HOME » NEWS » World

ਪਾਕਿਸਤਾਨ: ਨਾਬਾਲਗ ਹਿੰਦੂ ਲੜਕੀ ਦਾ ਜਬਰੀ ਧਰਮ ਪਰਿਵਰਤਨ ਕਰਕੇ ਮੁਸਲਿਮ ਨਾਲ ਕਰਵਾਈ ਸ਼ਾਦੀ

News18 Punjabi | News18 Punjab
Updated: January 24, 2020, 9:15 AM IST
share image
ਪਾਕਿਸਤਾਨ: ਨਾਬਾਲਗ ਹਿੰਦੂ ਲੜਕੀ ਦਾ ਜਬਰੀ ਧਰਮ ਪਰਿਵਰਤਨ ਕਰਕੇ ਮੁਸਲਿਮ ਨਾਲ ਕਰਵਾਈ ਸ਼ਾਦੀ
ਪਾਕਿਸਤਾਨ: ਨਾਬਾਲਗ ਲੜਕੀ ਦਾ ਜਬਰੀ ਧਰਮ ਪਰਿਵਰਤਨ ਕਰਕੇ ਮੁਸਲਿਮ ਨਾਲ ਕਰਵਾਈ ਸ਼ਾਦੀ

ਸਿੰਧ ਪ੍ਰਾਂਤ ਦੇ ਜੈਕਬਾਬਾਦ ਜ਼ਿਲ੍ਹੇ ਵਿਚ ਇਕ 15 ਸਾਲਾ ਹਿੰਦੂ ਲੜਕੀ ਨੂੰ ਅਗਵਾ ਕਰ ਕੇ ਇਕ ਮੁਸਲਮਾਨ ਵਿਅਕਤੀ ਨਾਲ ਜ਼ਬਰਦਸਤੀ ਉਸਦਾ ਵਿਆਹ ਕਰਵਾ ਦਿੱਤਾ ਗਿਆ।

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਵਿਚ ਘੱਟ ਗਿਣਤੀਆਂ (Hindus in Pakistan) ਦਾ ਸ਼ੋਸ਼ਣ ਅਤੇ ਉਨ੍ਹਾਂ 'ਤੇ ਹੋ ਰਹੇ ਅੱਤਿਆਚਾਰ ਜਾਰੀ ਹਨ। ਪਾਕਿਸਤਾਨ ਵਿਚ ਹਿੰਦੂ ਲੜਕੀਆਂ (Hindu Girls) ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਮੁਸਲਿਮ ਲੋਕਾਂ ਨਾਲ ਵਿਆਹ ਕਰਾਉਣ ਦਾ ਮਾਮਲਾ ਉਸ ਸਮੇਂ ਫੜਿਆ ਗਿਆ ਜਦੋਂ ਘੱਟਗਿਣਤੀ ਭਾਈਚਾਰੇ ਦੇ ਲੋਕ ਸੜਕਾਂ ਤੇ ਉਤਰ ਆਏ। ਹੁਣ ਨਵਾਂ ਮਾਮਲਾ ਸਿੰਧ ਸੂਬੇ ਤੋਂ ਆਇਆ ਹੈ। ਜਾਣਕਾਰੀ ਅਨੁਸਾਰ ਸਿੰਧ ਪ੍ਰਾਂਤ ਦੇ ਜੈਕਬਾਬਾਦ ਜ਼ਿਲ੍ਹੇ ਵਿਚ ਇਕ 15 ਸਾਲਾ ਹਿੰਦੂ ਲੜਕੀ ਨੂੰ ਅਗਵਾ ਕਰ ਕੇ ਇਕ ਮੁਸਲਮਾਨ ਵਿਅਕਤੀ ਨਾਲ ਜ਼ਬਰਦਸਤੀ ਉਸਦਾ ਵਿਆਹ ਕਰਵਾ ਦਿੱਤਾ ਗਿਆ।

ਮਹਿਕ ਦੇ ਪਿਤਾ ਵਿਜੇ ਨੇ ਨਾਮਜ਼ਦ ਰਿਪੋਰਟ ਦਾਇਰ ਕੀਤੀ ਹੈ

9ਵੀਂ ਜਮਾਤ ਦੀ ਵਿਦਿਆਰਥਣ ਮਹਕ ਕੁਮਾਰੀ ਦੇ ਪਿਤਾ ਵਿਜੇ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ 15 ਜਨਵਰੀ ਨੂੰ ਜੈਕਬਾਬਾਦ ਜ਼ਿਲ੍ਹੇ ਦੇ ਅਲੀ ਰਜ਼ਾ ਸੋਲੰਗੀ ਨੇ ਉਸਦੀ ਲੜਕੀ ਨੂੰ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਸਦਾ ਜਬਰੀ ਧਰਮ ਪਰਿਵਰਤਨ ਕੀਤਾ ਗਿਆ। ਉਸ ਤੋਂ ਬਾਅਦ ਜ਼ਬਰਦਸਤੀ ਇੱਕ ਮੁਸਲਮਾਨ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਗਿਆ। ਪੁਲਿਸ ਨੇ ਮਹਿਕ ਦੀ ਭਾਲ ਕਰਕੇ ਉਸ ਨੂੰ ਮੰਗਲਵਾਰ ਅਦਾਲਤ ਵਿਚ ਪੇਸ਼ ਕੀਤਾ। ਇਸ ਤੋਂ ਬਾਅਦ ਅਦਾਲਤ ਨੇ ਮਹਿਕ ਨੂੰ ਮਹਿਲਾ ਪੁਲਿਸ ਸੁਰੱਖਿਆ ਕੇਂਦਰ ਭੇਜ ਦਿੱਤਾ। ਅਦਾਲਤ ਨੇ ਚਾਂਦਕਾ ਮੈਡੀਕਲ ਕਾਲਜ ਹਸਪਤਾਲ ਨੂੰ 3 ਫਰਵਰੀ ਤੱਕ ਲੜਕੀ ਦੀ ਉਮਰ ਬਾਰੇ ਰਿਪੋਰਟ ਦੇਣ ਦੇ ਨਿਰਦੇਸ਼ ਵੀ ਦਿੱਤੇ।
ਪਾਕਿਸਤਾਨ ਦੇ ਅਖਬਾਰ 'ਦਿ ਐਕਸਪ੍ਰੈਸ ਟ੍ਰਿਬਿ'ਨ' ਦੀ ਰਿਪੋਰਟ ਦੇ ਅਨੁਸਾਰ ਸਿੰਧ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਹਰੀਰਾਮ ਕਿਸ਼ੋਰੀ ਲਾਲ ਨੇ ਕੁਮਾਰੀ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਜੈਕਬਾਬਾਦ ਜ਼ਿਲੇ ਵਿਚ ਇਕ ਹਿੰਦੂ ਸਮੂਹ ਦੇ ਆਗੂ ਨਾਲ ਗੱਲਬਾਤ ਵਿਚ ਹਰੀਰਾਮ ਕਿਸ਼ੋਰੀ ਲਾਲ ਨੇ ਬੁੱਧਵਾਰ ਨੂੰ ਕਿਹਾ ਕਿ ਸਿੰਧ ਸਰਕਾਰ ਪਰਿਵਾਰ ਅਤੇ ਹਿੰਦੂ ਸਮੂਹ ਦੇ ਪੱਖ ਦੀ ਪੂਰੀ ਹਮਾਇਤ ਕਰਦੀ ਹੈ। ਉਸਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਹਿੰਦੂ ਕੁੜੀਆਂ ਖਿਲਾਫ ਹੋ ਰਹੀ ਬੇਇਨਸਾਫੀ ਦਾ ਨੋਟਿਸ ਲੈਣ ਅਤੇ ਘੱਟਗਿਣਤੀ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।

 
First published: January 23, 2020
ਹੋਰ ਪੜ੍ਹੋ
ਅਗਲੀ ਖ਼ਬਰ