• Home
  • »
  • News
  • »
  • international
  • »
  • AMERICA US ELECTION RESULT 2020 DONALD TRUMP JOE BIDEN PRESIDENT VOTING LIVE UPDATES 6 NOVEMBER

US Election Results 2020: ਜਿੱਤ ਦੇ ਨੇੜੇ ਲੱਗੇ ਜੋਅ ਬਾਇਡਨ

US Election Results 2020: ਜਿੱਤ ਦੇ ਨੇਡ਼ੇ ਲੱਗੇ ਜੋਅ ਬਾਇਡਨ

US Election Results 2020: ਜਿੱਤ ਦੇ ਨੇਡ਼ੇ ਲੱਗੇ ਜੋਅ ਬਾਇਡਨ

  • Share this:
    US Presidential Election Results 2020 Highlights: ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਮੁਕਾਬਲੇ ਵਾਲੇ ਅਹਿਮ ਸੂਬਿਆਂ- ਜੌਰਜੀਆ ਤੇ ਪੈਨਸਿਲਵੇਨੀਆ ਵਿਚ ਡੋਨਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ। ਬਾਇਡਨ ਦੇ ਵਾਈਟ ਹਾਊਸ ਵਿਚ ਦਾਖ਼ਲੇ ਦੇ ਆਸਾਰ ਵਧਦੇ ਜਾ ਰਹੇ ਹਨ।

    ਜੌਰਜੀਆ ਵਿਚ ਬਾਇਡਨ ਨੇ ਟਰੰਪ ਨੂੰ ਪਿੱਛੇ ਛੱਡ ਦਿੱਤਾ ਹੈ। ਲੱਖਾਂ ਵੋਟਾਂ ਹਾਲੇ ਵੀ ਗਿਣੀਆਂ ਜਾਣੀਆਂ ਹਨ ਪਰ ਆਖ਼ਰੀ ਨਤੀਜਿਆਂ ਤੋਂ ਪਹਿਲਾਂ ਹੀ ਬਾਇਡਨ ਨੂੰ ਕਰੀਬ 7.3 ਕਰੋੜ ਵੋਟਾਂ ਪੈ ਚੁੱਕੀਆਂ ਹਨ। ਪੈਨਸਿਲਵੇਨੀਆ ਵਿਚ ਜੇਕਰ ਬਾਇਡਨ ਜਿੱਤ ਜਾਂਦੇ ਹਨ ਤਾਂ ਟਰੰਪ ਲਈ ਕੋਈ ਮੌਕਾ ਨਹੀਂ ਰਹੇਗਾ। ਪੈਨਸਿਲਵੇਨੀਆ ਵਿਚ ਵੀ ਬਾਇਡਨ ਨੇ ਟਰੰਪ ਨੂੰ ਕਰੀਬ ਛੇ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਪਿੱਛੇ ਛੱਡ ਦਿੱਤਾ ਹੈ। ਵਿਲਮਿੰਗਟਨ ਵਿਚ ਜੋਅ ਬਾਇਡਨ ਦੀ ਰਿਹਾਇਸ਼ ਨੇੜਲੇ ਇਲਾਕੇ ਨੂੰ ‘ਨੋ ਫਲਾਇੰਗ’ ਜ਼ੋਨ ਐਲਾਨ ਦਿੱਤਾ ਗਿਆ ਹੈ।

    ਇਲਾਕੇ ਉਪਰੋਂ ਜਹਾਜ਼ ਨਹੀਂ ਲੰਘ ਸਕਣਗੇ। ਇਸ ਤੋਂ ਇਲਾਵਾ ਸੀਕ੍ਰੇਟ ਸਰਵਿਸ ਨੇ ਆਪਣੇ ਹੋਰ ਏਜੰਟ ਬਾਇਡਨ ਦੀ ਸੁਰੱਖਿਆ ਲਈ ਡੈਲਾਵੇਅਰ ਭੇਜ ਦਿੱਤੇ ਹਨ। ਜੌਰਜੀਆ ਵਿਚ ਵੋਟਾਂ ਦੀ ਮੁੜ ਗਿਣਤੀ ਦੀ ਸੰਭਾਵਨਾ ਬਣ ਗਈ ਹੈ। ਬਾਇਡਨ ਨੇ ਦੋ ਹੋਰ ਸੂਬਿਆਂ- ਐਰੀਜ਼ੋਨਾ ਤੇ ਨੇਵਾਡਾ ਵਿਚ ਵੀ ਬੜ੍ਹਤ ਬਣਾਈ ਹੋਈ ਸੀ। ਜਿੱਤਣ ਲਈ ਦੋਵਾਂ ਵਿਚੋਂ ਇਕ ਉਮੀਦਵਾਰ ਨੂੰ 270 ਇਲੈਕਟੋਰਲ ਕਾਲਜ ਵੋਟਾਂ ਮਿਲਣੀਆਂ ਜ਼ਰੂਰੀ ਹੈ।

    ਸਾਰੇ ਸੂਬਿਆਂ ਵਿਚ ਕੁੱਲ ਇਲੈਕਟੋਰਲ ਵੋਟਾਂ 538 ਹਨ। ਆਖ਼ਰੀ ਨਤੀਜਿਆਂ ਤੋਂ ਪਹਿਲਾਂ ਬਾਇਡਨ ਹਿੱਸੇ 264 ਤੇ ਟਰੰਪ ਹਿੱਸੇ 214 ਵੋਟਾਂ ਆ ਰਹੀਆਂ ਸਨ। ਟਰੰਪ ਦੇ ਸਮਰਥਕਾਂ ਨੇ ਪੈਨਸਿਲਵੇਨੀਆ, ਮਿਸ਼ੀਗਨ, ਜੌਰਜੀਆ ਤੇ ਨੇਵਾਡਾ ਵਿਚ ਅਦਾਲਤਾਂ ਦਾ ਰੁਖ਼ ਕੀਤਾ ਹੈ ਜਦਕਿ ਵਿਸਕੌਨਸਿਨ ਵਿਚ ਮੁੜ ਗਿਣਤੀ ਦੀ ਮੰਗ ਕੀਤੀ ਗਈ ਹੈ।
    Published by:Gurwinder Singh
    First published: