Home /News /international /

ਤਾਲਿਬਾਨ ਸ਼ਾਸਨ ਦਾ ਇੱਕ ਹੋਰ ਤਾਨਾਸ਼ਾਹੀ ਫੁਰਮਾਨ, ਔਰਤਾਂ ਦੇ NGO ‘ਚ ਕੰਮ ਕਰਨ 'ਤੇ ਲਾਈ ਪਾਬੰਦੀ

ਤਾਲਿਬਾਨ ਸ਼ਾਸਨ ਦਾ ਇੱਕ ਹੋਰ ਤਾਨਾਸ਼ਾਹੀ ਫੁਰਮਾਨ, ਔਰਤਾਂ ਦੇ NGO ‘ਚ ਕੰਮ ਕਰਨ 'ਤੇ ਲਾਈ ਪਾਬੰਦੀ

ਤਾਲਿਬਾਨ ਸ਼ਾਸਨ ਦਾ ਇੱਕ ਹੋਰ ਤਾਨਾਸ਼ਾਹੀ ਫੁਰਮਾਨ, ਔਰਤਾਂ ਦੇ NGO ‘ਚ ਕੰਮ ਕਰਨ 'ਤੇ ਲਾਈ ਪਾਬੰਦੀ (ਸੰਕੇਤਿਕ ਤਸਵੀਰ)

ਤਾਲਿਬਾਨ ਸ਼ਾਸਨ ਦਾ ਇੱਕ ਹੋਰ ਤਾਨਾਸ਼ਾਹੀ ਫੁਰਮਾਨ, ਔਰਤਾਂ ਦੇ NGO ‘ਚ ਕੰਮ ਕਰਨ 'ਤੇ ਲਾਈ ਪਾਬੰਦੀ (ਸੰਕੇਤਿਕ ਤਸਵੀਰ)

ਅਫਗਾਨਿਸਤਾਨ ਦੀ TOLOnews ਏਜੰਸੀ ਦੀ ਰਿਪੋਰਟ ਅਨੁਸਾਰ  ਤਾਲਿਬਾਨ ਦੀ ਅਗਵਾਈ ਵਾਲੀ ਆਰਥਿਕਤਾ ਮੰਤਰਾਲੇ ਨੇ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਸਥਾਵਾਂ ਨੂੰ ਅਗਲੀ ਘੋਸ਼ਣਾ ਤੱਕ ਮਹਿਲਾ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ਹੈ।

  • Share this:

ਕਾਬੁਲ: ਅਫਗਾਨਿਸਤਾਨ ਸ਼ਾਸਨ ਨੇ ਔਰਤਾਂ ਦੀ ਆਜ਼ਾਦੀ 'ਤੇ ਇੱਕ ਹੋਰ ਰੋਕ ਲਾਉਂਦਿਆਂ ਨਵਾਂ ਫੁਰਮਾਨ ਜਾਰੀ ਕੀਤਾਹੈ। ਤਾਲਿਬਾਨ ਸ਼ਾਸਨ ਨੇ ਦੇਸ਼ ਵਿੱਚ ਮਹਿਲਾ ਕਰਮਚਾਰੀਆਂ ਨੂੰ ਸਾਰੀਆਂ ਸਥਾਨਕ ਅਤੇ ਵਿਦੇਸ਼ੀ ਗੈਰ-ਸਰਕਾਰੀ ਸੰਸਥਾਵਾਂ (NGO) ਵਿੱਚ ਕੰਮ 'ਤੇ ਆਉਣ ਤੋਂ ਰੋਕਣ ਦੇ ਹੁਕਮ ਦਿੱਤੇ ਹਨ। ਅਫਗਾਨਿਸਤਾਨ ਦੀ TOLOnews ਏਜੰਸੀ ਦੀ ਰਿਪੋਰਟ ਅਨੁਸਾਰ  ਤਾਲਿਬਾਨ ਦੀ ਅਗਵਾਈ ਵਾਲੀ ਆਰਥਿਕਤਾ ਮੰਤਰਾਲੇ ਨੇ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਸਥਾਵਾਂ ਨੂੰ ਅਗਲੀ ਘੋਸ਼ਣਾ ਤੱਕ ਮਹਿਲਾ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ਹੈ।

ਟੋਲੋ ਨਿਊਜ਼ ਨੇ ਤਾਲਿਬਾਨ ਦੇ ਬੁਲਾਰੇ ਅਬਦੁਲ ਰਹਿਮਾਨ ਹਬੀਬ ਦਾ ਹਵਾਲਾ ਦਿੰਦੇ ਕਿਹਾ ਕਿ ਇਸਲਾਮਿਕ ਸੰਗਠਨ ਦੇ ਆਰਥਿਕ ਮੰਤਰਾਲਾ (MOE) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸੰਗਠਨ, ਜਿਸ ਨੂੰ MOE ਤੋਂ ਲਾਇਸੈਂਸ ਮਿਲਿਆ ਹੈ, ਜੇਕਰ ਉਹ ਹੁਕਮਾਂ ਨੂੰ ਨਹੀਂ ਮੰਨਦੇ ਤਾਂ ਉਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਤਾਲਿਬਾਨ ਨੇ ਦੇਸ਼ ਭਰ ਦੀਆਂ ਵਿਦਿਆਰਥਣਾਂ ਲਈ ਯੂਨੀਵਰਸਿਟੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ।  ਇਸ ਦੇ ਨਾਲ ਹੀ ਇਹ ਵੀ ਹੁਕਮ ਦਿੱਤੇ ਹਨ ਕਿ ਸਾਰੇ ਗੈਰ-ਸਰਕਾਰ ਸੰਗਠਨਾਂ (NGO) ਮਹਿਲਾ ਕਰਮਚਾਰੀਆਂ ਦੀ ਭਰਤੀ ਨਹੀਂ ਕਰੇਗਾ।

ਕਾਬਲੇਗੌਰ ਹੈ ਕਿ ਅੱਜ ਅਫਗਾਨਿਸਤਾਨ ਵਿੱਚ ਯੂਨੀਵਰਸਿਟੀਆਂ ਵਿੱਚ ਔਰਤਾਂ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਦੇ ਤਾਲਿਬਾਨ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੀਆਂ ਵਿਦਿਆਰਥਣਾਂ 'ਤੇ ਪਾਣੀ ਦੀ ਤੋਪ ਦੀ ਵਰਤੋਂ ਕੀਤੀ ਗਈ ਹੈ। ਵਿਦਿਆਰਥਣਾਂ 'ਤੇ ਪਾਣੀ ਪਾਉਣ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਦੋਂ ਤੋਂ ਸਿੱਖਿਆ 'ਤੇ ਪਾਬੰਦੀ ਲੱਗੀ ਹੈ, ਅਫਗਾਨਿਸਤਾਨ ਦੀਆਂ ਔਰਤਾਂ ਆਪਣੇ ਹੱਕਾਂ ਲਈ ਬੁਲੰਦ ਕਰ ਰਹੀਆਂ ਹਨ।

ਇਸ ਤੋਂ ਪਹਿਲਾਂ ਔਰਤਾਂ ਦੇ ਇੱਕ ਛੋਟੇ ਸਮੂਹ ਨੇ ਵੀ ਤਾਲਿਬਾਨ ਦੇ ਫ਼ੈਸਲੇ ਖ਼ਿਲਾਫ਼ ਕਾਬੁਲ ਵਿੱਚ ਪ੍ਰਦਰਸ਼ਨ ਕੀਤਾ ਸੀ। ਹਿਜਾਬ ਅਤੇ ਮਾਸਕ ਪਹਿਨੇ ਦੋ ਦਰਜਨ ਦੇ ਕਰੀਬ ਕੁੜੀਆਂ ਨੇ ਤਾਲਿਬਾਨ ਸ਼ਾਸਨ ਦੇ ਫੈਸਲੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸੜਕਾਂ 'ਤੇ ਮਾਰਚ ਕੀਤਾ ਗਿਆ।

Published by:Ashish Sharma
First published:

Tags: Afghanistan, Taliban, Working Women