HOME » NEWS » World

ਜਿੱਤ ਤੋਂ ਬਾਅਦ ਬਾਇਡਨ ਨੇ ਕਿਹਾ- 'ਮੈਂ ਦੇਸ਼ ਨੂੰ ਤੋੜਨ ਵਾਲਾ ਨਹੀਂ, ਬਲਕਿ ਜੋੜਨ ਵਾਲਾ ਰਾਸ਼ਟਰਪਤੀ ਬਣਾਂਗਾ'

News18 Punjabi | News18 Punjab
Updated: November 8, 2020, 9:41 AM IST
share image
ਜਿੱਤ ਤੋਂ ਬਾਅਦ ਬਾਇਡਨ ਨੇ ਕਿਹਾ- 'ਮੈਂ ਦੇਸ਼ ਨੂੰ ਤੋੜਨ ਵਾਲਾ ਨਹੀਂ, ਬਲਕਿ ਜੋੜਨ ਵਾਲਾ ਰਾਸ਼ਟਰਪਤੀ ਬਣਾਂਗਾ'
ਜਿੱਤ ਤੋਂ ਬਾਅਦ ਬਾਇਡਨ ਨੇ ਕਿਹਾ- 'ਮੈਂ ਦੇਸ਼ ਨੂੰ ਤੋੜਨ ਵਾਲਾ ਨਹੀਂ, ਬਲਕਿ ਜੋੜਨ ਵਾਲਾ ਰਾਸ਼ਟਰਪਤੀ ਬਣਾਂਗਾ'

  • Share this:
  • Facebook share img
  • Twitter share img
  • Linkedin share img
ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਭਾਵੇਂ ਅਜੇ ਕੁਝ ਸੂਬਿਆਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਨਤੀਜੇ ਆਉਣੇ ਅਜੇ ਬਾਕੀ ਹਨ ਪਰ ਬਾਇਡਨ ਨੂੰ ਬਹੁਮਤ ਮਿਲ ਜਾਣ ਕਰਕੇ ਉਹ ਰਾਸ਼ਟਰਪਤੀ ਚੋਣ ਜਿੱਤ ਗਏ ਹਨ। ਵਾਈਟ ਹਾਊਸ ਵਿੱਚ 20 ਜਨਵਰੀ ਨੂੰ ਬਾਇਡਨ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣਗੇ।

ਇਸ ਜਿੱਤ ਤੋਂ ਬਾਅਦ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਬਾਇਡਨ ਨੇ ਦੇਸ਼ ਨੂੰ ਇਕਜੁੱਟ ਕਰਨ ਦਾ ਸੰਕਲਪ ਲਿਆ ਤੇ ਕਿਹਾ ਕਿ ‘ਹੁਣ ਅਮਰੀਕਾ ਵਿਚ ਜ਼ਖਮਾਂ ਨੂੰ ਭਰਨ ਦਾ ਸਮਾਂ ਆ ਗਿਆ ਹੈ’। ਜੋ ਬਾਇਡਨ ਨੇ ਕਿਹਾ, 'ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੋੜਨ ਵਾਲਾ ਨਹੀਂ ਬਲਕਿ ਜੋੜਨ ਵਾਲਾ ਰਾਸ਼ਟਰਪਤੀ ਬਣਾਂਗਾ।'


ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ, "ਦੇਸ਼ ਦੇ ਲੋਕਾਂ ਨੇ ਸਾਨੂੰ ਸਪੱਸ਼ਟ ਜਿੱਤ ਦਿੱਤੀ ਹੈ।" ਅਸੀਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਹਾਂ, ਜੋ ਬਾਇਡਨ ਨੇ ਡੈਮੋਕ੍ਰੇਟਸ ਅਤੇ ਰਿਪਬਲੀਕਨਜ਼ ਵੱਲੋਂ ਲਾਲ ਅਤੇ ਨੀਲੇ ਰੰਗ ਵਿੱਚ ਰੰਗੇ ਗਏ ਯੂਐਸ ਦੇ ਨਕਸ਼ੇ ਉੱਤੇ ਵੀ ਪ੍ਰਤੀਕਿਰਿਆ ਦਿੱਤੀ।


ਉਨ੍ਹਾਂ ਨੇ ਕਿਹਾ, ‘ਮੈਂ ਅਜਿਹਾ ਰਾਸ਼ਟਰਪਤੀ ਬਣਾਂਗਾ ਜੋ ਲਾਲ ਅਤੇ ਨੀਲੇ ਰੰਗ ਵਿਚ ਰੰਗੇ ਅਮਰੀਕੀ ਸੂਬਿਆਂ ਨੂੰ ਨਹੀਂ ਵੇਖਦਾ, ਬਲਕਿ ਪੂਰੇ ਅਮਰੀਕਾ ਨੂੰ ਵੇਖਦਾ ਹੈ। ਜੋ ਬਾਇਡੇਨ ਨੇ ਵੀ ਆਪਣੇ ਸੰਬੋਧਨ ਵਿੱਚ ਆਪਣੇ ਵਿਰੋਧੀ ਡੋਨਾਲਡ ਟਰੰਪ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ, ‘ਜਿਨ੍ਹਾਂ ਨੇ ਟਰੰਪ ਨੂੰ ਵੋਟ ਦਿੱਤੀ ਸੀ, ਮੈਂ ਤੁਹਾਡੇ ਸਾਰਿਆਂ ਦੀ ਨਿਰਾਸ਼ਾ ਨੂੰ ਸਮਝ ਸਕਦਾ ਹਾਂ। ਆਓ ਇੱਕ ਦੂਜੇ ਨੂੰ ਮੌਕਾ ਦੇਈਏ।
Published by: Gurwinder Singh
First published: November 8, 2020, 9:36 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading