ਮੰਗਲਵਾਰ ਨੂੰ ਜਾਪਾਨ 'ਚ ਭੂਚਾਲ ਆਇਆ ਹੈ ਜਿਸ ਨਾਲ ਹੋਕਾਈਡੋ ਟਾਪੂ ਭੂਚਾਲ ਨਾਲ ਹਿੱਲ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਮੰਗਲਵਾਰ ਦੁਪਹਿਰ 14:48 'ਤੇ 6.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਆਉਣ ਤੋਂ ਬਾਅਦ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ।
ਜ਼ਿਕਰਯੋਗ ਹੈ ਕਿ ਹੋਕਾਈਡੋ ਜਾਪਾਨ ਦਾ ਦੂਜਾ ਸਭ ਤੋਂ ਵੱਡਾ ਟਾਪੂ ਹੈ ਇਸ ਟਾਪੂ ਉੱਤੇ ਲੱਖਾਂ ਲੋਕ ਰਹਿੰਦੇ ਹਨ। ਜਾਪਾਨ ਦੀ ਮੌਸਮ ਵਿਿਗਆਨ ਏਜੰਸੀ ਦੇ ਮੁਤਾਬਕ ਇਹ ਅਜਿਹਾ ਇਲਾਕਾ ਹੈ ਜਿੱਥੇ ਸਾਰਾ ਸਾਲ ਭੂਚਾਲ ਆਉਂਦੇ ਹੀ ਰਹਿੰਦੇ ਹਨ। ਪਰ ਰਿਕਟਰ ਪੈਮਾਨੇ 'ਤੇ ਇਨ੍ਹਾਂ ਦੀ ਤੀਬਰਤਾ ਜ਼ਿਆਦਾ ਹੋਣ 'ਤੇ ਇਹ ਭੂਚਾਲ ਕਾਫੀ ਖਤਰਨਾਕ ਸਾਬਤ ਹੁੰਦੇ ਹਨ। ਹੋਕਾਈਡੋ ਦੀ ਇੱਕ ਖਾਸ ਗੱਲ ਇਹ ਹੈ ਕਿ ਇੱਥੇ ਬਹੁਤ ਠੰਡ ਹੁੰਦੀ ਹੈ। ਇਨ੍ਹਾਂ ਦਿਨਾਂ 'ਚ ਵੀ ਇੱਥੇ ਬਰਫੀਲਾ ਮਾਹੌਲ ਹੈ ਅਤੇ ਪਹਾੜਾਂ 'ਤੇ ਧੁੰਦ ਪੈਣ ਕਾਰਨ ਇਹ ਸਾਫ ਨਜ਼ਰ ਨਹੀਂ ਆਉਂਦੇ।
ਦਰਅਸਲ Data.jma.go.jp ਦੀ ਰਿਪੋਰਟ ਮੁਤਾਬਕ ਮੰਗਲਵਾਰ ਸ਼ਾਮ ਨੂੰ ਆਏ ਭੂਚਾਲ ਦਾ ਕੇਂਦਰ ਅਓਮੋਰੀ ਪ੍ਰੀਫੈਕਚਰ ਦੇ ਪੂਰਬੀ ਤੱਟ ਨੇੜੇ ਸੀ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਇੱਥੋਂ ਦੇ ਪੱਛਮੀ ਸ਼ਿਜ਼ੁਓਕਾ ਸੂਬੇ 'ਚ ਭੂਚਾਲ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.3 ਰਿਕਾਰਡ ਕੀਤੀ ਗਈ ਸੀ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਵੀ ਹੋਕਾਈਡੋ 'ਚ 6.1 ਤੀਬਰਤਾ ਦਾ ਭੂਚਾਲ ਆਇਆ ਸੀ, ਇਸ ਭੂਚਾਲ ਦੇ ਨਾਲ ਭਾਰੀ ਨੁਕਸਾਨ ਹੋਇਆ ਸੀ। ਪਹਾੜ ਡਿੱਗਣ ਕਾਰਨ ਹਾਈਵੇ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਸੀ ਅਤੇ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ। ਹਾਲਾਂਕਿ ਮੰਗਲਵਾਰ, 28 ਮਾਰਚ ਬਾਅਦ ਦੁਪਹਿਰ ਨੂੰ ਆਏ ਭੂਚਾਲ ਕਾਰਨ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Earthquake, Foreign news, International News, Japan news