
ਅਮਰੀਕਾ: ਪੁਲਾੜ ਵਿਚ ਇਤਿਹਾਸ ਰਚੇਗੀ ਭਾਰਤ ਦੀ ਬੇਟੀ ਸਿਰੀਸ਼ਾ (ਫੋਟੋ-- @virgingalactic))
ਵਾਸ਼ਿੰਗਟਨ: ਵਰਜਿਨ ਗੈਲੈਕਟਿਕ ਦਾ ਮਾਲਕ ਅਤੇ ਪ੍ਰਸਿੱਧ ਉਦਯੋਗਪਤੀ ਰਿਚਰਡ ਬ੍ਰੈਨਸਨ ਪੁਲਾੜ ਦੀ ਯਾਤਰਾ ਲਈ 11 ਜੁਲਾਈ ਨੂੰ ਪੁਲਾੜ ਲਈ ਰਵਾਨਾ ਹੋਣਗੇ। ਇਸ ਦੌਰਾਨ ਉਨ੍ਹਾਂ ਨਾਲ ਭਾਰਤੀ ਮੂਲ ਦੀ ਸਿਰੀਸ਼ਾ ਬਾਂਦਲਾ ਵੀ ਜਾ ਰਹੀ ਹੈ। ਸਿਰੀਸ਼ਾ ਬਾਂਦਲਾ ਵਰਜਿਨ ਗੈਲੈਕਟਿਕ ਕੰਪਨੀ ਵਿਚ ਸਰਕਾਰੀ ਮਾਮਲਿਆਂ ਅਤੇ ਖੋਜ ਨਾਲ ਜੁੜੀ ਇਕ ਅਧਿਕਾਰੀ ਹੈ। 5 ਹੋਰ ਯਾਤਰੀ ਰਿਚਰਡ ਨਾਲ ਪੁਲਾੜ 'ਤੇ ਜਾ ਰਹੇ ਹਨ। ਭਾਰਤ ਵਿਚ ਪੈਦਾ ਹੋਈ ਸਿਰੀਸ਼ਾ ਦੂਜੀ ਮਹਿਲਾ ਹੈ ਜੋ ਪੁਲਾੜ ਦੀ ਇਕ ਖ਼ਤਰਨਾਕ ਯਾਤਰਾ 'ਤੇ ਜਾ ਰਹੀ ਹੈ। ਸਿਰੀਸ਼ਾ ਬਾਂਦਲਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੀ ਰਹਿਣ ਵਾਲੀ ਹੈ। ਸਿਰੀਸ਼ਾ ਬਾਂਦਲਾ ਪੁਲਾੜ ਯਾਤਰਾ ਕਰਨ ਵਾਲੀ ਦੂਜੀ ਭਾਰਤੀ ਮੂਲ ਦੀ ਔਰਤ ਹੋਵੇਗੀ। ਇਸ ਤੋਂ ਪਹਿਲਾਂ ਕਲਪਨਾ ਚਾਵਲਾ ਪੁਲਾੜ ਵਿਚ ਗਈ ਸੀ ਅਤੇ ਬਦਕਿਸਮਤੀ ਨਾਲ ਸਪੇਸ ਸ਼ਟਲ ਕੋਲੰਬੀਆ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਸਿਰੀਸ਼ਾ ਬਾਂਦਲਾ ਸਾਲ 2015 ਵਿਚ ਵਰਜਿਨ ਵਿਚ ਸ਼ਾਮਲ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਸਿਰੀਸ਼ਾ ਬਾਂਦਲਾ ਵਰਜਿਨ ਆਰਬਿਟ ਦੇ ਵਾਸ਼ਿੰਗਟਨ ਦੇ ਕੰਮਕਾਜ ਵੀ ਕਰਦੀ ਹੈ। ਉਨ੍ਹਾਂ ਜਾਰਜਟਾਉਨ ਯੂਨੀਵਰਸਿਟੀ ਤੋਂ ਐਮਬੀਏ ਕੀਤਾ ਹੈ। ਕਲਪਨਾ ਚਾਵਲਾ ਤੋਂ ਬਾਅਦ ਸਿਰੀਸ਼ਾ ਦੂਜੀ ਭਾਰਤੀ ਮੂਲ ਦੀ ਔਰਤ ਹੈ ਜੋ ਪੁਲਾੜ ਵਿੱਚ ਕਦਮ ਰੱਖਣ ਜਾ ਰਹੀ ਹੈ। ਰਾਕੇਸ਼ ਸ਼ਰਮਾ ਭਾਰਤ ਦੀ ਤਰਫ ਤੋਂ ਪੁਲਾੜ 'ਤੇ ਜਾਣ ਵਾਲੇ ਪਹਿਲੇ ਵਿਅਕਤੀ ਸਨ। ਇਸ ਤੋਂ ਬਾਅਦ ਕਲਪਨਾ ਚਾਵਲਾ ਗਈ ਸੀ। ਉਸੇ ਸਮੇਂ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੇ ਵੀ ਪੁਲਾੜ ਵਿੱਚ ਕਦਮ ਰੱਖਿਆ ਸੀ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਪੁਲਾੜ ਯਾਨ ਦੀ ਕੰਪਨੀ ਵਰਜਿਨ ਗੈਲੈਕਟਿਕ ਦਾ ਰਿਚਰਡ ਬ੍ਰੈਨਸਨ ਆਪਣੇ ਸਾਥੀ ਅਰਬਪਤੀ ਕਾਰੋਬਾਰੀ ਜੈੱਫ ਬੇਜੋਸ ਤੋਂ ਨੌਂ ਦਿਨ ਪਹਿਲਾਂ ਪੁਲਾੜ ਯਾਤਰਾ ‘ਤੇ ਜਾਣ ਦੀ ਯੋਜਨਾ ਬਣਾ ਰਿਹਾ ਹੈ।
ਬਰੇਨਸਨ ਦੀ ਕੰਪਨੀ ਨੇ ਵੀਰਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਅਗਲੀ ਪੁਲਾੜ ਉਡਾਣ 11 ਜੁਲਾਈ ਨੂੰ ਹੋਵੇਗੀ ਅਤੇ ਇਸਦੇ ਸੰਸਥਾਪਕ ਸਣੇ ਛੇ ਲੋਕ ਉਸ ਉਡਾਣ ਦਾ ਹਿੱਸਾ ਹੋਣਗੇ। ਇਹ ਪੁਲਾੜੀ ਜਹਾਜ਼ ਨਿਊ ਮੈਕਸੀਕੋ ਤੋਂ ਰਵਾਨਾ ਹੋਵੇਗਾ ਜਿਸ ਵਿਚ ਚਾਲਕ ਦਲ ਦੇ ਸਾਰੇ ਮੈਂਬਰ ਕੰਪਨੀ ਦੇ ਕਰਮਚਾਰੀ ਹੋਣਗੇ। ਵਰਜਿਨ ਗੈਲੈਕਟਿਕ ਲਈ ਇਹ ਚੌਥੀ ਪੁਲਾੜ ਉਡਾਣ ਹੋਵੇਗੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।