• Home
  • »
  • News
  • »
  • international
  • »
  • AMERICA US SHATTERED GLOBAL RECORD OF DAILY CORONAVIRUS DISEASE AT LEAST 1 3 MILLION INFECTIONS REPORTED

ਫਿਰ ਤਬਾਹੀ ਵੱਲ ਵਧ ਰਿਹੈ ਅਮਰੀਕਾ, ਇਕ ਦਿਨ 'ਚ ਮਿਲੇ 10 ਲੱਖ ਤੋਂ ਵੱਧ ਕੋਰੋਨਾ ਮਰੀਜ਼

ਫਿਰ ਤਬਾਹੀ ਵੱਲ ਵਧ ਰਿਹੈ ਅਮਰੀਕਾ, ਇਕ ਦਿਨ 'ਚ ਮਿਲੇ 10.13 ਲੱਖ ਕੋਰੋਨਾ ਮਰੀਜ਼ (ਫਾਇਲ ਫੋਟੋ)

  • Share this:
    ਕੋਰੋਨਾ ਵਾਇਰਸ ਮਹਾਮਾਰੀ (Coronavirus Pandemic) ਇਕ ਵਾਰ ਫਿਰ ਦੁਨੀਆ ਭਰ ਦੇ ਦੇਸ਼ਾਂ ਵਿਚ ਤਬਾਹੀ ਮਚਾ ਰਹੀ ਹੈ। ਅਮਰੀਕਾ ਵਿਚ ਕੋਰੋਨਾ ਮਾਮਲਿਆਂ (Covid Cases in Anerica) ਨੇ ਇਕ ਵਾਰ ਫਿਰ ਆਪਣੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ।

    ਦੇਸ਼ ਵਿੱਚ ਮਹਾਂਮਾਰੀ  (Covid Cases in Anerica) ਤੋਂ ਬਾਅਦ ਦੂਜੀ ਵਾਰ ਇੱਕ ਦਿਨ ਵਿੱਚ 10 ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ।

    ਸਮਾਚਾਰ ਏਜੰਸੀ ਰਾਇਟਰਸ ਦੇ ਅਨੁਸਾਰ ਸੋਮਵਾਰ ਨੂੰ ਅਮਰੀਕਾ ਵਿਚ 10.13 ਲੱਖ ਨਵੇਂ ਕੋਵਿਡ ਸੰਕਰਮਿਤ ਪਾਏ ਗਏ। ਇਸ ਤੋਂ ਪਹਿਲਾਂ ਪਿਛਲੇ ਹਫਤੇ ਅਮਰੀਕਾ 'ਚ ਪਹਿਲੀ ਵਾਰ 10 ਲੱਖ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵ੍ਹਾਈਟ ਹਾਊਸ ਦੀ ਕੋਰੋਨਾ ਮਹਾਮਾਰੀ ਨਿਗਰਾਨੀ ਟੀਮ ਨਾਲ ਐਮਰਜੈਂਸੀ ਮੀਟਿੰਗ ਕੀਤੀ ਸੀ।

    ਅਮਰੀਕਾ ਵਿਚ ਸੋਮਵਾਰ ਤੱਕ ਕੋਰੋਨਾ ਵਾਇਰਸ ਦੇ ਤਾਜ਼ਾ ਅੰਕੜੇ 6 ਕਰੋੜ ਨੂੰ ਪਾਰ ਕਰ ਗਏ ਹਨ, ਜੋ ਕਿ ਵਿਸ਼ਵਵਿਆਪੀ ਕੋਰੋਨਾ ਸੰਖਿਆ ਦਾ ਲਗਭਗ 20 ਪ੍ਰਤੀਸ਼ਤ ਹੈ। ਅਮਰੀਕਾ ਦੁਨੀਆ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ, ਜਦਕਿ ਭਾਰਤ ਦਾ ਨਾਂ ਦੂਜੇ ਨੰਬਰ 'ਤੇ ਆਉਂਦਾ ਹੈ।

    ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 837,594 ਹੋ ਗਈ ਹੈ। ਇਸ ਤੋਂ ਇਲਾਵਾ ਜੇਕਰ ਟੀਕਾਕਰਨ ਦੀ ਗੱਲ ਕਰੀਏ ਤਾਂ ਅਮਰੀਕਾ ਵਿੱਚ 516,880,436 ਲੋਕ ਟੀਕਾ ਲਗਵਾ ਚੁੱਕੇ ਹਨ।
    Published by:Gurwinder Singh
    First published:
    Advertisement
    Advertisement