• Home
  • »
  • News
  • »
  • international
  • »
  • ANOTHER TALIBAN DECREE ISSUED IN AFGHANISTAN OPIUM CULTIVATION WILL BE BANNED NODTG TRANSPG

ਅਸਮਾਨੀ ਚੜ੍ਹੇ ਅਫ਼ੀਮ ਦੇ ਰੇਟ, ਅਫ਼ਗ਼ਾਨਿਸਤਾਨ 'ਚ ਲੱਗੀ ਅਫ਼ੀਮ ਦੀ ਕਾਸ਼ਤ 'ਤੇ ਪਾਬੰਦੀ

ਤਾਲਿਬਾਨ(Taliban) ਨੇ ਅਫਗਾਨਿਸਤਾਨ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਫ਼ਰਮਾਨ ਦਿੱਤਾ ਹੈ ਕਿ ਉਨ੍ਹਾਂ ਨੂੰ ਹੁਣ ਅਫੀਮ ( Opium ) ਦੀ ਖੇਤੀ ਨਹੀਂ ਕਰਨੀ ਚਾਹੀਦੀ, ਕਿਉਂਕਿ ਦੇਸ਼ ਵਿੱਚ ਇਸ 'ਤੇ ਪਾਬੰਦੀ ਲਗਾਈ ਜਾ ਰਹੀ ਹੈ।

ਨੰਗਰਹਾਰ ਸੂਬੇ ਦਾ ਇੱਕ ਕਿਸਾਨ ਅਫੀਮ ਦੇ ਪੈਕੇਜ ਦਿਖਾਉਂਦਾ ਹੋਇਆ (file image-AFP)

ਨੰਗਰਹਾਰ ਸੂਬੇ ਦਾ ਇੱਕ ਕਿਸਾਨ ਅਫੀਮ ਦੇ ਪੈਕੇਜ ਦਿਖਾਉਂਦਾ ਹੋਇਆ (file image-AFP)

  • Share this:
    ਕਾਬੁਲ : ਅਫਗਾਨਿਸਤਾਨ(Afghanistan) 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ (Taliban) ਦੇਸ਼ ਵਿੱਚ ਬਹੁਤ ਸਾਰੇ ਬਦਲਾਅ ਲਿਆ ਰਿਹਾ ਹੈ। ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਣੀ ਸ਼ੁਰੂ ਹੋ ਗਈ ਹੈ। ਇਸ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਇਹ ਹੈ ਕਿ ਹੁਣ ਅਫਗਾਨਿਸਤਾਨ ਵਿੱਚ ਅਫੀਮ ਦੀ ਕਾਸ਼ਤ (cultivation of Opium) ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤਾਲਿਬਾਨ ਨੇ ਅਫਗਾਨਿਸਤਾਨ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਅਫੀਮ (opium) ਦੀ ਖੇਤੀ ਨਹੀਂ ਕਰਨੀ ਚਾਹੀਦੀ, ਕਿਉਂਕਿ ਦੇਸ਼ ਵਿੱਚ ਇਸ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਵਾਲ ਸਟਰੀਟ ਜਰਨਲ ਦੀ ਖ਼ਬਰ ਅਨੁਸਾਰ ਕੰਧਾਰ ਅਤੇ ਆਲੇ ਦੁਆਲੇ ਦੇ ਖੇਤਰ ਵਿੱਚ ਸਭ ਤੋਂ ਵੱਧ ਅਫੀਮ ਦੀ ਕਾਸ਼ਤ ਹੁੰਦੀ ਹੈ, ਜਿੱਥੇ ਹੁਣ ਕਿਸਾਨਾਂ(farmers) ਨੂੰ ਇਸ ਨੂੰ ਰੋਕਣ ਲਈ ਕਿਹਾ ਗਿਆ ਹੈ।

    ਤਾਲਿਬਾਨ ਦੇ ਇਸ ਫ਼ਰਮਾਨ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ, ਅਫਗਾਨ ਬਾਜ਼ਾਰ ਵਿੱਚ ਅਫੀਮ ਦੀ ਦਰ ਵਧੀ ਹੈ। ਕਿਉਂਕਿ ਲੋਕ ਜਾਣਦੇ ਹਨ ਕਿ ਅਫੀਮ ਦਾ ਭਵਿੱਖ ਨਿਸ਼ਚਤ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਤਾਲਿਬਾਨ ਦੇ ਰਾਜ ਵਿੱਚ ਨਸ਼ਿਆਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

    ਅਫੀਮ ਦੀ ਕੀਮਤ 200 ਡਾਲਰ ਪ੍ਰਤੀ ਕਿਲੋ ਤੱਕ ਪਹੁੰਚ ਗਈ

    ਜਾਣਕਾਰੀ ਅਨੁਸਾਰ ਤਾਲਿਬਾਨ ਦੇ ਇਸ ਫ਼ਰਮਾਨ ਤੋਂ ਬਾਅਦ ਅਫੀਮ ਦੀ ਕੀਮਤ 70 ਡਾਲਰ ਪ੍ਰਤੀ ਕਿਲੋ ਤੋਂ ਸਿੱਧਾ 200 ਡਾਲਰ ਪ੍ਰਤੀ ਕਿਲੋ ਹੋ ਗਈ ਹੈ। ਤਾਲਿਬਾਨ ਦਾ ਇਹ ਫੈਸਲਾ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਲੰਮੇ ਸਮੇਂ ਤੋਂ ਇਹ ਖੁਦ ਇਸ ਕਾਰੋਬਾਰ ਦਾ ਸਭ ਤੋਂ ਵੱਡਾ ਹਿੱਸੇਦਾਰ ਰਿਹਾ ਹੈ। ਅਫਗਾਨਿਸਤਾਨ ਦੇ ਵੱਖ -ਵੱਖ ਹਿੱਸਿਆਂ ਵਿੱਚ ਅਫੀਮ ਦੀ ਕਾਸ਼ਤ ਤਾਲਿਬਾਨ ਦੁਆਰਾ ਇਕੱਠੀ ਕੀਤੀ ਗਈ ਸੀ, ਜੋ ਕਿ ਤਾਲਿਬਾਨ ਦੀ ਆਮਦਨ ਦਾ ਇੱਕ ਵੱਡਾ ਸਰੋਤ ਸੀ।

    ਲੋਕ ਤਾਲਿਬਾਨ ਦੇ ਇਸ ਫੈਸਲੇ ਤੋਂ ਨਾਰਾਜ਼ ਹਨ

    ਲੋਕ ਤਾਲਿਬਾਨ ਦੇ ਇਸ ਨਵੇਂ ਫੈਸਲੇ ਤੋਂ ਨਾਰਾਜ਼ ਹਨ। ਪਰ ਉਨ੍ਹਾਂ ਦੇ ਸਾਹਮਣੇ ਕੋਈ ਰਸਤਾ ਨਹੀਂ ਹੈ। ਅਮਰੀਕਾ ਨੇ ਲੰਮੇ ਸਮੇਂ ਤੋਂ ਅਫਗਾਨਿਸਤਾਨ ਵਿੱਚ ਅਫੀਮ ਦੀ ਕਾਸ਼ਤ ਘਟਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਇਹ ਸਫਲ ਨਹੀਂ ਹੋਈ ਸੀ। ਅਫੀਮ ਦੀ ਵੱਡੀ ਮਾਤਰਾ ਅਫਗਾਨਿਸਤਾਨ ਤੋਂ ਦੂਜੇ ਦੇਸ਼ਾਂ ਨੂੰ ਸਪਲਾਈ ਕੀਤੀ ਜਾਂਦੀ ਹੈ।
    Published by:Sukhwinder Singh
    First published: