HOME » NEWS » World

ਬੀਜਿੰਗ ਦੇ ਸਕੂਲ ਵਿੱਚ ਹਮਲਾ, 20 ਬੱਚੇ ਜ਼ਖਮੀ, 3 ਗੰਭੀਰ

News18 Punjab
Updated: January 8, 2019, 5:44 PM IST
share image
ਬੀਜਿੰਗ ਦੇ ਸਕੂਲ ਵਿੱਚ ਹਮਲਾ, 20 ਬੱਚੇ ਜ਼ਖਮੀ, 3 ਗੰਭੀਰ
ਬੀਜਿੰਗ ਦੇ ਸਕੂਲ ਵਿੱਚ ਹਮਲਾ, 20 ਬੱਚੇ ਜ਼ਖਮੀ, 3 ਗੰਭੀਰ

  • Share this:
  • Facebook share img
  • Twitter share img
  • Linkedin share img
ਬੀਜਿੰਗ ਦੇ ਪ੍ਰਾਇਮਰੀ ਸਕੂਲ 'ਚ ਇਕ ਸ਼ਖਸ ਵਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਇਸ ਹਮਲੇ 'ਚ 20 ਬੱਚੇ ਜਖ਼ਮੀ ਦੱਸੇ ਜਾ ਰਹੇ ਹਨ। ਸ਼ਿਚੇਂਗ ਜ਼ਿਲ੍ਹਾ ਸਕੂਲ ਨੇ ਅਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਜਿਸ 'ਚ ਦੱਸਿਆ ਗਿਆ ਹੈ ਕਿ 20 ਵਿਚੋਂ ਤਿੰਨ ਬੱਚੇ ਗੰਭੀਰ ਰੂਪ 'ਚ ਜਖ਼ਮੀ ਹੋਏ ਹਨ ਪਰ ਉਨ੍ਹਾਂ ਦੇ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।

ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਸ਼ੱਕੀ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅੱਗੇ ਦੀ ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਸ਼ੁਆਨਵੁ ਨਾਰਮਲ ਐਕਸਪੈਰੀਮੈਂਟਲ ਸਕੂਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੱਕੀ ਹਮਲਾਵਰ ਸਕੂਲ ਦਾ ਹੀ ਕਰਮਚਾਰੀ ਦੱਸਿਆ ਜਾ ਰਿਹਾ ਹੈ। ਹੁਣੇ ਇਹ ਸਾਫ਼ ਨਹੀਂ ਹੋ ਸਕਿਆ ਕਿ ਹਮਲਾਵਰ ਨੇ ਬੱਚਿਆਂ 'ਤੇ ਹਥੌੜੇ ਜਾਂ ਚਾਕੂ, ਕਿਸ ਨਾਲ ਹਮਲਾ ਕੀਤਾ ਹੈ।

ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪੇ ਸਕੂਲ ਦੇ ਬਾਹਰ ਜਮ੍ਹਾਂ ਹੋ ਗਏ ਅਤੇ ਸਕੂਲ ਪ੍ਰਸ਼ਾਸਨ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਜਿਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਉਸ ਦੇ ਇਕ ਡਾਕਟਰ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਕਈ ਬੱਚਿਆਂ ਦਾ ਇਲਾਜ ਦੌਰਾਨ ਆਪਰੇਸ਼ਨ ਕੀਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਕੁੱਝ ਸਾਲਾਂ 'ਚ ਚੀਨ 'ਚ ਚਾਕੂਬਾਜ਼ੀ ਦੇ ਹਮਲੇ ਵਧੇ ਹਨ।
ਪਿਛਲੇ ਸਾਲ ਅਕਤੂਬਰ ਨੂੰ ਇਕ 39 ਸਾਲ ਦੀ ਮਹਿਲਾ ਨੂੰ ਗਿ੍ਰਫਤਾਰ ਕੀਤਾ ਸੀ। ਉਸ 'ਤੇ ਇਕ ਕਿੰਡਰਗਾਰਟਨ 'ਚ 14 ਬੱਚਿਆਂ 'ਤੇ ਚਾਕੂ ਨਾਲ ਹਮਲਾ ਕਰਨ ਦਾ ਆਰੋਪ ਸੀ।
First published: January 8, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading