ਅਮਰੀਕਾ ਪੜ੍ਹਨ ਗਏ ਤਿੰਨ ਭੈਣ-ਭਰਾਵਾਂ ਦੀ ਘਰ ਵਿਚ ਅੱਗ ਲੱਗਣ ਕਾਰਨ ਮੌਤ


Updated: December 26, 2018, 10:32 PM IST
ਅਮਰੀਕਾ ਪੜ੍ਹਨ ਗਏ ਤਿੰਨ ਭੈਣ-ਭਰਾਵਾਂ ਦੀ ਘਰ ਵਿਚ ਅੱਗ ਲੱਗਣ ਕਾਰਨ ਮੌਤ

Updated: December 26, 2018, 10:32 PM IST
ਭਾਰਤ ਤੋਂ ਪੜ੍ਹਾਈ ਲਈ ਅਮਰੀਕਾ ਗਏ ਤਿੰਨ ਭੈਣ ਭਰਾਵਾਂ ਦੀ ਕ੍ਰਿਸਮਿਸ ਤੋਂ ਪਹਿਲਾਂ ਘਰ ਵਿਚ ਅੱਗ ਲੱਗਣ ਕਾਰਨ ਮੌਤ ਹੋ ਗਈ। ਤਿੰਨਾਂ ਬੱਚਿਆਂ ਦੀ ਪਛਾਣ ਸ਼ੈਰੋਨ (17), ਜੁਆਇ (15) ਅਤੇ ਆਰੋਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀਆਂ ਮੌਕੇ ਤਿੰਨੇ ਕੌਡ੍ਰੀਟ ਪਰਿਵਾਰ ਦੇ ਮਹਿਮਾਨ ਸਨ। ਹਾਦਸੇ ਵਿਚ ਘਰ ਦੀ ਮਾਲਕਨ ਕਾਰੀ ਕੌਡ੍ਰੀਟ ਦੀ ਵੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਾਤ 11 ਵਜੇ ਘਰ ਵਿਚ ਅੱਗ ਲੱਗ ਗਈ। ਕੌਡ੍ਰੀਟ ਪਰਿਵਾਰ ਇਥੇ ਇਕ ਅਕੈਡਮੀ ਵਿਚ ਪੜ੍ਹਨ ਵਾਲੇ ਤਿੰਨ ਬੱਚਿਆਂ ਨਾਲ ਕ੍ਰਿਸਮਿਸ ਮਨਾ ਰਿਹਾ ਸੀ।

ਤਿੰਨੇ ਭਾਰਤੀ ਬੱਚੇ ਮਿਸੀਸਿੱਪੀ ’ਚ ਫਰੈਂਚ ਕੈਂਪ ਅਕੈਡਮੀ ’ਚ ਪੜ੍ਹਦੇ ਸਨ। ਚਰਚ ਨੇ ਕਿਹਾ ਕਿ ਨਾਇਕ ਪਰਿਵਾਰ ਭਾਰਤ ’ਚ ਮਿਸ਼ਨਰੀ ਹੈ। ਮੀਡੀਆ ਮੁਤਾਬਕ ਕਾਰੀ ਦਾ ਪਤੀ ਡੈਨੀ ਅਤੇ ਪੁੱਤਰ ਕੋਲ, ਤਾਕੀਆਂ ਰਾਹੀਂ ਛਾਲ ਮਾਰ ਕੇ ਘਰ ਤੋਂ ਬਾਹਰ ਆਉਣ ’ਚ ਕਾਮਯਾਬ ਰਹੇ ਅਤੇ ਦੋਹਾਂ ਦੇ ਬਚਣ ਦੀ ਸੰਭਾਵਨਾ ਹੈ। ਕੋਲਿਰਵਿਲੇ ਦੇ ਮੇਅਰ ਸਟੈਨ ਜੁਆਇਨਰ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਸ਼ਨ ਮਨਾਉਣ ਸਮੇਂ ਘਰ ’ਚ ਮੌਜੂਦ ਲੋਕਾਂ ਦੀ ਗਿਣਤੀ ਦਾ ਪਤਾ ਲਾਇਆ ਜਾ ਰਿਹਾ ਹੈ। ਕੁਝ ਲੋਕਾਂ ਮੁਤਾਬਕ ਘਰ ’ਚ ਕਈ ਬੱਚੇ ਮੌਜੂਦ ਸਨ।

ਟਾਊਨ ਆਫ ਫ੍ਰੈਂਚ ਕੈਂਪ ਨੇ ਫੇਸਬੁਕ ਰਾਹੀਂ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਲਿਖਿਆ ਹੈ, ਦੋਸਤੋ ਨਾਇਕ ਤੇ ਉਸ ਦੀ ਪਤਨੀ ਲਈ ਅਰਦਾਸ ਕਰੋ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਭੇਜਿਆ ਸੀ। ਪਰ ਅੱਗ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕਾਡਰਿਅਟ ਚਰਚ ਦੇ ਬਿਆਨ ਮੁਤਾਬਕ ਅੱਗ ਲੱਗਣ ਦੀ ਘਟਨਾ ਵਿਚ ਕਾਰੀ ਦੇ ਪਤੀ ਤੇ ਉਸ ਦੇ ਛੋਟੇ ਬੇਟੇ ਨੇ ਭੱਜ ਕੇ ਜਾਨ ਬਚਾਈ। ਚਰਚ ਨੇ ਲੋਕਾਂ ਨੂੰ ਅਮਰਜੈਂਸੀ ਉਡਾਣ ਤੇ ਹੋਰ ਖਰਚ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ। ਚਰਚ ਨੇ ਕਿਹਾ ਕਿ ਇਹ ਬੱਚੇ ਅਮਰੀਕਾ ਵਿਚ ਪੜ੍ਹਨ ਆਏ ਸਨ।

ਉਨ੍ਹਾਂ ਦੇ ਮਾਤਾ-ਪਿਤਾ ਦੇ ਪਛਾਣ ਤੇਲੰਗਾਨਾ ਦੇ ਨਲਗੋਂਡਾ ਜਿਲ੍ਹੇ ਦੇ ਸ਼੍ਰੀਨਿਵਾਸ ਨਾਇਕ ਤੇ ਸੁਜਾਤਾ ਵਜੋਂ ਹੋਈ ਹੈ। ਸ਼੍ਰੀਨਿਵਾਸ ਨੇ ਅਮਰੀਕਾ ਵਿਚ ਪਾਦਰੀ ਦਾ ਕੰਮ ਕੀਤਾ ਸੀ ਤੇ ਉਹ ਪਿਛਲੇ ਸਾਲ ਨਲਗੋਂਡਾ ਪਰਤੇ ਸਨ। ਫਾਇਰ ਚੀਫ ਬਡੀ ਬਿਲਿੰਗਸ ਨੇ ਕਿਹਾ ਕਿ ਰਾਤ 11 ਵਜੇ ਘਰ ਵਿਚ ਅਚਾਨਕ ਅੱਗ ਲੱਗ ਗਈ ਤੇ ਇਸ ਉਤੇ ਕਾਬੂ ਪਾਉਣ ਲ਼ਈ 20 ਤੋਂ 30 ਮਿੰਟ ਲੱਗੇ। ਜਦੋਂ ਅੱਗ ਬਝਾਊ ਕਮਚਾਰੀ ਪੁੱਜੇ ਤਾਂ ਘਰ ਵਿਚੋਂ ਧੂੰਆਂ ਨਿਕਲ ਰਿਹਾ ਸੀ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗਾ ਕਿ ਅੱਗ ਕਿਵੇਂ ਲੱਗੀ।
First published: December 26, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ