• Home
  • »
  • News
  • »
  • international
  • »
  • AT LEAST 3 DEAD 15 INJURED IN AN EXPLOSION IN GULSHAN I IQBAL BUILDING IN KARACHI PAKISTAN

VIDEO: PAK ਦੇ ਕਰਾਚੀ ‘ਚ ਬਿਲਡਿੰਗ ਵਿਚ ਧਮਾਕਾ, 3 ਦੀ ਮੌਤ ਅਤੇ 15 ਜ਼ਖਮੀ

Blast in Karachi: ਕਰਾਚੀ ਸ਼ਹਿਰ ਵਿਚ ਬੁੱਧਵਾਰ ਸਵੇਰੇ ਇਕ ਇਮਾਰਤ ਵਿਚ ਹੋਏ ਭਿਆਨਕ ਧਮਾਕੇ ਵਿਚ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਕਰਾਚੀ ਵਿਚ ਧਮਾਕਾ, 3 ਦੀ ਮੌਤ (ਫੋਟੋ- ਡਾਨ ਨਿਊਜ)

  • Share this:
    ਬੁਧਵਾਰ ਸਵੇਰ ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇਕ ਇਮਾਰਤ ਵਿਚ ਹੋਏ ਭਿਆਨਕ ਧਮਾਕੇ ਵਿਚ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਹੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਕਰਾਚੀ ਦੇ ਗੁਲਸ਼ਨ-ਏ-ਇਕਬਾਲ ਖੇਤਰ ਵਿਚ ਹੋਏ ਧਮਾਕੇ ਦਾ ਕਾਰਨ ਅਜੇ ਤਕ ਸਪੱਸ਼ਟ ਨਹੀਂ ਹੋਇਆ ਹੈ ਪਰ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਮਾਰਤ ਦਾ ਇਕ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ ਹੈ। ਜ਼ਖਮੀਆਂ ਨੂੰ ਨੇੜਲੇ ਪਟੇਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।




    ਡਾਨ ਦੀ ਰਿਪੋਰਟ ਦੇ ਅਨੁਸਾਰ ਧਮਾਕਾ ਇਮਾਰਤ ਦੀ ਦੂਸਰੀ ਮੰਜ਼ਲ 'ਤੇ ਹੋਇਆ ਸੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਸ ਭਿਆਨਕ ਧਮਾਕੇ ਕਾਰਨ ਆਸ ਪਾਸ ਦੀਆਂ ਇਮਾਰਤਾਂ ਦੇ ਵੀ ਸ਼ੀਸੇ ਟੁੱਟ ਗਏ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਇਹ ਧਮਾਕੇ ਦੇ ਸਿਲੰਡਰ ਵਿੱਚ ਹੋਇਆ ਹੈ। ਹਾਲਾਂਕਿ ਬੰਬ ਨਿਪਟਾਰਾ ਦਸਤੇ ਵੀ ਮੌਕੇ 'ਤੇ ਪਹੁੰਚ ਗਿਆ ਹੈ ਅਤੇ ਜਾਂਚ ਜਾਰੀ ਹੈ।



    ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਨੇ ਕਰਾਚੀ ਦੇ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ ਅਤੇ ਸਾਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ। ਉਨ੍ਹਾਂ ਨੇ ਸਾਰੇ ਜ਼ਖਮੀਆਂ ਦੇ ਇਲਾਜ ਦੀ ਹਦਾਇਤ ਕੀਤੀ। ਇਕ ਦਿਨ ਪਹਿਲਾਂ ਹੀ ਜਿਨਾਹ ਕਲੋਨੀ ਵਿਚ ਹੋਏ ਧਮਾਕੇ ਵਿਚ 5 ਲੋਕ ਜ਼ਖਮੀ ਹੋਏ ਸਨ। ਪੁਲਿਸ ਨੇ ਦੱਸਿਆ ਕਿ ਇਹ ਆਈਈਡੀ ਧਮਾਕਾ ਸੀ।
    Published by:Ashish Sharma
    First published:
    Advertisement
    Advertisement