Home /News /international /

ਹਿਜਾਬ ਨੂੰ ਲੈ ਕੇ ਸਾਹਮਣੇ ਆਇਆ ਮਿਸਰ ਦੇ ਸਾਬਕਾ ਰਾਸ਼ਟਰਪਤੀ ਦਾ ਪੁਰਾਣਾ ਵੀਡੀਓ

ਹਿਜਾਬ ਨੂੰ ਲੈ ਕੇ ਸਾਹਮਣੇ ਆਇਆ ਮਿਸਰ ਦੇ ਸਾਬਕਾ ਰਾਸ਼ਟਰਪਤੀ ਦਾ ਪੁਰਾਣਾ ਵੀਡੀਓ

ਹਿਜਾਬ ਨੂੰ ਲੈ ਕੇ ਸਾਹਮਣੇ ਆਇਆ ਮਿਸਰ ਦੇ ਸਾਬਕਾ ਰਾਸ਼ਟਰਪਤੀ ਦਾ ਪੁਰਾਣਾ ਵੀਡੀਓ

ਹਿਜਾਬ ਨੂੰ ਲੈ ਕੇ ਸਾਹਮਣੇ ਆਇਆ ਮਿਸਰ ਦੇ ਸਾਬਕਾ ਰਾਸ਼ਟਰਪਤੀ ਦਾ ਪੁਰਾਣਾ ਵੀਡੀਓ

ਹਿਜਾਬ ਨੂੰ ਲੈ ਕੇ ਈਰਾਨ ਵਿੱਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਰਹੇ ਹਨ ਅਤੇ ਇਸ ਦੌਰਾਨ ਈਰਾਨ ਦੇ ਸਾਬਕਾ ਰਾਸ਼ਟਰਪਤੀ ਗਮਾਲ ਅਬਦੇਲ ਨਸੀਰ ਦਾ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਕਾਫੀ ਚਰਚਾ ਛਿੜੀ ਹੋਈ ਹੈ। ਇਹ ਵੀਡੀਓ ਕਾਫੀ ਪੁਰਾਣੀ ਹੈ ਅਤੇ ਹਿਜਾਬ ਨੂੰ ਲੈ ਕੇ ਬਿਆਨ ਇਸ ਪ੍ਰਦਰਸ਼ਨ ਦੇ ਬਿਲਕੁਲ ਉਲਟ ਚਲ ਰਹੀ ਹੈ।

ਹੋਰ ਪੜ੍ਹੋ ...
  • Share this:

    ਈ ਸਵਿਦਿਓ ਨੂੰ ਇੱਕ ਪੱਤਰਕਾਰ ਸੀਮਸ ਮਲਕਾਫ਼ਜ਼ਾਲੀ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ ਅਤੇ ਹੁਣ ਤੱਕ ਇਸਨੂੰ 765K ਵਿਊਜ਼ ਮਿਲ ਚੁੱਕੇ ਹਨ।

    ਆਓ ਜਾਣੀਏ ਇਸ ਵੀਡੀਓ ਵਿੱਚ ਕੀ ਹੈ ਖਾਸ:

    ਦਰਅਸਲ ਇਹ ਵੀਡੀਓ ਈਰਾਨ ਦੇ ਸਾਬਕਾ ਰਾਸ਼ਟਰਪਤੀ ਗਮਾਲ ਅਬਦੇਲ ਨਸੀਰ ਅਤੇ 1953 ਵਿੱਚ ਮੁਸਲਿਮ ਬ੍ਰਦਰਹੁੱਡ ਦੇ ਮੁਖੀ ਹਸਨ ਅਲ-ਹੁਦੈਬੀ ਵਿਚਲੀ ਗੱਲਬਾਤ ਹੈ। ਜਿਸ ਵਿੱਚ ਹਸਨ ਅਲ-ਹੁਦੈਬੀ ਨੇ ਰਾਸ਼ਟਰਪਤੀ ਨੂੰ ਔਰਤਾਂ ਲਈ ਹਿਜਾਬ ਪਹਿਨਣਾ ਲਾਜ਼ਮੀ ਬਣਾਉਣ ਬਾਰੇ ਕਿਹਾ ਸੀ। ਪਰ ਰਾਸ਼ਟਰਪਤੀ ਨੇ ਇਸਦਾ ਅਜਿਹਾ ਜਵਾਬ ਦਿੱਤਾ ਕਿ ਹਰ ਕੋਈ ਉਸਦੀ ਤਾਰੀਫ਼ ਕਰ ਰਿਹਾ ਹੈ।

    ਤੁਹਾਨੂੰ ਦੱਸ ਦੇਈਏ ਕਿ ਇਹ ਸਾਰਾ ਮਾਮਲਾ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਹੋਈ ਇੱਕ ਔਰਤ ਦੀ ਮੌਤ ਤੋਂ ਬਾਅਦ ਹੋਰ ਤੂਲ ਫੜ ਗਿਆ ਹੈ। ਇਹ ਔਰਤ ਪੁਲਿਸ ਹਿਰਾਸਤ ਵਿੱਚ ਸੀ ਅਤੇ ਮਿਲੀ ਜਾਣਕਾਰੀ ਮੁਤਾਬਿਕ 22 ਸਾਲਾ ਇਸ ਔਰਤ ਦਾ ਨਾਮ ਮਹਸਾ ਅਮੀਨੀ ਦੱਸਿਆ ਜਾ ਰਿਹਾ ਹੈ। ਇਸ ਘਟਨਾ ਕਾਰਨ ਵਿਆਪਕ ਪੱਧਰ 'ਤੇ ਰੋਸ ਪੈਦਾ ਹੋ ਗਿਆ ਹੈ। ਦਿ ਇੰਡੀਪੈਂਡੈਂਟ ਦੀ ਰਿਪੋਰਟ ਅਨੁਸਾਰ, ਕੁਝ ਔਰਤਾਂ ਮਰਦਾਂ ਵਾਂਗ ਕੱਪੜੇ ਵੀ ਪਾ ਰਹੀਆਂ ਹਨ। ਵਧਦੇ ਗੁੱਸੇ ਦੇ ਵਿਚਕਾਰ ਈਰਾਨੀ ਔਰਤਾਂ ਦੇ ਵਿਰੋਧ ਪ੍ਰਦਰਸ਼ਨ ਦੀਆਂ ਵੀਡੀਓਜ਼ ਫੈਲ ਰਹੀਆਂ ਹਨ।

    ਪੁਲਿਸ ਨੂੰ ਮਹਸਾ ਅਮੀਨੀ ਦੇ ਜ਼ੱਦੀ ਸ਼ਹਿਰ ਵਿਖੇ ਅੱਥਰੂ ਗੈਸ ਦੇ ਗੋਲੇ ਚਲਾਉਂਦੇ ਹੋਏ ਦੇਖਿਆ ਗਿਆ ਹੈ।

    ਇਸ ਵੀਡੀਓ ਦੇ ਕੈਪਸ਼ਨ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਹੈ “ਮੈਂ ਹਾਲ ਹੀ ਵਿੱਚ ਉਸਦੇ ਬਹੁਤ ਸਾਰੇ ਭਾਸ਼ਣਾਂ ਨੂੰ ਦੇਖਿਆ ਹੈ ਅਤੇ ਉਹ ਹਰ ਵਾਰ ਮੈਨੂੰ ਹਸਾਉਂਦਾ ਹੈ। ਮੈਨੂੰ ਨਹੀਂ ਪਤਾ ਕਿ ਅੰਗਰੇਜ਼ੀ ਵਿੱਚ ਓਨਾ ਹਾਸਾ ਆਓਂਦਾ ਹੈ ਕਿ ਨਹੀਂ ਪਰ ਇਹ ਆਦਮੀ ਨਾ ਸਿਰਫ਼ ਬਹੁਤ ਸਾਰੇ ਮਿਸਰੀ ਲੋਕਾਂ ਲਈ ਇੱਕ ਹੀਰੋ ਸੀ, ਸਗੋਂ ਇੱਕ ਵਧੀਆ ਵਿਅਕਤੀ ਵੀ ਸੀ।"

    ਇੱਕ ਹੋਰ ਟਵੀਟਰ ਯੂਜ਼ਰ ਨੇ ਲਿਖਿਆ, "ਇਹ ਸੁਣਨ ਯੋਗ ਹੈ।"

    Published by:Sarafraz Singh
    First published:

    Tags: Hijab, Twitter, Viral video