ਪਾਕਿਸਤਾਨ ਦੇ ਮਦਰੱਸੇ ‘ਚ ਧਮਾਕਾ, 7 ਦੀ ਮੌਤ, 70 ਜ਼ਖਮੀ

Peshawar Pakistan Blast News: ਪਾਕਿਸਤਾਨ ਦੇ ਪੇਸ਼ਾਵਰ ਵਿਚ ਇਕ ਮਦਰੱਸੇ ਵਿਚ ਹੋਏ ਭਿਆਨਕ ਧਮਾਕੇ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 70 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਵਿੱਚ ਬਹੁਤੇ ਬੱਚੇ ਹਨ।

ਪਾਕਿਸਤਾਨ ਦੇ ਪੇਸ਼ਾਵਰ ਵਿਚ ਬਲਾਸਟ

ਪਾਕਿਸਤਾਨ ਦੇ ਪੇਸ਼ਾਵਰ ਵਿਚ ਬਲਾਸਟ

 • Share this:
  ਇਸਲਾਮਾਬਾਦ - ਪਾਕਿਸਤਾਨ ਦੇ ਪੇਸ਼ਾਵਰ ਵਿਚ ਇਕ ਮਦਰੱਸੇ ਧਮਾਕੇ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 70 ਤੋਂ ਵੱਧ ਜ਼ਖਮੀ ਦੱਸੇ ਗਏ ਹਨ। ਇਹ ਮਦਰੱਸਾ ਪਿਸ਼ਾਵਰ ਦੀ ਪੇਸ਼ਾਵਰ ਦੀ ਦੀਰ ਕਲੋਨੀ ਨੇੜੇ ਸਥਿਤ ਹੈ। ਧਮਾਕੇ ਦੇ ਕਾਰਨਾਂ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ, ਮੁਢਲੀ ਜਾਂਚ ਵਿਚ ਆਈਈਡੀ ਧਮਾਕੇ ਦਾ ਸ਼ੱਕ ਪੈਦਾ ਹੋਇਆ ਹੈ। ਜ਼ਖਮੀਆਂ ਵਿਚ ਬਹੁਤੇ ਬੱਚੇ ਦੱਸੇ ਜਾ ਰਹੇ ਹਨ।  ਪੇਸ਼ਾਵਰ ਦੇ ਸੀਨੀਅਰ ਐਸਪੀ (SSP) ਮਨਸੂਰ ਅਮਨ ਨੇ ਡਾਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਮੁਢਲੀ ਜਾਂਚ ਵਿੱਚ ਇਸ ਦੇ ਗੈਸ ਧਮਾਕੇ ਦੇ ਸਬੂਤ ਨਹੀਂ ਮਿਲੇ ਹਨ। ਜ਼ਖਮੀਆਂ ਨੂੰ ਲੇਡੀ ਰੀਡਿੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਬੁਲਾਰੇ ਮੁਹੰਮਦ ਅਸੀਮ ਨੇ ਦੱਸਿਆ ਕਿ 70 ਤੋਂ ਵੱਧ ਜ਼ਖਮੀ ਲਿਆਂਦੇ ਗਏ ਹਨ, ਜਿਨ੍ਹਾਂ ਵਿੱਚ ਵਧੇਰੇ ਬੱਚੇ ਹਨ। ਕੁਝ ਬੱਚਿਆਂ ਦੀ ਹਾਲਤ ਵੀ ਬਹੁਤ ਗੰਭੀਰ ਹੈ।

  ਮਨਸੂਰ ਅਨੁਸਾਰ ਮੁਢੱਲੀ ਜਾਂਚ ਵਿੱਚ ਇਹ ਇੱਕ IED ਧਮਾਕੇ ਦੀ ਤਰ੍ਹਾਂ ਜਾਪਦਾ ਹੈ ਇਸ ਵਿਚ 5 ਕਿੱਲੋ ਵਿਸਫੋਟਕ ਦੀ ਵਰਤੋਂ ਕੀਤੀ ਗਈ ਹੈ। ਫਿਲਹਾਲ ਪੁਲਿਸ ਪੂਰੇ ਖੇਤਰ ਅਤੇ ਮਦਰੱਸਿਆਂ ਤੋਂ ਆਉਣ ਵਾਲੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਸੀ ਤਾਂ ਸੈਮੀਨਾਰ ਵਿਚ ਬੱਚਿਆਂ ਲਈ ਕੁਰਾਨ ਦੀ ਕਲਾਸ ਸੀ। ਇਕ ਅਣਪਛਾਤੇ ਵਿਅਕਤੀ ਨੇ ਇਕ ਬੈਗ ਮਦਰੱਸੇ ਵਿਚ ਰੱਖ ਦਿੱਤਾ । ਜ਼ਖਮੀਆਂ ਵਿਚ ਮਦਰੱਸੇ ਦੇ ਕਈ ਅਧਿਆਪਕ ਵੀ ਸ਼ਾਮਲ ਹਨ।
  Published by:Ashish Sharma
  First published: