Home /News /international /

ਪਾਕਿਸਤਾਨੀ ਪੱਤਰਕਾਰ ਉਤੇ ਭੜਕੇ ਟਰੰਪ, ਇਮਰਾਨ ਦੇ ਸਾਹਮਣੇ ਕੀਤੀ ਬੇਇੱਜ਼ਤੀ

ਪਾਕਿਸਤਾਨੀ ਪੱਤਰਕਾਰ ਉਤੇ ਭੜਕੇ ਟਰੰਪ, ਇਮਰਾਨ ਦੇ ਸਾਹਮਣੇ ਕੀਤੀ ਬੇਇੱਜ਼ਤੀ

 • Share this:

  ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ ਸੰਮੇਲਨ ਵਿਚ ਭਾਗ ਲੈਣ ਲਈ ਦੁਨੀਆਂ ਭਰ ਤੋਂ ਨੇਤਾ ਨਿਊਯਾਰਕ ਵਿਚ ਹਨ। ਅਮਰੀਕਾ ਦੇ ਹਿਊਸਟਨ ਵਿਚ ਐਤਵਾਰ ਨੂੰ ਹਾਉਡੀ ਮੋਦੀ ਪ੍ਰੋਗਰਾਮ ਵਿਚ ਦੁਨੀਆਂ ਨੇ ਪੀਐਮ ਮੋਦੀ ਅਤੇ ਡੋਨਾਲਡ ਟਰੰਪ ਦੀ ਜੁਗਲਬੰਦੀ ਦੇਖੀ ਸੀ। ਇਸ ਤੋਂ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਦੋਵੇਂ ਨੇਤਾ ਇਕ ਪ੍ਰੈਸ ਕਾਨਫਰੰਸ ਵਿਚ ਪਹੁੰਚੇ, ਇਥੇ ਟਰੰਪ ਨੇ ਇਕ ਪਾਕਿਸਤਾਨੀ ਪੱਤਰਕਾਰ ਦੀ ਸ਼ਰੇਆਮ ਬੇਇਜ਼ਤੀ ਕਰ ਦਿੱਤੀ।


  ਦਰਅਸਲ ਇੱਥੇ ਇਕ ਪੱਤਰਕਾਰ ਨੇ ਟਰੰਪ ਤੋਂ ਕਸ਼ਮੀਰ ਮੁੱਦੇ ਬਾਰੇ ਸਵਾਲ ਪੁੱਛ ਲਿਆ। ਪਾਕਿਸਤਾਨੀ ਪੱਤਰਕਾਰ ਨੇ ਡੋਨਾਲਡ ਟਰੰਪ ਨੂੰ ਕਿਹਾ ਕਸ਼ਮੀਰ ਵਿਚ 50 ਦਿਨਾਂ ਤੋਂ ਇੰਟਰਨੈਟ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਬੰਦ ਹੈ। ਡੋਨਾਲਡ ਟਰੰਪ ਨੇ ਪਾਕਿਸਤਾਨੀ ਪੱਤਰਕਾਰ ਨੂੰ ਪੁਛਿਆ ਕੀ ਉਹ ਪਾਕਿਸਤਾਨੀ ਪ੍ਰਤੀਨਿਧੀਮੰਡਲ ਦਾ ਹਿੱਸਾ ਹੈ? ਫੇਰ ਉਨ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਪੁੱਛਿਆ ਤੁਸੀਂ ਅਜਿਹੇ ਪੱਤਰਕਾਰ ਕਿੱਥੋਂ ਲੱਭ ਕੇ ਲਿਆਉਂਦੇ ਹੋ? ਟਰੰਪ ਦੀ ਇਸ ਗੱਲ ਉਤੇ ਇਮਰਾਨ ਵੀ ਚੁੱਪ ਹੋ ਗਏ।
  ਇਸ ਤੋਂ ਪਹਿਲਾਂ ਡੋਨਾਲਡ ਟਰੰਪ (Donald Trump) ਨੇ ਪਾਕਿਸਤਾਨ ਨੂੰ ਸਪੱਸ਼ਟ ਕਰ ਦਿੱਤਾ ਸੀ ਉਹ ਕਸ਼ਮੀਰ ਮੁੱਦੇ ਉਪਰ ਤਾਂ ਹੀ ਕੁਝ ਕਹਿ ਸਕਦੇ ਹਨ ਜਦੋਂ ਦੋਵੇਂ ਦੇਸ਼ ਤਿਆਰ ਹੋਣ। ਉਨ੍ਹਾਂ ਨੇ ਇਮਰਾਨ ਖਾਨ ਦੇ ਸਾਹਮਣੇ ਪੀਐਮ ਮੋਦੀ ਦੀ ਤਾਰੀਫ ਵੀ ਕੀਤੀ।

  First published:

  Tags: Imran Khan, Pakistan