂ ਵਰਗੇ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਵਿੱਚ ਰਹਿੰਦੇ ਹੋਏ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਜੱਜ ਨੇ ਕਿਹਾ ਕਿ ਕਾਂਗਰਸ ਨੇ ਸਪੱਸ਼ਟ ਤੌਰ ਉਤੇ ਅਤੇ ਸੋਚ-ਸਮਝ ਕੇ ਅਮਰੀਕੀ ਸਰਕਾਰ ਨੂੰ ਅਧਿਕਾਰ ਦਿੱਤਾ ਹੈ ਕਿ ਉਹ ਅਮਰੀਕਾ ਵਿਚ ਐੱਚ-4 ਜੀਵਨ ਸਾਥੀ ਦੇ ਰਹਿਣ ਦੀ ਸ਼ਰਤ ਦੇ ਰੂਪ ਵਿਚ ਰੁਜ਼ਗਾਰ ਉਤੇ ਰੱਖਣ।

ਜੱਜ ਨੇ ਸੇਵ ਜੌਬਸ ਯੂਐਸਏ ਦੁਆਰਾ ਦਾਇਰ ਮੁਕੱਦਮੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਨਾ ਸਿਰਫ ਵਿਦਿਆਰਥੀਆਂ ਲਈ ਬਲਕਿ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਅਤੇ ਆਸ਼ਰਿਤਾਂ ਲਈ ਵੀ ਰੁਜ਼ਗਾਰ ਨੂੰ ਅਧਿਕਾਰਤ ਕੀਤਾ ਹੈ।

ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਇਸ ਤੋਂ ਇਲਾਵਾ ਵਿਭਾਗ ਨੇ ਵਿਦੇਸ਼ੀ ਸਰਕਾਰੀ ਅਧਿਕਾਰੀਆਂ ਦੇ ਜੀਵਨ ਸਾਥੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਕਰਮਚਾਰੀਆਂ ਜਾਂ ਅਧਿਕਾਰੀਆਂ ਦੇ ਜੀਵਨ ਸਾਥੀ ਨੂੰ ਕੰਮ ਕਰਨ ਦਾ ਅਧਿਕਾਰ ਦਿੱਤਾ ਹੈ।

ਭਾਰਤੀ-ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਨੇਤਾ ਅਤੇ ਕਮਿਸ਼ਨ ਦੇ ਮੈਂਬਰ ਅਜੈ ਜੈਨ ਭੂਟੋਰੀਆ ਨੇ ਜੱਜ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਅਮਰੀਕੀ ਕੰਪਨੀਆਂ ਐੱਚ-1ਬੀ ਵੀਜ਼ਾ ਰਾਹੀਂ ਵਿਦੇਸ਼ੀ ਕਾਮਿਆਂ ਨੂੰ ਖਾਸ ਤੌਰ 'ਤੇ ਟੈਕਨਾਲੋਜੀ ਖੇਤਰ 'ਚ ਨੌਕਰੀਆਂ ਦਿੰਦੀਆਂ ਹਨ।

Published by:Gurwinder Singh
First published:

Tags: Amazon Layoffs, America, America news, American dollar, Indian-American, Layoffs, Student visa, Ukraine visa, Visa, Visa extensions, Visas