ਸਿੱਖ ਟੈਕਸੀ ਡਰਾਈਵਰ 'ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਅਮਰੀਕੀ ਨੂੰ ਹੋਈ ਜੇਲ੍ਹ...


Updated: December 20, 2018, 7:45 AM IST
ਸਿੱਖ ਟੈਕਸੀ ਡਰਾਈਵਰ 'ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਅਮਰੀਕੀ ਨੂੰ ਹੋਈ ਜੇਲ੍ਹ...
ਸਿੱਖ ਟੈਕਸੀ ਡਰਾਈਵਰ 'ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਅਮਰੀਕੀ ਨੂੰ ਹੋਈ ਜੇਲ੍ਹ...

Updated: December 20, 2018, 7:45 AM IST
ਸਿੱਖ ਟੈਕਸੀ ਡਰਾਈਵਰ 'ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਅਮਰੀਕੀ ਨੂੰ ਜੇਲ੍ਹ ਦੀ ਸਜ਼ਾ ਹੋਈ ਹੈ। ਇਹ ਮਾਮਲਾ ਪਿਛਲ਼ੇ ਸਾਲ ਦਾ ਹੈ, ਜਦੋਂ ਸਿਆਟਲ ਵਿੱਚ 53 ਸਾਲ ਦੇ ਇਕ ਸਿੱਖ ਡਰਾਈਵਰ ਉੱਤੇ ਹਮਲਾ ਕਰ ਦਿੱਤਾ ਸੀ। ਇਸ ਸਬੰਧੀ ਅਦਾਲਤ ਨੇ ਡਰਾਈਵਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 15 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ।

ਅਮਰੀਕਾ 'ਚ ਸਿੱਖਾਂ ਦੇ ਅਧਿਕਾਰ ਲਈ ਲੜਨ ਵਾਲੀ ਸੰਸਥਾ 'ਦ ਸਿੱਖ ਕੁਲੀਸ਼ਨ' ਮੁਤਾਬਕ ਦਸੰਬਰ 2017 'ਚ ਰੋਰੀ ਬੈਂਸਨ ਨੇ ਸਿੱਖ ਡਰਾਈਵਰ ਸਵਰਨ ਸਿੰਘ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਸੀ। ਬੈਂਸਨ ਨੂੰ ਪਿਛਲੇ ਸ਼ੁੱਕਰਵਾਰ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ।

ਸਵਰਨ ਸਿੰਘ 'ਤੇ ਇਹ ਹਮਲਾ ਉਸ ਸਮੇਂ ਕੀਤਾ ਗਿਆ ਸੀ ਜਦੋਂ ਉਨ੍ਹਾਂ ਨੇ ਬੈਂਸਨ ਅਤੇ ਉਸ ਦੀ ਮਾਂ ਨੂੰ ਛੱਡਣ ਲਈ ਇਕ ਅਪਾਰਟਮੈਂਟ ਦੇ ਬਾਹਰ ਆਪਣੀ ਗੱਡੀ ਖੜ੍ਹੀ ਕੀਤੀ ਸੀ। ਬੈਂਸਨ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ 'ਤੇ ਬੈਠਾ ਸੀ।

ਬੈਂਸਨ ਨੇ ਗੱਡੀ ਸਾਫ਼ ਕਰਨ ਲਈ ਰੱਖੇ ਗਏ ਕੱਪੜੇ ਨਾਲ ਸਿੰਘ ਦਾ ਮੂੰਹ ਦਬਾਉਣ ਦੀ ਕੋਸ਼ਿਸ਼ ਕੀਤੀ। ਸਿੰਘ ਕਿਸੇ ਤਰ੍ਹਾਂ ਗੱਡੀ ਤੋਂ ਬਾਹਰ ਨਿਕਲੇ ਤਾਂ ਬੈਂਸਨ ਨੇ ਆਪਣੇ ਬੈਗ 'ਚੋਂ ਹਥੌੜਾ ਕੱਢ ਕੇ ਉਨ੍ਹਾਂ ਦਾ ਪਿੱਛਾ ਕੀਤਾ। ਉਸ ਨੇ ਸਿੰਘ ਦੇ ਸਿਰ 'ਤੇ ਕਈ ਹਮਲੇ ਕੀਤੇ ਸਨ। ਇਸ ਹਮਲੇ 'ਚ ਸਿੰਘ ਨੂੰ ਸੱਟਾਂ ਲੱਗੀਆਂ ਸਨ। ਘਟਨਾ ਦੇ ਤੁਰੰਤ ਬਾਅਦ ਬੈਂਸਨ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਸੀ।
First published: December 20, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ