HOME » NEWS » World

ਪਾਕਿਸਤਾਨ ’ਚ ਇਕ ਲਿਟਰ ਪੈਟਰੋਲ ਸਸਤਾ ਪਰ ਦੁਧ ਮਹਿੰਗਾ

News18 Punjab
Updated: September 11, 2019, 1:34 PM IST
share image
ਪਾਕਿਸਤਾਨ ’ਚ ਇਕ ਲਿਟਰ ਪੈਟਰੋਲ ਸਸਤਾ ਪਰ ਦੁਧ ਮਹਿੰਗਾ

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਵਿਚ ਆਮ ਆਦਮੀ ਲਈ ਰੋਜ਼ਾਨਾ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਹਾਲਾਤ ਇਥੋਂ ਤਕ ਪੁਜ ਗਏ ਹਨ ਕਿ ਆਮ ਲੋਕ (Pakistan Common Man) ਹੁਣ ਚਾਹ ਲਈ ਵੀ ਤਰਸ ਰਹੇ ਹਨ। ਪਾਕਿਸਤਾਨ ਵਿਚ ਦੁਧ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਇਕ ਲਿਟਰ ਦੁੱਧ ਦੀ ਕੀਮਤ 140 ਰੁਪਏ ਤੋਂ ਵੀ ਉਪਰ ਪੁੱਜ ਚੁੱਕੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਦੁਧ ਪੈਟਰੋਲ ਤੋਂ ਵੀ ਮਹਿੰਗਾ ਵਿਕ ਰਿਹਾ ਹੈ। ਪਾਕਿਸਤਾਨ ਵਿਚ ਇਸ ਵੇਲੇ ਪੈਟਰੋਲ ਦੀ ਕੀਮਤ 113 ਰੁਪਏ, ਡੀਜਲ 91 ਰੁਪਏ ਲਿਟਰ ਵਿਕ ਰਿਹਾ ਹੈ ਪਰ ਦੁੱਧ ਦੀ ਸਰਕਾਰੀ ਕੀਮਤ 94 ਰੁਪਏ ਲਿਟਰ ਹੈ।

ਪਾਕਿਸਤਾਨੀ ਅਖਬਾਰ ਐਕਸਪ੍ਰੈਸ ਨਿਊਜ ਮੁਤਾਬਕ ਮੁਹੰਰਮ ਮੌਕੇ ਦੁੱਧ ਦੀ ਮੰਗ ਵਧਣ ਕਾਰਨ ਡੇਅਰੀ ਮਾਫੀਆ ਨੇ ਲੋਕਾਂ ਦੀ ਲੁਟਮਾਰ ਕਰਕੇ ਮਨਮਾਨੀ ਕੀਮਤਾਂ ਵਸੂਲ ਰਿਹਾ ਹੈ।


ਪਾਕਿਸਤਾਨ ਦੇ ਵੱਡੇ ਸ਼ਹਿਰ ਕਰਾਚੀ ਅਤੇ ਸਿੰਧ ਸੂਬੇ ਵਿਚ ਦੁੱਧ ਦੀਆਂ ਕੀਮਤਾਂ 140 ਰੁਪਏ ਪ੍ਰਤੀ ਲਿਟਰ ਤਕ ਪਹੁੰਚ ਗਈ ਹੈ। 9 ਅਤੇ 10 ਨੂੰ ਮੁਹਰਮ ਮੌਕੇ ਲੋਕਾਂ ਵਿਚ ਦੁਧ ਦਾ ਸ਼ਰਬਤ ਅਤੇ ਖੀਰ ਵੰਡੀ ਜਾਂਦੀ ਹੈ। ਦੁੱਧ ਦੀ ਵਧਦੀ ਮੰਗ ਨੂੰ ਦੇਖਦਿਆਂ ਵਪਾਰੀਆਂ ਨੇ ਦੁਧ ਦੀ ਕੀਮਤਾਂ ਵਧਾ ਦਿੱਤੀਆਂ ਹਨ।

ਪਾਕਿਸਤਾਨ ਵਿਚ ਸਰਕਾਰ ਵੱਲੋਂ ਇਕ ਲਿਟਰ ਦੁੱਧ ਦੀ ਕੀਮਤ 94 ਰੁਪਏ ਤੈਅ ਕੀਤੀ ਹੋਈ ਹੈ ਪਰ ਪਾਕਿ ਵਿਚ ਦੁਧ 110 ਰੁਪਏ ਲਿਟਰ ਤੋਂ ਘੱਟ ਨਹੀਂ ਮਿਲਦਾ ਹੈ। ਹੁਣ ਮੁਹਰਮ ਮੌਕੇ ਦੁਧ ਦੀ ਕੀਮਤ 140 ਰੁਪਏ ਤਕ ਪਹੁੰਚ ਗਈ ਹੈ।
First published: September 11, 2019
ਹੋਰ ਪੜ੍ਹੋ
ਅਗਲੀ ਖ਼ਬਰ