ਵੇਖੋ ਸੀਰੀਆ 'ਚ US ਦਾ ਮਿਸਾਇਲ ਹਮਲਾ, ਦਮਿਸ਼ਕ 'ਚ ਸੁਣੀਆਂ ਗਈਆਂ ਧਮਾਕੇ ਦੀ ਅਵਾਜ਼ਾਂ

Sukhdeep Singh
Updated: April 14, 2018, 12:48 PM IST
ਵੇਖੋ ਸੀਰੀਆ 'ਚ US ਦਾ ਮਿਸਾਇਲ ਹਮਲਾ, ਦਮਿਸ਼ਕ 'ਚ ਸੁਣੀਆਂ ਗਈਆਂ ਧਮਾਕੇ ਦੀ ਅਵਾਜ਼ਾਂ
ਵੇਖੋ ਸੀਰੀਆ 'ਚ US ਦਾ ਮਿਸਾਇਲ ਹਮਲਾ, ਦਮਿਸ਼ਕ 'ਚ ਸੁਣੀਆਂ ਗਈਆਂ ਧਮਾਕੇ ਦੀ ਅਵਾਜ਼ਾਂ
Sukhdeep Singh
Updated: April 14, 2018, 12:48 PM IST
ਸੀਰੀਆ ਦੇ ਸਰਕਾਰੀ ਟੀ.ਵੀ. ਨੇ ਕਿਹਾ ਹੈ ਕਿ ਓਹਨਾ ਦੇ ਫੌਜੀਆਂ ਨੇ ਇਕ ਦਰਜਨ ਤੋਂ ਵੱਧ ਫੌਜੀਆਂ ਨੂੰ ਮਾਰ ਸੁਟਿਆ ਹੈ| ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਨੇੜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ| ਸੀਰੀਆ ਦੀ ਸਰਕਾਰੀ ਨਿਊਜ਼ ਏਜੇਂਸੀਆਂ ਨੇ ਦਾਵਾ ਕੀਤਾ ਹਮਲੇ ਦੇ ਵਿਚ ਹੁਣ ਤਕ ਤਿੰਨ ਲੋਕ ਜਖਮੀ ਹੋਏ ਹਨ| ਪਾਰ ਅਮਰੀਕਾ ਦਾ ਕਹਿਣਾ ਹੈ ਕਿ ਸਿਰਫ ਕੈਮੀਕਲ ਹਥਿਆਰਾਂਦੇ ਜ਼ਖੀਰੇ ਤੇ ਹਮਲਾ ਕੀਤਾ ਜਾ ਰਿਹਾ ਹੈ| ਵੀਡੀਓ 'ਚ ਸਾਫ ਸਾਫ ਵਿਖਾਈ ਦੇ ਰਿਹਾ ਹੈ ਕਿ ਸੀਰੀਆ ਦੇ ਰਾਜਧਾਨੀ ਦਮਿਸ਼ਕ 'ਚ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ|
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਦੇ ਵਿਚ ਫ਼ੌਜੀ ਕਾਰਵਾਈ ਨੂੰ ਮੰਜੂਰੀ ਦੇ ਦਿੱਤੀ ਹੈ| ਫ਼ੌਜੀ ਉਣ ਸੂਬਿਆਂ 'ਚ ਕਾਰਵਾਈ ਕਰਨਗੇ ਜਿੱਥੇ ਪਿਛਲੇ ਹਫ਼ਤੇ ਕੈਮੀਕਲ ਅਟੈਕ ਹੋਏ ਸਨ| ਟਰੰਪ ਨੇ ਦੱਸਿਆ ਕਿ ਇਸ ਫ਼ੌਜੀ ਕਾਰਵਾਈ ਦੇ ਵਿਚ ਬ੍ਰਿਟੇਨ ਅਤੇ ਫਰਾਂਸ ਵੀ ਅਮਰੀਕਾ ਦਾ ਸਾਥ ਦੇ ਰਿਹਾ ਹੈ|ਸੀਰੀਆ ਦੀ ਸਰਕਾਰੀ ਨਿਊਜ਼ ਏਜੈਂਸੀ ਨੇ ਦਾਅਵਾ ਕੀਤਾ ਹੈ ਕਿ ਹਮਲੇ ਦੇ ਵਿਚ ਹੁਣ ਤਕ 3 ਲੋਕ ਘਾਇਲ ਹੋ ਗਏ ਹਨ| ਪਰ ਅਮਰੀਕਾ ਦਾ ਕਹਿਣਾ ਹੈ ਕਿ ਸਿਰਫ਼ ਕੈਮੀਕਲ ਹਥਿਆਰਾਂ ਦੇ ਜ਼ਖੀਰੇ ਨੂੰ ਖ਼ਤਮ ਕਰਨ ਲਈ ਇਹ ਹਮਲਾ ਕੀਤਾ ਹੈ| ਇਸ ਦੇ ਵਿਚ ਰੂਸ ਨੇ ਵੀ ਜਵਾਬੀ ਹਮਲੇ ਦੀ ਚਿਤਾਵਨੀ ਦਿੱਤੀ ਹੈ| ਖ਼ਬਰਾਂ ਦੇ ਅਨੁਸਾਰ ਰੂਸ ਅਤੇ ਅਮਰੀਕਾ ਦੇ ਵਿਚ ਯੁੱਧ ਦੇ ਹਾਲਾਤ ਬਣ ਸਕਦੇ ਹਨ|
ਪੇਂਟਾਗਨ ਨੇ ਕਿਹਾ ਕਿ ਅਮਰੀਕਾ ਨੇ ਸੀਰੀਆ ਦੇ ਤਿੰਨ ਥਾਵਾਂ ਤੇ ਹਮਲਾ ਕੀਤਾ ਹੈ
- ਦਮਿਸ਼ਕ ਦਾ ਰਿਸਰਚ ਸੈਂਟਰ ਜਿੱਥੇ ਕੈਮੀਕਲ ਬਾਇਲੋਜੀਕਲ ਹਥਿਆਰ ਬਣਾਏ ਜਾਂਦੇ ਸਨ|
- ਹੋਮਸ ਦੇ ਪੱਛਮ 'ਚ ਸਥਿਤ ਕੈਮੀਕਲ ਹਥਿਆਰ ਸਟੋਰੇਜ ਸੈਂਟਰ|
-ਹੋਮਸ ਦੇ ਕੋਲ ਇੱਕ ਕਮਾਂਡ ਪੋਸਟ ਜਿੱਥੇ ਹਥਿਆਰ ਦਾ ਜ਼ਖ਼ੀਰਾ ਵੀ ਹੈ|

ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ "ਫਰਾਂਸ ਅਤੇ ਬ੍ਰਿਟੇਨ ਨਾਲ ਮਿਲ ਕੇ ਇੱਕ ਅਭਿਆਨ ਸ਼ੁਰੂ ਕਰ ਦਿੱਤਾ ਹੈ|" ਸੀਰੀਆ ਦੇ ਸਰਕਾਰੀ ਟੈਲੀਵਿਜ਼ਨ ਤੇ ਵੀ ਅਮਰੀਕਾ ਦੇ ਫਰਾਂਸ ਅਤੇ ਬ੍ਰਿਟੇਨ ਨਾਲ ਰਲ ਕੇ ਹਮਲਾ ਕਰਨ ਦੀ ਗੱਲ ਵਿਖਾਈ ਜਾ ਰਹੀ ਹੈ|
First published: April 14, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ