ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਲਖੀਮਪੁਰ ਖੀਰੀ ਹਿੰਸਾ ਨੂੰ "ਪੂਰੀ ਤਰ੍ਹਾਂ ਨਿੰਦਣਯੋਗ" ਕਰਾਰ ਦਿੰਦਿਆਂ ਕਿਹਾ ਕਿ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਉਸੇ ਸਮੇਂ ਚੁੱਕਿਆ ਜਾਣਾ ਚਾਹੀਦਾ ਹੈ, ਜਦੋਂ ਉਹ ਵਾਪਰਨ, ਨਾ ਕਿ ਉਨ੍ਹਾਂ ਨੂੰ ਉਦੋਂ ਚੁੱਕਿਆ ਜਾਵੇ, ਜਦੋਂ ਕਿਸੇ ਰਾਜ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਹੋਣ ਕਾਰਨ ਕੁਝ ਲੋਕਾਂ ਲਈ ਉਨ੍ਹਾਂ ਨੂੰ ਚੁੱਕਣਾ ਢੁਕਵਾਂ ਲੱਗਦਾ ਹੈ।
ਸੀਤਾਰਮਨ, ਜੋ ਅਮਰੀਕਾ ਦੇ ਸਰਕਾਰੀ ਦੌਰੇ 'ਤੇ ਹਨ, ਨੇ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਦੀ ਮੌਤ ਅਤੇ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਬਾਰੇ ਹਾਰਵਰਡ ਕੈਨੇਡੀ ਸਕੂਲ ਵਿੱਚ ਗੱਲਬਾਤ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਟਿੱਪਣੀ ਕੀਤੀ।
ਉਨ੍ਹਾਂ ਨੂੰ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਨੀਅਰ ਮੰਤਰੀਆਂ ਨੇ ਇਸ ਘਟਨਾ ਬਾਰੇ ਕੁੱਝ ਕਿਉਂ ਨਹੀਂ ਕਿਹਾ ਅਤੇ ਜਦੋਂ ਵੀ ਕੋਈ ਅਜਿਹੀਆਂ ਗੱਲਾਂ ਬਾਰੇ ਪੁੱਛਦਾ ਹੈ ਤਾਂ ਹਮੇਸ਼ਾਂ "ਬਚਾਅ ਕਰਨ ਵਾਲੇ ਜਵਾਬ" ਕਿਉਂ ਦਿੱਤੇ ਜਾਂਦੇ ਹਨ।
ਇਸ ’ਤੇ ਮੰਤਰੀ ਨੇ ਕਿਹਾ, ‘ਅਜਿਹਾ ਬਿਲਕੁਲ ਵੀ ਅਜਿਹਾ ਨਹੀਂ ਹੈ। ਇਹ ਚੰਗਾ ਹੈ ਕਿ ਤੁਸੀਂ ਅਜਿਹੀ ਘਟਨਾ ਨੂੰ ਉਭਾਰਿਆ, ਜੋ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਸਾਡੇ ਵਿੱਚੋਂ ਹਰ ਕੋਈ ਇਹ ਕਹਿ ਰਿਹਾ ਹੈ। ਕਿਤੇ ਹੋਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਮੇਰੇ ਲਈ ਚਿੰਤਾ ਦਾ ਕਾਰਨ ਹਨ।’
ਸੀਤਾਰਮਨ ਨੇ ਕਿਹਾ, ‘ਭਾਰਤ ਵਿੱਚ ਅਜਿਹੇ ਮਾਮਲੇ ਦੇਸ਼ ਦੇ ਕਈ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੇ ਹਨ। ਮੈਂ ਚਾਹੁੰਦੀ ਹਾਂ ਕਿ ਤੁਸੀਂ ਅਤੇ ਹੋਰ ਅਜਿਹੀਆਂ ਘਟਨਾਵਾਂ ਨੂੰ ਚੁੱਕੋ ਤੇ ਉਨ੍ਹਾਂ ਘਟਨਾਵਾਂ ਨੂੰ ਸਿਰਫ਼ ਉਦੋਂ ਹੀ ਚੁੱਕਿਆ ਜਾਂਦਾ ਹੈ ਜਦੋਂ ਕੁੱਝ ਲੋਕਾਂ ਨੂੰ ਮੁੱਦਾ ਆਪਣੇ ਅਨੁਕੂਲ ਲੱਗਦਾ ਹੈ। ਲਖੀਮਪੁਰ ਘਟਨਾ ਅਜਿਹੇ ਰਾਜ ਵਿੱਚ ਹੋਈ ਜਿਥੇ ਭਾਜਪਾ ਸੱਤਾ ਵਿੱਚ ਹੈ, ਇਸ ਕਾਰਨ ਮੇਰੇ ਕੈਬਨਿਟ ਸਾਥੀ ਦਾ ਪੁੱਤ ਸ਼ਾਇਦ ਮੁਸ਼ਕਿਲ ਵਿੱਚ ਹੈ।’
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lakhimpur Kheri, Nirmala Sitharaman, Sitharaman