ਅਮਰੀਕਾ ਦੇ ਇੱਕ ਕਾਲਜ `ਚ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ। ਇੱਥੋਂ ਦੇ ਸਾਲਟ ਲੇਕ ਸਿਟੀ, ਯੂਟਾ ਦੇ ਵੈਸਟਮਿੰਸਟਰ ਕਾਲਜ `ਚ ਵਿਦਿਆਰਥੀਆਂ ਨੂੰ ਪੋਰਨੋਗ੍ਰਾਫ਼ੀ ਯਾਨਿ ਅਸ਼ਲੀਲ ਫ਼ਿਲਮਾਂ ਬਣਾਉਣ ਦਾ ਕੋਰਸ ਕਰਾਉਣ ਦੀ ਪੇਸ਼ਕਸ਼ ਕਰ ਰਿਹਾ ਹੈ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਕਾਲਜ `ਚ ਬਕਾਇਦਾ ਇਹ ਕੋਰਸ ਚਲਾਇਆ ਜਾ ਰਿਹਾ ਹੈ। ਕਾਲਜ ਪ੍ਰਸ਼ਾਸਨ ਮੁਤਾਬਕ ਇਸ ਕੋਰਸ ਦੀ ਕਲਾਸ ਦੌਰਾਨ ਵਿਦਿਆਰਥੀ ਲੈਕਚਰਾਰ ਨਾਲ ਬੈਠ ਕੇ ਪੋਰਨ ਫ਼ਿਲਮਾਂ ਦੇਖਣਗੇ।
ਕੋਰਸ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੈ: ਵਿਦਿਆਰਥੀ ਅਤੇ ਪ੍ਰੋਫ਼ੈਸਰ ਇਕੱਠੇ ਬੈਠ ਕੇ ਪੋਰਨ ਫ਼ਿਲਮਾਂ ਦੇਖਿਆ ਕਰਨਗੇ, ਇਸ ਤੋਂ ਬਾਅਦ ਇਨ੍ਹਾਂ ਫ਼ਿਲਮਾਂ ਦੇ ਸੀਨਜ਼, ਡਾਇਰੈਕਸ਼ਨ, ਨਸਲ, ਵਰਗ, ਕਲਾਕਾਰਾਂ ਦੇ ਕੰਮ ਉੱਪਰ ਚਰਚਾ ਕੀਤੀ ਜਾਵੇਗੀ।
ਉੱਧਰ ਇਹ ਗੱਲ ਸਾਹਮਣੇ ਆਪਣੇ ਆਉਣ ਤੋਂ ਬਾਅਦ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਕੁੱਝ ਲੋਕਾਂ ਦਾ ਕਹਿਣੈ ਕਿ ਇਹ ਇੱਕ ਨਵੀਂ ਤਰ੍ਹਾਂ ਦਾ ਐਕਸਪੈਰੀਮੈਂਟ ਹੈ, ਜਦਕਿ ਕੁੱਝ ਖੁੱਲ੍ਹ ਕੇ ਸੋਸ਼ਲ ਮੀਡੀਆ `ਤੇ ਇਸ ਕੋਰਸ ਦਾ ਵਿਰੋਧ ਕਰ ਰਹੇ ਹਨ।
ਇੱਕ ਵਿਅਕਤੀ ਨੇ ਟਵਿੱਟਰ `ਤੇ ਲਿਖਿਆ, "ਇਸ ਤਰ੍ਹਾਂ ਦੀਆਂ ਅਸ਼ਲੀਲ ਫ਼ਿਲਮਾਂ ਨੂੰ ਕਲਾ ਅਤੇ ਇਸ `ਚ ਕੰਮ ਕਰ ਰਹੇ ਬੇਸ਼ਰਮ ਲੋਕਾਂ ਨੂੰ ਕਲਾਕਾਰ ਕਹਿਣਾ ਮੈਨੂੰ ਤਾਂ ਸਮਝ ਨਹੀਂ ਲੱਗਦਾ।"
ਇੱਕ ਹੋਰ ਯੂਜ਼ਰ ਨੇ ਲਿਖਿਆ, "ਇਹ ਇੱਕ ਕੂੜਾ ਹੈ, ਤੇ ਹੁਣ ਕਾਲਜ ਕੂੜੇ `ਤੇ ਵੀ ਕੋਰਸ ਕਰਵਾ ਰਿਹਾ ਹੈ।
ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇੱਕ ਕਲਾਸ `ਚ ਵਿਦਿਆਰਥੀਆਂ ਦਾ ਪ੍ਰੋਫ਼ੈਸਰ ਨਾਲ ਪੋਰਨ ਫ਼ਿਲਮ ਦੇਖਣਾ ਆਪਣੇ ਆਪ ਵਿੱਚ ਘਿਨਾਉਣੀ ਚੀਜ਼ ਹੈ।
ਇੱਕ ਹੋਰ ਯੂਜ਼ਰ ਨੇ ਅੱਗੇ ਕਿਹਾ: "ਜਦੋਂ ਸੰਸਾਰ ਵਿੱਚ ਬਹੁਤ ਸਾਰੀਆਂ ਜਾਇਜ਼ ਸਮੱਸਿਆਵਾਂ ਨੂੰ ਹੱਲ ਕੀਤਾ ਜਾਣਾ ਹੈ, ਅਤੇ ਸਿੱਖਣ ਲਈ ਪ੍ਰੇਰਨਾਦਾਇਕ ਚੀਜ਼ਾਂ ਹਨ, ਤਾਂ ਮੈਂ ਹੈਰਾਨ ਹਾਂ ਕਿ ਵੈਸਟਮਿੰਸਟਰ ਦੁਆਰਾ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਰੱਦੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਕਾਲਜ ਪ੍ਰਸ਼ਾਸਨ ਨੇ ਆਪਣਾ ਪੱਖ ਰੱਖਦੇ ਹੋਏ ਇਹ ਬਿਆਨ ਜਾਰੀ ਕੀਤਾ ਕਿ “ਵੈਸਟਮਿੰਸਟਰ ਕਾਲਜ ਕਦੇ-ਕਦਾਈਂ ਸਮਾਜਿਕ ਮੁੱਦਿਆਂ ਦਾ ਵਿਸ਼ਲੇਸ਼ਣ ਕਰਨ ਦੇ ਮੌਕੇ ਵਜੋਂ ਇਸ ਤਰ੍ਹਾਂ ਦੇ ਚੋਣਵੇਂ ਕੋਰਸਾਂ ਦੀ ਪੇਸ਼ਕਸ਼ ਕਰਦਾ ਹੈ।"
"ਇਨ੍ਹਾਂ ਕੋਰਸਾਂ ਦੇ ਵਰਣਨ, ਕੁਝ ਪਾਠਕਾਂ ਲਈ ਚਿੰਤਾਜਨਕ ਹੋਣ ਦੇ ਨਾਲ, ਵਿਦਿਆਰਥੀਆਂ ਨੂੰ ਇਹ ਫੈਸਲਾ ਕਰਨ ਵਿੱਚ ਮਦਦ ਕਰਦੇ ਹਨ ਕਿ ਕੀ ਉਹ ਵਿਵਾਦਪੂਰਨ ਵਿਸ਼ਿਆਂ ਦੀ ਗੰਭੀਰ ਜਾਂਚ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ।"
ਕਾਲਜ ਕੋਰਸ ਦੇ ਵੇਰੇਵੇ ਅਨੁਸਾਰ ਇਸ ਕੋਰਸ ;ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਉਮਰ 21 ਸਾਲ ਹੋਣੀ ਜ਼ਰੂਰੀ ਹੈ। ਇਸ ਕੋਰਸ ਨੂੰ ਅਪਲਾਈ ਕਰਨ ਵਾਲੇ ਵਿਦਿਆਰਥੀ Bedbible.com ਵੈੱਬਸਾਈਟ `ਤੇ ਜਾ ਕੇ ਕੋਰਸ ਕਰਨ ਲਈ ਬੇਨਤੀ ਦੇ ਸਕਦੇ ਹਨ। ਇਸ ਵਿੱਚ ਤੁਸੀਂ ਲਿੰਕ ਤੇ ਕਲਿੱਕ ਕਰਕੇ ਆਪਣੇ ਨਾਂ, ਈਮੇਲ ਤੇ ਹੋਰ ਵੇਰਵੇ ਭਰਨੇ ਹੋਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: College, Pornography, Students, USA